03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਐਂਡੀ ਬਰਨਹਮ ਦੀ ਸਰਕਾਰ ’ਚ ਪਹਿਲੀ ਸਿੱਖ ਮਹਿਲਾ ਸਤਵੀਰ ਕੌਰ ਸ਼ਾਮਿਲ

Ad Position 21
No active advertisement
ਅਜੀਤ ਡੈਸਕ 25-07-2026
ਲੰਡਨ, 24 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਐਂਡੀ ਬਰਨਹਮ ਦੀ ਕੈਬਨਿਟ ਤੋਂ ਬਾਅਦ ਹੁਣ ਰਾਜ ਮੰਤਰੀ ਗਠਨ ਸ਼ੁਰੂ ਹੋ ਗਿਆ ਹੈ, ਜਿਸ ’ਚ ਸਾਊਥਹੈਂਪਟਨ ਤੋਂ ਸੰਸਦ ਮੈਂਬਰ ਸਤਵੀਰ ਕੌਰ ਨੂੰ ਮਹਿਲਾ ਸੁਰੱਖਿਆ ਅਤੇ ਬਰਾਬਰਤਾ ਰਾਜ ਮੰਤਰੀ ਬਣਾਇਆ ਗਿਆ ਹੈ, ਇਸ ਦੇ ਨਾਲ ਹੀ ਉਹਨਾਂ ਕੋਲ ਪਾਰਲੀਮਾਨੀ ਸਕੱਤਰ ਵਜੋਂ ਗ੍ਰਹਿ ਵਿਭਾਗ ਵੀ ਹੋਵੇਗਾ। ਸਤਵੀਰ ਕੌਰ ਇਸ ਤੋਂ ਪਹਿਲਾਂ ਕੀਰ ਸਟਾਰਮਰ ਦੀ ਸਰਕਾਰ ’ਚ ਵੀ ਪਾਰਲੀਮਾਨੀ ਸਕੱਤਰ ਦੀਆਂ ਸੇਵਾਵਾਂ ਨਿਭਾਅ ਚੁੱਕੀ ਹੈ। ਅਹੁਦਾ ਸੰਭਾਲਣ ਤੋਂ ਬਾਅਦ ਸਤਵੀਰ ਨੇ ਕਿਹਾ ਕਿ ਉਹ ਆਪਣੀ ਨਿਯੁਕਤੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਉਹਨਾਂ ਕਿਹਾ ਕਿ ਔਰਤਾਂ ਤੇ ਲੜਕੀਆਂ ਵਿਰੁੱਧ ਹਿੰਸਾ ਬਹੁਤ ਵੀ ਚੁਣੌਤੀ ਵਾਲਾ ਕੰਮ ਹੈ, ਜਿਸ ਤੇ ਬਹੁਤ ਕੰਮ ਕੀਤਾ ਗਿਆ ਹੈ ਅਤੇ ਬਹੁਤ ਹੋਣ ਵਾਲਾ ਹੈ। ਜ਼ਿਕਰਯੋਗ ਹੈ ਕਿ ਸਤਵੀਰ ਕੌਰ 2024 ’ਚ ਪਹਿਲੀ ਵਾਰ ਲੇਬਰ ਪਾਰਟੀ ਵੱਲੋਂ ਸਾਊਥਹੈੰਪਟਨ ਤੋਂ ਸੰਸਦ ਮੈਂਬਰ ਚੁਣੇ ਗਏ ਸਨ।
Ad Position 22
No active advertisement
ਪਿਛਲੀ ਖ਼ਬਰ ਕੈਨੇਡਾ ’ਚ ਅਮਰੀਕੀ ਨਸ਼ਾ ਤਸਕਰੀ ਗਰੋਹ ਦਾ ਪਰਦਾਫਾਸ਼ ਅਗਲੀ ਖ਼ਬਰ ਐਡਮਿੰਟਨ ’ਚ ਪੰਜਾਬੀ ਲੜਕੀ ਦੇ ਕਤਲ ਦੇ ਦੋਸ਼ ’ਚ ਦੋਸਤ ਗ੍ਰਿਫ਼ਤਾਰ
Ad Position 24
No active advertisement