02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਸ਼ਿਕਾਗੋ ਵਿਖੇ ਪੰਜਾਬੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਸਮਾਗਮ ਸ਼ਾਨਦਾਰ ਹੋ ਨਿੱਬੜਿਆ

ਸ਼ਿਕਾਗੋ ਵਿਖੇ ਪੰਜਾਬੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਸਮਾਗਮ ਸ਼ਾਨਦਾਰ ਹੋ ਨਿੱਬੜਿਆ

Ad Position 21
No active advertisement
ਅਜੀਤ ਡੈਸਕ 03-08-2026

ਸ਼ਿਕਾਗੋ, 2 ਅਗਸਤ (ਕੇਵਲ ਗੁਰਾਇਆ)-ਉੱਘੇ ਸ਼ਾਇਰ ਰਾਜ ਲਾਲੀ ਬਟਾਲਾ, ਡਾ. ਹਰਜਿੰਦਰ ਸਿੰਘ ਖਹਿਰਾ,ਕਮਲੇਸ਼ ਕਪੂਰ ਤੇ ਉੱਘੇ ਕਾਰੋਬਾਰੀ ਤੇ ਪ੍ਰਵਾਸੀ ਭਾਰਤੀ ਸਨਮਾਨ ਜੇਤੂ ਦਰਸ਼ਨ ਸਿੰਘ ਧਾਲੀਵਾਲ ਦੇ ਸਹਿਯੋਗ ਨਾਲ ਇੱਥੇ ਮਾਂ ਬੋਲੀ ਦਿਹਾੜਾ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ| ਪ੍ਰੋਗਰਾਮ ਦਾ ਆਗਾਜ਼ ਕਨਵੀਨਰ ਰਾਜ ਲਾਲੀ ਬਟਾਲਾ ਨੇ ਜੀ ਆਇਆਂ ਆਖ ਕੇ ਕੀਤਾ| ਡਾ. ਹਰਜਿੰਦਰ ਸਿੰਘ ਖਹਿਰਾ ਨੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਦੇ ਸਫ਼ਰ ਬਾਰੇ ਗੱਲ ਕਰਦਿਆਂ ਅਗਲੇ ਵਰ੍ਹੇ ਤੋਂ ਦਰਸ਼ਨ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਇਸ ਦਾ ਦਾਇਰਾ ਹੋਰ ਵਧਾਉਂਦਿਆਂ ਇਸ ਨੂੰ ਆਲਮੀ ਕਾਨਫ਼ਰੰਸ ਦੇ ਰੂਪ ਵਿਚ ਮਨਾਉਣ ਦਾ ਐਲਾਨ ਕੀਤਾ| ਸ਼ੁਰੂਆਤ ਵਿਚ ਅਸ਼ਕੇ ਭੰਗੜਾ ਕਲੱਬ ਦੀ ਟੀਮ ਨੇ ‘ਮੈਂ ਪੰਜਾਬੀ ਬੋਲੀ ਆ’ ’ਤੇ ਖ਼ੂਬਸੂਰਤ ਭੰਗੜੇ ਦੀ ਪੇਸ਼ਕਾਰੀ ਕੀਤੀ| ਪ੍ਰਧਾਨਗੀ ਮੰਡਲ ਵਿਚ ਡਾ. ਆਤਮਜੀਤ, ਦਸਮੇਸ਼ ਗਿੱਲ ਫ਼ਿਰੋਜ਼, ਰਵਿੰਦਰ ਸਿੰਘ ਸਹਿਰਾਅ, ਕਸ਼ਿਸ਼ ਹੁਸ਼ਿਆਰਪੁਰੀ ,ਆਬਿਦ ਰਸੀਦ, ਗ਼ੁਲਾਮ ਮੁਸਤਫ਼ਾ ਅੰਜੁਮ ਸਨ| ਬੱਚਿਆਂ ਵਲੋਂ ਇਸ ਮੌਕੇ ਵੱਖ ਵੱਖ ਪ੍ਰੋਗਰਾਮ ਪੇਸ਼ ਕਰਕੇ ਚਾਰ ਚੰਨ ਲਗਾਏ ਗਏ| ਇਸ ਮੌਕੇ ਹੋਏ ਸ਼ਾਨਦਾਰ ਕਵੀ ਦਰਬਾਰ ਵਿਚ ਹਾਜ਼ਰ ਲੇਖਕਾਂ ਨੇ ਰਚਨਾਵਾਂ ਪੇਸ਼ ਕਰਕੇ ਚੰਗਾ ਰੰਗ ਬੰਨ੍ਹਿਆ| ਇਸ ਮੌਕੇ ਡਾ. ਆਤਮਜੀਤ ਨੇ ਵਿਦੇਸ਼ੀ ਧਰਤੀ ’ਤੇ ਪੰਜਾਬੀ ਭਾਸ਼ਾ ਨੂੰ ਦਰਪੇਸ਼ ਸਮੱਸਿਆਵਾਂ ’ਤੇ ਚਾਨਣਾ ਪਾਇਆ| ਇਸ ਮੌਕੇ ਪਰਮਿੰਦਰ ਸਿੰਘ ਗੋਲਡੀ, ਰਕਿੰਦ ਕੌਰ, ਗੁਰਬਖ਼ਸ਼ ਸਿੰਘ ਰੰਧਾਵਾ, ਕਮਲੇਸ਼ ਕਪੂਰ ,ਠਾਕੁਰ ਸਿੰਘ ਬਸਾਤੀ, ਰਾਜਿੰਦਰ ਸਿੰਘ ਮਾਗੋ, ਹੈਪੀ ਹੀਰ, ਗੁਰਲੀਨ ਕੌਰ, ਗੁਲਜ਼ਾਰ ਸਿੰਘ ਮੁਲਤਾਨੀ, ਭੁਪਿੰਦਰ ਸਿੰਘ ਧਾਲੀਵਾਲ, ਲੱਕੀ ਸਹੋਤਾ, ਪਰਵਿੰਦਰ ਸਿੰਘ ਨੰਨੂਆਂ, ਡਾ. ਵਿਕਰਮ ਗਿੱਲ, ਹਰਵਿੰਦਰਪਾਲ ਸਿੰਘ, ਜੈ ਦੇਵ ਸਿੰਘ ਭੱਠਲ, ਪਰਮਿੰਦਰ ਸਿੰਘ ਵਾਲੀਆ, ਪੀ.ਐੱਸ.ਮਾਨ, ਇੰਦਰਮੋਹਨ ਛਾਬੜਾ, ਹਰਜਿੰਦਰ ਸਿੰਘ, ਅੰਮ੍ਰਿਤ ਕੌਰ, ਕਮਲ ਬੈਂਸ ਤੇ ਹੋਰ ਹਾਜ਼ਰ ਸਨ। ਇਸ ਮੌਕੇ ਸਾਹਿਤਕਾਰਾਂ ਤੇ ਪਤਵੰਤੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਗਿਆ|

 

Ad Position 22
No active advertisement
ਪਿਛਲੀ ਖ਼ਬਰ ਲੰਡਨ ਦੀ ਪੈਂਟਨਵਿਲ ਜੇਲ੍ਹ ਅੱਗੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਅਗਲੀ ਖ਼ਬਰ ਪੋਲ ਵਾਲਟ ’ਚ ਮੀਨਾ ਤਗਮੇ ਤੋਂ ਖੁੰਝੇ, ਮਿਕਸਡ 4×400 ਮੀਟਰ ਰਿਲੇਅ ’ਚ ਭਾਰਤ ਛੇਵੇਂ ਸਥਾਨ ’ਤੇ
Ad Position 24
No active advertisement