03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਤਹਿਸੀਲ ਭੁਲੱਥ ਵਿਖੇ ਪਟਵਾਰੀਆਂ ਵਲੋਂ ਸਮੂਹਿਕ ਛੁੱਟੀ ’ਤੇ ਜਾਣ ਕਾਰਨ ਪਟਵਾਰ ਦਫ਼ਤਰ ਨੂੰ ਲੱਗੇ ਤਾਲੇ, ਲੋਕਾਂ ਦੇ ਕੰਮ ਕਾਜ ਹੋਏ ਠੱਪ

Ad Position 21
No active advertisement
ਅਜੀਤ ਡੈਸਕ 25-07-2026
ਭੁਲੱਥ, 24 ਜੁਲਾਈ (ਮਨਜੀਤ ਸਿੰਘ ਰਤਨ)– ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਸੱਦੇ ‘ਤੇ ਅੱਜ ਸਮੂਹਿਕ ਛੁੱਟੀ ਕਰਕੇ ਕੰਮ-ਕਾਜ ਠੱਪ ਰੱਖਣ ਦੇ ਫ਼ੈਸਲੇ ਨੂੰ ਤਹਿਸੀਲ ਭੁਲੱਥ ਦੇ ਪਟਵਾਰੀਆਂ ਵੱਲੋਂ ਪੂਰਾ ਸਮਰਥਨ ਦਿੱਤਾ ਗਿਆ | ਇਸ ਕਾਰਨ ਨਾ ਤਾਂ ਦਫ਼ਤਰੀ ਕੰਮ ਹੋਇਆ ਅਤੇ ਨਾ ਹੀ ਕੋਈ ਫ਼ੀਲਡ ਵਰਕ ਕੀਤਾ ਗਿਆ | ਹੜਤਾਲ ਦੌਰਾਨ ਤਹਿਸੀਲ ਭੁਲੱਥ ਵਿਖੇ ਸਥਿਤ ਪਟਵਾਰ ਖ਼ਾਨੇ ਦੇ ਦਰਵਾਜ਼ੇ ‘ਤੇ ਤਾਲਾ ਲੱਗਾ ਦੇਖ ਅਤੇ ਦਫ਼ਤਰ ਵਿਚ ਸੁੰਨ ਪਸਰੀ ਰਹੀ ਦੇਖ ਆਪਣਾ ਕੰਮ ਵਾਸਤੇ ਆਏ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਮਰੀਕ ਸਿੰਘ ਰਾਏ (ਬੋਪਾਰਾਏ) ਨੇ ਕਿਹਾ ਕਿ ਪਟਵਾਰੀਆਂ ਦੀ ਹੜਤਾਲ ਕਾਰਨ ਕਿਸਾਨਾਂ ਸਮੇਤ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਵੱਖ-ਵੱਖ ਪਿੰਡਾਂ ਤੋਂ ਆਪਣੇ ਕੰਮਾਂ ਲਈ ਤਹਿਸੀਲ ਭੁਲੱਥ ਪਹੁੰਚੇ ਕਈ ਲੋਕ ਪਟਵਾਰੀਆਂ ਅਤੇ ਹੋਰ ਸਰਕਾਰੀ ਕਰਮਚਾਰੀਆਂ ਦੀ ਹੜਤਾਲ ਕਾਰਨ ਨਿਰਾਸ਼ ਹੋ ਕੇ ਬਿਨਾਂ ਕੰਮ ਕਰਵਾਏ ਹੀ ਵਾਪਸ ਮੁੜੇ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਬਣਦੀ ਹੈ | ਅਮਰੀਕ ਸਿੰਘ ਰਾਏ ਨੇ ਕਿਹਾ ਕਿ ਹੈਰਾਨੀ ਦੀ ਗੱਲ ਤਾਂ ਇਹ ਵੀ ਹੈ ਕਿ ਤਹਿਸੀਲ ਭੁਲੱਥ ਦੇ 106 ਪਿੰਡਾਂ ਦੇ ਕਰੀਬ ਲਈ ਇਸ ਵੇਲੇ ਕੇਵਲ 