03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਐਡਮਿੰਟਨ ’ਚ ਪੰਜਾਬੀ ਲੜਕੀ ਦੇ ਕਤਲ ਦੇ ਦੋਸ਼ ’ਚ ਦੋਸਤ ਗ੍ਰਿਫ਼ਤਾਰ

Ad Position 21
No active advertisement
ਅਜੀਤ ਡੈਸਕ 25-07-2026
ਐਡਮਿੰਟਨ, 24 ਜੁਲਾਈ (ਦਰਸ਼ਨ ਸਿੰਘ ਜਟਾਣਾ)- ਬੀਤੇ ਦਿਨੀਂ ਇਕ 23 ਸਾਲਾ ਦਮਨਪ੍ਰੀਤ ਕੌਰ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਗਈ ਸੀ, ਜਿਸ ਵਿਚ ਪੁਲਿਸ ਨੇ ਪੜਤਾਲ ਕਰ ਕੇ ਮ੍ਰਿਤਕ ਲੜਕੀ ਦੇ ਨਜ਼ਦੀਕੀ ਦੋਸਤ ਰਿਤੇਸ਼ ਕੁਮਾਰ ਖ਼ਿਲਾਫ਼ ਦੂਜੇ ਦਰਜੇ ਦੇ ਦੋਸ਼ ਲਗਾ ਕੇ ਮਾਮਲਾ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਲੜਕੀ ਤੇ ਉਸ ਦਾ ਕਾਤਲ ਇਕੱਠੇ ਰਹਿੰਦੇ ਸਨ ਤੇ ਪਿਛਲੇ ਦਿਨੀਂ ਉਕਤ ਲੜਕੀ ਮ੍ਰਿਤਕ ਪਾਈ ਗਈ ਸੀ, ਜਿਸ ਦੀ ਪੋਸਟਮਾਰਟਮ ਰਿਪੋਰਟ ਵਿਚ ਗਲਾ ਘੁੱਟ ਕੇ ਮਾਰਨਾ ਸਾਬਿਤ ਹੋਇਆ ਸੀ।
ਉਕਤ ਲੜਕੀ ਸਾਊਥ ਈਸਟ ਐਡਮਿੰਟਨ ਦੇ ਸਿਲਵਰਬੇਰੀ ਇਲਾਕੇ ਵਿਚ ਗੰਭੀਰ ਜ਼ਖ਼ਮੀ ਹਾਲਤ ਵਿਚ ਮਿਲੀ ਸੀ, ਜਿਸ ਨੂੰ ਐਮਰਜੈਂਸੀ ਕਰਮਚਾਰੀਆਂ ਵਲੋਂ ਹਸਪਤਾਲ ਪਹੁੰਚਾਇਆ ਗਿਆ ਸੀ, ਜਿਥੇ ਉਸ ਨੇ ਦਮ ਤੋੜ ਦਿੱਤਾ ਸੀ। ਪਤਾ ਲੱਗਾ ਹੈ ਕਿ ਕਾਤਲ ਰਿਤੇਸ਼ ਕੁਮਾਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਐਂਡੀ ਬਰਨਹਮ ਦੀ ਸਰਕਾਰ ’ਚ ਪਹਿਲੀ ਸਿੱਖ ਮਹਿਲਾ ਸਤਵੀਰ ਕੌਰ ਸ਼ਾਮਿਲ ਅਗਲੀ ਖ਼ਬਰ ਤਹਿਸੀਲ ਭੁਲੱਥ ਵਿਖੇ ਪਟਵਾਰੀਆਂ ਵਲੋਂ ਸਮੂਹਿਕ ਛੁੱਟੀ ’ਤੇ ਜਾਣ ਕਾਰਨ ਪਟਵਾਰ ਦਫ਼ਤਰ ਨੂੰ ਲੱਗੇ ਤਾਲੇ, ਲੋਕਾਂ ਦੇ ਕੰਮ ਕ...
Ad Position 24
No active advertisement