05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਇੰਗਲੈਂਡ ਦੇ ਪੱਬਾਂ, ਕਲੱਬਾਂ ਤੇ ਲਾਈਵ ਸੰਗੀਤ ਸਥਾਨਾਂ ਨੂੰ ਵੱਡੀ ਰਾਹਤ

Ad Position 21
No active advertisement
ਅਜੀਤ ਡੈਸਕ 24-07-2026
ਲੈਸਟਰ, 23 ਜੁਲਾਈ ( ਸੁਖਜਿੰਦਰ ਸਿੰਘ ਢੱਡੇ) – ਇੰਗਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਐਂਡੀ ਬਰਨਹਮ ਨੇ ਪੱਬਾਂ, ਕਲੱਬਾਂ ਅਤੇ ਲਾਈਵ ਸੰਗੀਤ ਸਥਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਅਗਲੇ ਸਾਲ ਅਪ੍ਰੈਲ ਤੋਂ ਉਨ੍ਹਾਂ ਦੇ ਕਾਰੋਬਾਰੀ ਰੇਟਾਂ ਵਿਚ 20 ਫ਼ੀਸਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਫ਼ੈਸਲੇ ਨਾਲ ਇਕ ਆਮ ਪੱਬ ਨੂੰ ਸਾਲਾਨਾ ਲਗਭਗ 1,100 ਪੌਂਡ ਦੀ ਬਚਤ ਹੋਵੇਗੀ, ਜਿਸ ਨਾਲ ਵਧ ਰਹੇ ਖਰਚਿਆਂ ਦੇ ਬੋਝ ਹੇਠ ਦੱਬੇ ਹਾਸਪਿਟੈਲਿਟੀ ਖੇਤਰ ਨੂੰ ਕੁਝ ਰਾਹਤ ਮਿਲੇਗੀ।
ਇਸ ਯੋਜਨਾ ’ਤੇ ਸਰਕਾਰ ਨੂੰ ਹਰ ਸਾਲ ਕਰੀਬ 100 ਮਿਲੀਅਨ ਪੌਂਡ ਦਾ ਖਰਚਾ ਆਵੇਗਾ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਹ ਰਾਹਤ ਸਭ ਤੋਂ ਵੱਡੇ ਲਾਈਵ ਸੰਗੀਤ ਸਥਾਨਾਂ ‘ਤੇ ਲਾਗੂ ਨਹੀਂ ਹੋਵੇਗੀ। ਕਿਹੜੇ ਕਾਰੋਬਾਰ ਇਸ ਛੋਟ ਲਈ ਯੋਗ ਹੋਣਗੇ, ਇਸ ਬਾਰੇ ਵਿਸਥਾਰ ਚਾਂਸਲਰ ਜੌਨ ਹੀਲੀ ਵਲੋਂ ਪਤਝੜ ਵਿਚ ਪੇਸ਼ ਕੀਤੇ ਜਾਣ ਵਾਲੇ ਪਹਿਲੇ ਬਜਟ ਵਿਚ ਜਾਰੀ ਕੀਤਾ ਜਾਵੇਗਾ। ਯੂਕੇ ਹਾਸਪਿਟੈਲਿਟੀ ਦੇ ਮੁੱਖ ਕਾਰਜਕਾਰੀ ਐਲਨ ਸਿੰਪਸਨ ਨੇ ਇਸ ਨੂੰ ਸਹੀ ਦਿਸ਼ਾ ਵਿੱਚ ਚੁੱਕਿਆ ਗਿਆ ਕਦਮ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਨੇ ਉਦਯੋਗ ਦੀਆਂ ਮੁਸ਼ਕਲਾਂ ਨੂੰ ਸਮਝਣਾ ਸ਼ੁਰੂ ਕੀਤਾ ਹੈ, ਪਰ ਹੋਟਲਾਂ ਸਮੇਤ ਪੂਰੇ ਹਾਸਪਿਟੈਲਿਟੀ ਖੇਤਰ ਲਈ ਹੋਰ ਵਿਆਪਕ ਰਾਹਤ ਦੀ ਲੋੜ ਹੈ। ਦੂਜੇ ਪਾਸੇ ਲਿਵਰਪੂਲ ਦੇ ਮਾ ਪੱਬ ਗਰੁੱਪ ਦੇ ਮਾਲਕ ਆਇਨ ਹੋਸਕਿਨਜ਼ ਨੇ ਕਿਹਾ ਕਿ 20 ਫ਼ੀਸਦੀ ਦੀ ਕਟੌਤੀ ਮਹੱਤਵਪੂਰਨ ਹੈ, ਪਰ ਅਸਲ ਲਾਭ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਯੋਗਤਾ ਦੇ ਨਿਯਮ ਕੀ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਸਮੁੰਦਰੀ ਤੱਟ ’ਤੇ ਵਾਪਰਿਆ ਹਾਦਸਾ: ਨਾਬਾਲਗ ਲੜਕੀ ਤੇ ਔਰਤ ਦੀ ਡੁੱਬਣ ਨਾਲ ਮੌਤ ਅਗਲੀ ਖ਼ਬਰ ਸਾਡੇ ‘ਤੇ ਹੋਰ ਟੈਕਸ ਲਗਾਓ
Ad Position 24
No active advertisement