7-8 ਪਟਵਾਰੀ ਤਾਇਨਾਤ ਹਨ, ਜਦਕਿ ਲੋੜ ਘੱਟੋ-ਘੱਟ 25 ਪਟਵਾਰੀਆਂ ਦੀ ਹੈ | ਇਸ ਤੋਂ ਇਲਾਵਾ ਪੂਰੀ ਤਹਿਸੀਲ ਵਿਚ ਸਿਰਫ਼ ਇੱਕ ਕਾਨੂੰਗੋ ਅਤੇ ਪਟਵਾਰੀਆਂ ਦੀ ਵੱਡੀ ਕਮੀ ਹੋਣ ਕਾਰਨ ਲੋਕਾਂ ਦੇ ਰੋਜ਼ਾਨਾ ਦੇ ਕੰਮ ਵੀ ਕਾਫ਼ੀ ਦੇਰੀ ਨਾਲ ਨਿਪਟਦੇ ਹਨ | ਉਨ੍ਹਾਂ ਕਿਹਾ ਕਿ ਪਟਵਾਰੀਆਂ ਸਮੇਤ ਸਰਕਾਰੀ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨਣ ਦਾ ਖ਼ਮਿਆਜ਼ਾ ਲੋਕ ਭੁਗਤ ਰਹੇ ਹਨ ਅਤੇ ਇਹ ਵੀ ਕਿਹਾ ਕਿ ਸਟਾਫ਼ ਦੀ ਘਾਟ ਕਾਰਨ ਪਹਿਲਾਂ ਹੀ ਲੋਕ ਪ੍ਰੇਸ਼ਾਨ ਹਨ ਹੁਣ ਹੜਤਾਲ ਨੇ ਹੋਰ ਮੁਸ਼ਕਲਾਂ ਵਧਾ ਦਿੱਤੀਆਂ ਹਨ | ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪਟਵਾਰੀਆਂ ਅਤੇ ਹੋਰ ਸਰਕਾਰੀ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ‘ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇ ਅਤੇ ਆਮ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦਿਆਂ ਮੁਲਾਜ਼ਮਾਂ ਦੀਆਂ ਮੰਗਾਂ ਜਲਦ ਤੋਂ ਜਲਦ ਮੰਨੀਆਂ ਜਾਣ | ਉਨ੍ਹਾਂ ਇਹ ਵੀ ਕਿਹਾ ਕਿ ਚੋਣਾਂ ਦੌਰਾਨ ਸਰਕਾਰੀ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਸਰਕਾਰ ਨੂੰ ਪੂਰੇ ਕਰਨੇ ਚਾਹੀਦੇ ਹਨ ਅਤੇ ਵਾਅਦਾ ਖ਼ਿਲਾਫ਼ੀ ਤੋਂ ਬਚਣਾ ਚਾਹੀਦਾ ਹੈ |
Ad Position 22
No active advertisement
ਪਿਛਲੀ ਖ਼ਬਰ ਐਡਮਿੰਟਨ ’ਚ ਪੰਜਾਬੀ ਲੜਕੀ ਦੇ ਕਤਲ ਦੇ ਦੋਸ਼ ’ਚ ਦੋਸਤ ਗ੍ਰਿਫ਼ਤਾਰ ਅਗਲੀ ਖ਼ਬਰ ਲੀਗਲ ਏਡ ਡਿਫੈਂਸ ਕੌਂਸਲ ਨੀਤੀ ਦੇ ਵਿਰੋਧ ’ਚ ਬਾਰ ਐਸੋਸੀਏਸ਼ਨ ਦੀ ਭੁੱਖ ਹੜਤਾਲ ਪੰਜਵੇਂ ਦਿਨ ’ਚ ਦਾਖਲ
Ad Position 24
No active advertisement