ਚੰਡੀਗੜ੍ਹ, 1 ਅਗਸਤ (ਸੁਖਵਿੰਦਰ ਸਿੰਘ ਸ਼ਾਨ)-ਬੈਂਚਲਰ ਆਫ ਐਜ਼ੂਕੇਸ਼ਨ (ਬੀ.ਐਡ ਅਧਿਆਪਕ) ਕੋਰਸ ਦੇ ਲਈ ਪੰਜਾਬ ਵਿਚ 2 ਅਗਸਤ ਨੂੰ ਸਾਂਝੀ ਦਾਖਲਾ ਪ੍ਰੀਖਿਆ ਕਰਵਾਈ ਜਾਵੇਗੀ। ਪੰਜਾਬ ਅਤੇ ਚੰਡੀਗੜ੍ਹ ਦੇ ਸਮੂਹ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਨਿੱਜੀ ਕਾਲਜਾਂ ਵਿਚ ਸਧਾਰਨ ਬੀ.ਐਡ ਕੋਰਸ ਦੀਆਂ ਕਰੀਬ 22,950 ਸੀਟਾਂ ਅਤੇ ਵਿਸ਼ੇਸ਼ ਬੀ.ਐਡ ਕੋਰਸ ਦੀਆਂ 55 ਸੀਟਾਂ ’ਤੇ ਦਾਖਲੇ ਕੀਤੇ ਜਾਣੇ ਹਨ। ਇਸ ਵਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਸਾਲ 2026 -27 ਦੇ ਦਾਖਲਿਆਂ ਲਈ ਦਾਖਲਾ ਪ੍ਰਕ੍ਰਿਆ ਮੁਕੰਮਲ ਕੀਤੀ ਜਾਣੀ ਹੈ। ਯੂਨੀਵਰਸਿਟੀ ਵਲੋਂ ਦਾਖਲਾ ਪ੍ਰੀਖਿਆ ਲਈ ਪੰਜਾਬ ਅਤੇ ਚੰਡੀਗੜ੍ਹ ਵਿਚ 16 ਪ੍ਰੀਖਿਆ ਕੇਂਦਰ ਬਣਾਏ ਗਏ ਹਨ ਅਤੇ ਇਨ੍ਹਾਂ ਕੇਂਦਰਾਂ ’ਤੇ 2 ਅਗਸਤ ਨੂੰ ਸਵੇਰੇ 10.30 ਤੋਂ ਦੁਪਹਿਰ 1 ਵਜੇ ਤੱਕ ਦਾਖਲਾ ਪ੍ਰੀਖਿਆ ਲਈ ਜਾਵੇਗੀ। ਯੂਨੀਵਰਸਿਟੀ ਵਲੋਂ 3 ਅਗਸਤ ਨੂੰ ਆਨਸਰ ਕੀ ਵੈੱਬਸਾਇਟ ’ਤੇ ਪਾਈ ਜਾਵੇਗੀ। ਇਸ ਵਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕਾਲਜਾਂ ਲਈ 7100, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਾਲਜਾਂ ਲਈ 11200 ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਕਾਲਜਾਂ ਲਈ 4650 ਬੀ.ਐਡ ਸੀਟਾਂ ਨਿਰਧਾਰਤ ਕੀਤੀਆਂ ਗਈਆਂ ਹਨ।
ਬੀ.ਐੱਡ ਦਾਖਲਿਆਂ ਲਈ ਸਾਂਝੀ ਪ੍ਰੀਖਿਆ ਅੱਜ
ਬੀ.ਐੱਡ ਦਾਖਲਿਆਂ ਲਈ ਸਾਂਝੀ ਪ੍ਰੀਖਿਆ ਅੱਜ
ਅਜੀਤ ਡੈਸਕ
02-08-2026