02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਅਮਰੀਕਾ ਵਲੋਂ ਈਰਾਨ ’ਤੇ ਹੋਰ ਹਮਲੇ ਕਰਨ ਦੀ ਧਮਕੀ

ਅਮਰੀਕਾ ਵਲੋਂ ਈਰਾਨ ’ਤੇ ਹੋਰ ਹਮਲੇ ਕਰਨ ਦੀ ਧਮਕੀ

Ad Position 21
No active advertisement
ਅਜੀਤ ਡੈਸਕ 02-08-2026

ਕਾਹਿਰਾ, 1 ਅਗਸਤ (ਏਜੰਸੀ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ’ਤੇ ਹੋਰ ਹਮਲੇ ਕਰਨ ਦੀ ਧਮਕੀ ਦਿੱਤੀ ਹੈ, ਕਿਉਂਕਿ ਅਮਰੀਕਾ ਹੋਰਮੁਜ਼ ਜਲਡਮਰੂ ਨੂੰ ਫਿਰ ਤੋਂ ਖੋਲ੍ਹਣ ’ਤੇ ਜ਼ੋਰ ਦੇ ਰਿਹਾ ਹੈ। ਮੈਰੀਲੈਂਡ ’ਚ ਕੈਂਪ ਡੇਵਿਡ ਪ੍ਰੈਜ਼ੀਡੈਂਸ਼ੀਅਲ ਰਿਟਰੀਟ ’ਚ ਆਪਣੀ ਕੈਬਨਿਟ ਦੇ ਮੰਤਰੀਆਂ ਨਾਲ ਬੈਠਕ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟਰੰਪ ਨੇ ਕਿਹਾ ਕਿ ਉਹ ਈਰਾਨ ਦੇ ਮਾਮਲੇ ’ਚ ਬੱਸ ਜਿੱਤਣਾ ਚਾਹੁੰਦੇ ਹਨ ਤੇ ਸੰਕੇਤ ਦਿੱਤਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅਮਰੀਕੀ ਫੌਜੀ ਕਾਰਵਾਈ ਕੁਝ ਸਮੇਂ ਤੱਕ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਅਮਰੀਕਾ ਈਰਾਨ ’ਤੇ ਉਦੋਂ ਤੱਕ ਬਹੁਤ ਜ਼ੋਰਦਾਰ ਹਮਲਾ ਕਰੇਗਾ, ਜਦੋਂ ਤੱਕ ਉਹ ਇਸ ਨੂੰ ਹੋਰ ਬਰਦਾਸ਼ਤ ਨਾ ਕਰ ਸਕੇ। ਬਾਅਦ ’ਚ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੇਵਿਟ ਨੇ ਕਿਹਾ ਕਿ ਈਰਾਨ ਨੂੰ ਉਦੋਂ ਤੱਕ ਕੀਮਤ ਚੁਕਾਉਣੀ ਹੋਵੇਗੀ, ਜਦੋਂ ਤੱਕ ਉਹ ਗੱਲਬਾਤ ਦੀ ਮੇਜ਼ ’ਤੇ ਉਸ ਤਰ੍ਹਾਂ ਨਹੀਂ ਆ ਜਾਂਦਾ, ਜਿਸ ਨੂੰ ਟਰੰਪ ਸਾਰਥਕ ਮੰਨਦੇ ਹਨ। 
ਕੁਵੈਤ ’ਤੇ ਹਮਲੇ
ਕੁਵੈਤ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਮੇਜਰ ਜਨਰਲ ਸਾਉਦ ਅਬਦੁਲ ਅਜ਼ੀਜ਼ ਅਲ-ਓਤੈਬੀ ਨੇ ਕਿਹਾ ਕਿ ਈਰਾਨ ਦੇ ਡਰੋਨਾਂ ਨੇ ਕਈ ਪ੍ਰਮੁੱਖ ਥਾਵਾਂ ਨੂੰ ਨਿਸ਼ਾਨਾ ਬਣਾਇਆ ਤੇ ਕੁਵੈਤ ਨੇ ਹਮਲਿਆਂ ਦਾ ਸਫਲ ਜਵਾਬ ਦਿੱਤਾ। ਬ੍ਰਿਟਿਸ਼ ਜਲ ਸੈਨਾ ਨੇ ਕਿਹਾ ਕਿ ਓਮਾਨ ਤੱਟ ਕੋਲ ਹੋਰਮੁਜ਼ ਜਲਡਮਰੂ ’ਚ ਇਕ ਟੈਂਕਰ ’ਤੇ ਹਮਲਾ ਹੋਇਆ ਤੇ ਇਕ ਜਹਾਜ਼ ਕੋਲ ਵੱਖਰਾ ਧਮਾਕਾ ਹੋਇਆ, ਹਾਲਾਂਕਿ ਦੋਵਾਂ ਘਟਨਾਵਾਂ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

Ad Position 22
No active advertisement
ਪਿਛਲੀ ਖ਼ਬਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਅੰਤਿਮ ਸੰਸਕਾਰ ਅਗਲੀ ਖ਼ਬਰ 2 ਟਰੈਕ ਈਵੈਂਟਾਂ ’ਚ ਤਗਮੇ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ਗੁਲਵੀਰ
Ad Position 24
No active advertisement