02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਪਾਕਿ ’ਚ ਕੱਟੜਪੰਥੀ ਮੌਲਵੀ ਦੀ ਅਣਪਛਾਤੇ ਹਥਿਆਰਬੰਦਾਂ ਵਲੋਂ ਗੋਲੀ ਮਾਰ ਕੇ ਹੱਤਿਆ

ਅੰਮ੍ਰਿਤਸਰ, 1 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਲੋਅਰ ਸਾਊਥ ਵਜ਼ੀਰਿਸਤਾਨ ‘ਚ ਜਮੀਅਤ ਉਲੇਮਾ-ਏ-ਇਸਲਾਮ-ਫਜ਼ਲ (ਜੇ. ਯੂ.

Ad Position 21
No active advertisement
ਅਜੀਤ ਡੈਸਕ 02-08-2026
ਅੰਮ੍ਰਿਤਸਰ, 1 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਲੋਅਰ ਸਾਊਥ ਵਜ਼ੀਰਿਸਤਾਨ ‘ਚ ਜਮੀਅਤ ਉਲੇਮਾ-ਏ-ਇਸਲਾਮ-ਫਜ਼ਲ (ਜੇ. ਯੂ. ਆਈ.-ਐੱਫ.) ਨਾਲ ਜੁੜੇ ਇਕ ਕੱਟੜਪੰਥੀ ਮੌਲਵੀ ਮੌਲਾਨਾ ਮੁਹੰਮਦ ਇਸਮਾਈਲ ਦੀ ਬਿਰਮਲ ਤਹਿਸੀਲ ਦੇ ਆਜ਼ਮ ਵਾਰਸਕ ਖੇਤਰ ‘ਚ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਜ਼ਿਲ੍ਹਾ ਪੁਲਿਸ ਅਧਿਕਾਰੀ ਮੁਹੰਮਦ ਤਾਹਿਰ ਨੇ ਕਿਹਾ ਕਿ ਇਹ ਘਟਨਾ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਵਾਪਰੀ ਜਦੋਂ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਇਸਮਾਈਲ ‘ਤੇ ਗੋਲੀਬਾਰੀ ਕੀਤੀ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਮਲਾਵਰ ਮੌਕੇ ਤੋਂ ਭੱਜਣ ‘ਚ ਕਾਮਯਾਬ ਹੋ ਗਏ। ਡੀ.ਪੀ.ਓ. ਨੇ ਕਿਹਾ ਕਿ ਹੱਤਿਆ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਜ਼ੀਰਿਸਤਾਨ ਦੇ ਸਥਾਨਕ ਕਬਾਇਲੀ ਬਜ਼ੁਰਗਾਂ ਦੇ ਅਨੁਸਾਰ ਮ੍ਰਿਤਕ ਕਜ਼ਾ ਪੰਗਾ ਦਾ ਰਹਿਣ ਵਾਲਾ ਸੀ ਅਤੇ ਇਕ ਧਾਰਮਿਕ ਮਦਰਸੇ ‘ਚ ਇਸਲਾਮ ਦੀ ਸਿਖਿਆ ਦੇ ਰਿਹਾ ਸੀ। ਇਸ ਤੋਂ ਪਹਿਲਾਂ ਹਾਲ ਹੀ ‘ਚ ਦੋ ਹੋਰ ਕੱਟੜਪੰਥੀ ਮੌਲਵੀਆਂ ਮੌਲਾਨਾ ਮੁਹੰਮਦ ਇਦਰੀਸ ਅਤੇ ਮੌਲਾਨਾ ਸੁਲਤਾਨ ਮੁਹੰਮਦ ਵਜ਼ੀਰ ਦੀ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਕੀਤੀ ਜਾ ਚੁੱਕੀ ਹੈ।
Ad Position 22
No active advertisement
ਪਿਛਲੀ ਖ਼ਬਰ ਨੀਟ ਪੀ.ਜੀ. 2026: ਉਮੀਦਵਾਰਾਂ ਨੂੰ ਘਰ ਦੇ ਨੇੜੇ ਕੇਂਦਰ ਮਿਲਣਗੇ, ਟੈਸਟ ਲਈ ਸ਼ਹਿਰ ਦੀ ਜਾਣਕਾਰੀ 3 ਹਫ਼ਤੇ ਪਹਿਲਾਂ ਮਿਲੇ... ਅਗਲੀ ਖ਼ਬਰ ਭਾਰਤ ਦੇ ਵਿਦਿਆਰਥੀਆਂ ਨੂੰ ਪ੍ਰਧਾਨ ਮੰਤਰੀ ਦੀ ਮੁਆਫ਼ੀ ਦੀ ਲੋੜ-ਰਾਹੁਲ
Ad Position 24
No active advertisement