05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਸਾਡੇ ‘ਤੇ ਹੋਰ ਟੈਕਸ ਲਗਾਓ

Ad Position 21
No active advertisement
ਅਜੀਤ ਡੈਸਕ 24-07-2026
** ਲਿਨੇਕਰ ਸਮੇਤ 120 ਕਰੋੜਪਤੀਆਂ ਨੇ ਬਰਨਹਮ ਨੂੰ ਕਿਹਾ
ਲੈਸਟਰ, 23 ਜੁਲਾਈ (ਸੁਖਜਿੰਦਰ ਸਿੰਘ ਢੱਡੇ) – ਸਾਬਕਾ ਫੁੱਟਬਾਲਰ ਅਤੇ ਟੀਵੀ ਪੇਸ਼ਕਾਰ ਗੈਰੀ ਲਿਨੇਕਰ, ਪ੍ਰਸਿੱਧ ਸੰਗੀਤ ਨਿਰਮਾਤਾ ਬ੍ਰਾਇਨ ਇਨੋ ਅਤੇ ਹੋਰ 120 ਅਮੀਰ ਬ੍ਰਿਟਿਸ਼ ਨਾਗਰਿਕਾਂ ਨੇ ਪ੍ਰਧਾਨ ਮੰਤਰੀ ਐਂਡੀ ਬਰਨਹਮ ਨੂੰ ਖੁੱਲ੍ਹਾ ਪੱਤਰ ਲਿਖ ਕੇ ਆਪਣੇ ਉੱਤੇ ਹੋਰ ਟੈਕਸ ਲਗਾਉਣ ਦੀ ਮੰਗ ਕੀਤੀ ਹੈ।
‘ਪੈਟਰੀਆਟਿਕ ਮਿਲੀਅਨੇਅਰਜ਼’ ਮੁਹਿੰਮ ਤਹਿਤ ਲਿਖੇ ਇਸ ਪੱਤਰ ਵਿੱਚ ਕਿਹਾ ਗਿਆ ਹੈ ਕਿ ਦੇਸ਼ ਦੇ ਸਭ ਤੋਂ ਅਮੀਰ ਲੋਕ ਵੱਧ ਟੈਕਸ ਦੇਣ ਦੇ ਸਮਰੱਥ ਹਨ ਅਤੇ ਉਨ੍ਹਾਂ ਦੀ ਦੌਲਤ ‘ਤੇ ਵਧੇਰੇ ਟੈਕਸ ਲਗਾ ਕੇ ਸਮਾਜਿਕ ਅਸਮਾਨਤਾ ਨੂੰ ਘਟਾਇਆ ਜਾ ਸਕਦਾ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਇਹ ਮੰਗ ਆਮ ਨੌਕਰੀਪੇਸ਼ਾ ਲੋਕਾਂ ਲਈ ਨਹੀਂ, ਸਗੋਂ ਉਨ੍ਹਾਂ ਲਈ ਹੈ ਜਿਨ੍ਹਾਂ ਦੀ ਆਮਦਨ ਮੁੱਖ ਤੌਰ ‘ਤੇ ਉਨ੍ਹਾਂ ਦੀ ਸੰਪਤੀ ਤੋਂ ਹੁੰਦੀ ਹੈ। ਇਸ ਮੁਹਿੰਮ ਵਜੋਂ 1 ਕਰੋੜ ਪੌਂਡ ਤੋਂ ਵੱਧ ਦੀ ਸੰਪਤੀ ‘ਤੇ 2 ਫੀਸਦੀ ਦੌਲਤ ਕਰ ਲਗਾਉਣ ਦੀ ਵਕਾਲਤ ਕੀਤੀ ਗਈ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਦੇਸ਼ ਦੀ ਤਰੱਕੀ ਲਈ ਵੱਧ ਨਿਵੇਸ਼ ਦੀ ਲੋੜ ਹੈ ਅਤੇ ਇਸ ਲਈ ਸਭ ਤੋਂ ਅਮੀਰ ਲੋਕਾਂ ਦੀ ਅਣਵਰਤੀ ਦੌਲਤ ਇੱਕ ਮਹੱਤਵਪੂਰਨ ਸਰੋਤ ਬਣ ਸਕਦੀ ਹੈ। ਇਸ ਪੱਤਰ ‘ਤੇ ਫ਼ਿਲਮ ਨਿਰਦੇਸ਼ਕ ਰਿਚਰਡ ਕਰਟਿਸ, ਲੇਖਿਕਾ ਵੈਲ ਮੈਕਡਰਮਿਡ, ਗ੍ਰੇਗਜ਼ ਕੰਪਨੀ ਦੇ ਸਾਬਕਾ ਪ੍ਰਬੰਧ ਨਿਰਦੇਸ਼ਕ ਇਆਨ ਗ੍ਰੈਗ ਅਤੇ ਸਾਬਕਾ ਵਿੱਤੀ ਵਪਾਰੀ ਤੇ ਸਮਾਜਿਕ ਬਰਾਬਰੀ ਦੇ ਹਮਾਇਤੀ ਗੈਰੀ ਸਟੀਵਨਸਨ ਨੇ ਵੀ ਦਸਤਖ਼ਤ ਕੀਤੇ ਹਨ। ਦੂਜੇ ਪਾਸੇ, ਕਨਜ਼ਰਵੇਟਿਵ ਪਾਰਟੀ ਦੀ ਨੇਤਾ ਕੇਮੀ ਬੈਡਨੋਕ ਨੇ ਕਿਹਾ ਕਿ ਜੇ ਗੈਰੀ ਲਿਨੇਕਰ ਵੱਧ ਟੈਕਸ ਦੇਣਾ ਚਾਹੁੰਦੇ ਹਨ ਤਾਂ ਉਹ ਸਰਕਾਰੀ ਖ਼ਜ਼ਾਨੇ ਨੂੰ ਆਪਣੀ ਮਰਜ਼ੀ ਨਾਲ ਚੈੱਕ ਲਿਖ ਸਕਦੇ ਹਨ, ਉਨ੍ਹਾਂ ਨੂੰ ਕੋਈ ਨਹੀਂ ਰੋਕ ਰਿਹਾ। ਉਧਰ, ਖ਼ਜ਼ਾਨਾ ਵਿਭਾਗ ਦੀ ਮੁੱਖ ਸਕੱਤਰ ਐਮਾ ਰੇਨੋਲਡਜ਼ ਨੇ ਕਿਹਾ ਕਿ ਸਰਕਾਰ ਅਮੀਰ ਲੋਕਾਂ ਵੱਲੋਂ ਵੱਧ ਟੈਕਸ ਦੇਣ ਦੀ ਇੱਛਾ ਦਾ ਸਵਾਗਤ ਕਰਦੀ ਹੈ, ਪਰ ਟੈਕਸ ਪ੍ਰਣਾਲੀ ਵਿਚ ਕਿਸੇ ਵੀ ਵੱਡੇ ਬਦਲਾਅ ਦਾ ਐਲਾਨ ਬਜਟ ਦੌਰਾਨ ਹੀ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਇੰਗਲੈਂਡ ਦੇ ਪੱਬਾਂ, ਕਲੱਬਾਂ ਤੇ ਲਾਈਵ ਸੰਗੀਤ ਸਥਾਨਾਂ ਨੂੰ ਵੱਡੀ ਰਾਹਤ ਅਗਲੀ ਖ਼ਬਰ ਪੰਜਾਬੀਆਂ ਦੇ ਦਿਲਾਂ ਵਿਚ ਖ਼ਾਲਸਾ ਰਾਜ ਦੀ ਯਾਦ ਅਜੇ ਵੀ ਕਾਇਮ ਹੈ – ਜਥੇਦਾਰ ਗੜਗੱਜ
Ad Position 24
No active advertisement