02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਅਜੀਤ ਡੋਵਾਲ ਨੂੰ ਲੋਕਮਾਨਿਆ ਤਿਲਕ ਰਾਸ਼ਟਰੀ ਪੁਰਸਕਾਰ ਪ੍ਰਦਾਨ

ਅਜੀਤ ਡੋਵਾਲ ਨੂੰ ਲੋਕਮਾਨਿਆ ਤਿਲਕ ਰਾਸ਼ਟਰੀ ਪੁਰਸਕਾਰ ਪ੍ਰਦਾਨ

Ad Position 21
No active advertisement
ਅਜੀਤ ਡੈਸਕ 02-08-2026

ਭਾਰਤ ਦੀ ਵਿਦੇਸ਼ ਨੀਤੀ ਨੂੰ ਮਜ਼ਬੂਤ ਕਰਨ ’ਚ ਡੋਵਾਲ ਦੀ ਅਹਿਮ ਭੂਮਿਕਾ-ਅਮਿਤ ਸ਼ਾਹ
ਪੁਣੇ, 1 ਅਗਸਤ (ਪੀ.ਟੀ.ਆਈ.) ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨ.ਐਸ.ਏ.) ਅਜੀਤ ਡੋਵਾਲ ਨੇ ਭਾਰਤ ਦੀ ਵਿਦੇਸ਼ ਨੀਤੀ ਨੂੰ ਮਜ਼ਬੂਤ ਕਰਨ ਵਿਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਰਾਸ਼ਟਰੀ ਸੁਰੱਖਿਆ ਲਈ ਲਏ ਗਏ ਹਰ ਫੈਸਲੇ ਦੇ ਪਿਛੋਕੜ ਵਿਚ ਉਨ੍ਹਾਂ ਦੀ ਭੂਮਿਕਾ ਅਤੇ ਸਲਾਹ ਰਹੀ ਹੈ । ਇੱਥੇ ਐਨ.ਐਸ.ਏ. ਡੋਵਾਲ ਨੂੰ ਲੋਕਮਾਨਿਆ ਤਿਲਕ ਰਾਸ਼ਟਰੀ ਪੁਰਸਕਾਰ 2026 ਪ੍ਰਦਾਨ ਕਰਨ ਤੋਂ ਬਾਅਦ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ, ਸ਼ਾਹ ਨੇ ਕਿਹਾ ਕਿ ਭਾਰਤ ਤਿਲਕ ਦੁਆਰਾ ਕਲਪਨਾ ਕੀਤੇ ਗਏ ਸੱਭਿਆਚਾਰਕ ਰਾਸ਼ਟਰਵਾਦ ਦੇ ਰਸਤੇ ’ਤੇ ਚੱਲ ਪਿਆ ਹੈ ਤੇ ਉਸ ਰਸਤੇ ਤੋਂ ਪਿੱਛੇ ਨਹੀਂ ਹਟਿਆ ਜਾਵੇਗਾ । ਸ਼ਾਹ ਨੇ ਕਿਹਾ ਕਿ 2014 ਵਿਚ ਅਹੁਦਾ ਸੰਭਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਪਹਿਲੀ ਚੋਣ ’ਚ ਅਜੀਤ ਡੋਵਾਲ ਨੂੰ ਐਨ.ਐਸ.ਏ. ਨਿਯੁਕਤ ਕਰਨਾ ਸੀ । ਉਨ੍ਹਾਂ ਨੇ ਇੰਟੈਲੀਜੈਂਸ ਬਿਊਰੋ ਵਿੱਚ ਡੋਵਾਲ ਦੇ ਲੰਬੇ ਕਰੀਅਰ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਮੋਦੀ ਦੀ ਅਗਵਾਈ ਹੇਠ ਭਾਰਤ ਮਜ਼ਬੂਤ ਅਤੇ ਆਤਮਵਿਸ਼ਵਾਸੀ ਬਣ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ 2 ਟਰੈਕ ਈਵੈਂਟਾਂ ’ਚ ਤਗਮੇ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ਗੁਲਵੀਰ ਅਗਲੀ ਖ਼ਬਰ ਨੇਜੇਬਾਜ਼ ਨੀਰਜ ਚੋਪੜਾ ਨੇ ਚਾਂਦੀ ਤੇ ਯਸ਼ਵੀਰ ਨੇ ਕਾਂਸੀ ਦਾ ਤਗਮਾ ਜਿੱਤਿਆ
Ad Position 24
No active advertisement