02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਅੰਤਿਮ ਸੰਸਕਾਰ

ਐਡੀਲੇਡ, 1 ਅਗਸਤ (ਗੁਰਮੀਤ ਸਿੰਘ ਵਾਲੀਆ)-ਬੀਤੇ ਦਿਨੀਂ ਵਰਜੀਨੀਆ ਸਥਿਤ ਗੁਰਦੁਆਰਾ ਦਸ਼ਮੇਸ਼ ਦਰਬਾਰ ਵਿਖੇ ਵਾਪਰੀ ਮੰਦਭਾਗੀ ਅੱਗ ਦੀ ਘਟਨਾ ਦੌਰਾਨ ਨੁਕਸਾਨੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਤੇ ਹੋਰ ਧਾਰਮਿਕ ਬੀੜਾਂ ਦਾ ਅੱਜ ਪੂਰ

Ad Position 21
No active advertisement
ਅਜੀਤ ਡੈਸਕ 02-08-2026

ਐਡੀਲੇਡ, 1 ਅਗਸਤ (ਗੁਰਮੀਤ ਸਿੰਘ ਵਾਲੀਆ)-ਬੀਤੇ ਦਿਨੀਂ ਵਰਜੀਨੀਆ ਸਥਿਤ ਗੁਰਦੁਆਰਾ ਦਸ਼ਮੇਸ਼ ਦਰਬਾਰ ਵਿਖੇ ਵਾਪਰੀ ਮੰਦਭਾਗੀ ਅੱਗ ਦੀ ਘਟਨਾ ਦੌਰਾਨ ਨੁਕਸਾਨੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਤੇ ਹੋਰ ਧਾਰਮਿਕ ਬੀੜਾਂ ਦਾ ਅੱਜ ਪੂਰਨ ਗੁਰਮਤਿ ਮਰਿਆਦਾ ਅਨੁਸਾਰ ਅੰਤਿਮ ਸੰਸਕਾਰ ਕੀਤਾ ਗਿਆ। ਇਹ ਦਿਨ ਐਡੀਲੇਡ ਦੀ ਸਮੂਹ ਸਿੱਖ ਸੰਗਤ ਲਈ ਬੇਹੱਦ ਦੁਖਦਾਈ ਤੇ ਭਾਵੁਕ ਰਿਹਾ। ਸਮਾਗਮ ’ਚ ਹਾਜ਼ਰ ਹਰ ਸ਼ਖ਼ਸ ਦੀਆਂ ਅੱਖਾਂ ਨਮ ਸਨ ਤੇ ਹਰ ਮਨ ’ਚ ਇਸ ਮੰਦਭਾਗੀ ਘਟਨਾ ਦਾ ਡੂੰਘਾ ਦੁੱਖ ਮਹਿਸੂਸ ਕੀਤਾ ਜਾ ਰਿਹਾ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਐਡੀਲੇਡ ਦੇ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, 81 ਵਾਸਲੀ ਰੋਡ, ਕੋਰੂਨਿਏ (ਦੱਖਣੀ ਆਸਟ੍ਰੇਲੀਆ) ਵਿਖੇ ਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ, 12 ਪੋਥੀ ਸਾਹਿਬਾਨ, ਕਰੀਬ 70 ਗੁਟਕਾ ਸਾਹਿਬਾਨ, ਧਾਰਮਿਕ ਸਾਹਿਤ ਅਤੇ ਅੱਗ ਨਾਲ ਪ੍ਰਭਾਵਿਤ ਹੋਏ ਸ਼ਸਤਰਾਂ ਦਾ ਅੰਗੀਠਾ ਤਿਆਰ ਕਰਕੇ ਸਤਿਕਾਰ ਸਹਿਤ ਅੰਤਿਮ ਸੰਸਕਾਰ ਕੀਤਾ ਗਿਆ। ਸਮੂਹ ਕਾਰਵਾਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਵਿਸ਼ੇਸ਼ ਕਮੇਟੀ ਦੀ ਨਿਗਰਾਨੀ ਹੇਠ ਸਿੱਖ ਰਹਿਤ ਮਰਿਆਦਾ ਅਨੁਸਾਰ ਸੰਪੰਨ ਹੋਈ।ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਇਸ ਤਰ੍ਹਾਂ ਦਾ ਅੰਤਿਮ ਸੰਸਕਾਰ ਵਿਸ਼ੇਸ਼ ਹਾਲਾਤਾਂ ਨੂੰ ਧਿਆਨ ’ਚ ਰੱਖਦਿਆਂ ਕੇਵਲ ਇਕ ਵਾਰ ਲਈ ਵਿਸ਼ੇਸ਼ ਪ੍ਰਵਾਨਗੀ ਦੇ ਆਧਾਰ ’ਤੇ ਕੀਤਾ ਗਿਆ ਹੈ ਤੇ ਭਵਿੱਖ ’ਚ ਇਸ ਨੂੰ ਕਿਸੇ ਵੀ ਤਰ੍ਹਾਂ ਮਿਸਾਲ ਵਜੋਂ ਨਾ ਦੁਹਰਾਇਆ ਜਾਵੇ। ਘਟਨਾ ਦੀ ਜਾਂਚ ਲਈ ਬਣਾਈ ਗਈ ਕਮੇਟੀ ’ਚ ਦਲਜੀਤ ਸਿੰਘ (ਨਿਊਜ਼ੀਲੈਂਡ), ਮਨਦੀਪ ਸਿੰਘ (ਪਰਥ), ਰਵਿੰਦਰ ਸਿੰਘ (ਮੈਲਬੌਰਨ), ਪ੍ਰੀਤਮ ਸਿੰਘ (ਮੈਲਬੌਰਨ), ਕਰਮਜੀਤ ਸਿੰਘ (ਨਿਊਜ਼ੀਲੈਂਡ), ਗੁਰਿੰਦਰਜੀਤ ਸਿੰਘ (ਐਡੀਲੇਡ) ਤੇ ਜਗਦੀਪ ਸਿੰਘ (ਮੈਲਬੌਰਨ) ਸ਼ਾਮਲ ਹਨ। ਕਮੇਟੀ ਨੇ ਫਾਇਰ ਬ੍ਰਿਗੇਡ ਅਧਿਕਾਰੀਆਂ, ਗੁਰਦੁਆਰਾ ਪ੍ਰਬੰਧਕਾਂ, ਸੇਵਾਦਾਰਾਂ ਤੇ ਸੰਗਤਾਂ ਦੇ ਬਿਆਨ ਦਰਜ ਕੀਤੇ, ਘਟਨਾ ਸਥਾਨ ਦਾ ਵਾਰ-ਵਾਰ ਮੁਆਇਨਾ ਕੀਤਾ ਅਤੇ ਦੇਰ ਰਾਤ ਤੱਕ ਬੈਠਕਾਂ ਕਰਕੇ ਵਿਸਥਾਰਪੂਰਵਕ ਜਾਂਚ ਰਿਪੋਰਟ ਤਿਆਰ ਕੀਤੀ। ਕਮੇਟੀ ਵੱਲੋਂ ਤਿਆਰ ਕੀਤੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਐਤਵਾਰ ਨੂੰ ਭੇਜੀ ਜਾਵੇਗੀ। ਦੱਸਿਆ ਗਿਆ ਕਿ ਐਤਵਾਰ ਨੂੰ ਅੰਤਿਮ ਅਰਦਾਸ ਅਤੇ ਭੋਗ ਉਪਰੰਤ ਇਹ ਰਿਪੋਰਟ ਸੰਗਤ ਸਾਹਮਣੇ ਵੀ ਪੜ੍ਹ ਕੇ ਸੁਣਾਈ ਜਾਵੇਗੀ। ਅਗਲੀ ਕਾਰਵਾਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੀਤੀ ਜਾਵੇਗੀ। 

Ad Position 22
No active advertisement
ਅਗਲੀ ਖ਼ਬਰ ਅਮਰੀਕਾ ਵਲੋਂ ਈਰਾਨ ’ਤੇ ਹੋਰ ਹਮਲੇ ਕਰਨ ਦੀ ਧਮਕੀ
Ad Position 24
No active advertisement