02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਲੰਡਨ ਦੀ ਪੈਂਟਨਵਿਲ ਜੇਲ੍ਹ ਅੱਗੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ

ਲੰਡਨ ਦੀ ਪੈਂਟਨਵਿਲ ਜੇਲ੍ਹ ਅੱਗੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ

Ad Position 21
No active advertisement
ਅਜੀਤ ਡੈਸਕ 03-08-2026

ਲੰਡਨ, 2 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਡੀਅਨ ਵਰਕਰਜ਼ ਐਸੋਸੀਏਸ਼ਨ (ਗ੍ਰੇਟ ਬ੍ਰਿਟੇਨ) ਤੇ ਐੱਸ.ਐੱਫ.ਆਈ. (ਯੂ.ਕੇ.) ਦੇ ਮੈਂਬਰਾਂ ਨੇ ਮਿਲ ਕੇ ਬ੍ਰਿਟਿਸ਼ ਕਲੋਨੀਅਲ ਸਟੇਟ (ਬਰਤਾਨਵੀ ਰਾਜ) ਵੱਲੋਂ 31 ਜੁਲਾਈ 1940 ਨੂੰ ਐੱਚ.ਐੱਮ. ਪ੍ਰਿਜ਼ਨ ਪੈਂਟਨਵਿਲ, ਲੰਡਨ ਵਿਖੇ ਫਾਂਸੀ ਦਿੱਤੇ ਗਏ ਅਮਰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਯਾਦਗਾਰੀ ਪ੍ਰੋਗਰਾਮ ਦੀ ਅਗਵਾਈ ਆਈ. ਡਬਲਿਊ. ਏ. (ਜੀ.ਬੀ.) ਦੇ ਪ੍ਰਧਾਨ ਕਾਮਰੇਡ ਹਰਸੇਵ ਬੈਂਸ ਨੇ ਕੀਤੀ। ਐੱਸ. ਐੱਫ. ਆਈ. (ਯੂ. ਕੇ.) ਵੱਲੋਂ ਕਾਮਰੇਡ ਵਿਸ਼ਾਲ ਅਤੇ ਆਈ. ਡਬਲਿਊ. ਏ. (ਜੀ.ਬੀ.) ਦੀ ਰਾਸ਼ਟਰੀ ਕਮੇਟੀ ਵੱਲੋਂ ਕਾਮਰੇਡ ਅਸ਼ਵਥੀ ਅਸ਼ੋਕ ਨੇ ਇਕੱਠ ਨੂੰ ਸੰਬੋਧਨ ਕੀਤਾ। ਇਸ ਤੋਂ ਇਲਾਵਾ ਆਈ.ਡਬਲਿਊ.ਏ. (ਜੀ.ਬੀ.) ਦੇ ਜਨਰਲ ਸਕੱਤਰ ਕਾਮਰੇਡ ਬਲਬੀਰ ਸਿੰਘ ਜੋਹਲ (ਵੂਲਿਚ) ਅਤੇ ‘ਪ੍ਰੋਗਰੈਸਿਵ ਰਾਈਟਰਜ਼ ਐਸੋਸੀਏਸ਼ਨ’ ਦੇ ਮੈਂਬਰਾਂ ਨੇ ਵੀ ਸ਼ਹੀਦ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ‘ਯੂਅਰ ਪਾਰਟੀ’ ਦੇ ਮੈਂਬਰ ਜੋਨਾਥਨ ਨੇ ਵੀ ਆਪਣਾ ਇੱਕਜੁੱਟਤਾ ਸੰਦੇਸ਼ ਦਿੱਤਾ। ਬੁਲਾਰਿਆਂ ਨੇ ਕਿਹਾ ਜਿਸ ਸਥਾਨ ’ਤੇ ਬ੍ਰਿਟਿਸ਼ ਕਲੋਨੀਅਲ ਸਟੇਟ ਨੇ ਇਕ ਇਨਕਲਾਬੀ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸੀ, ਉਸੇ ਥਾਂ ਖੜ੍ਹੇ ਹੋ ਕੇ ਉਸ ਮਹਾਨ ਸੂਰਬੀਰ ਨੂੰ ਯਾਦ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦਾ ਹੌਂਸਲਾ ਅਤੇ ਕੁਰਬਾਨੀ ਸਾਮਰਾਜਵਾਦ ਅਤੇ ਅਨਿਆਂ ਵਿਰੁੱਧ ਸੰਘਰਸ਼ ਦਾ ਪ੍ਰਤੀਕ ਬਣੀ। ਸ਼ਹੀਦ ਊਧਮ ਸਿੰਘ ਦਾ ਜੀਵਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਜ਼ੁਲਮ ਵਿਰੁੱਧ ਡਟਣ ਦੇ ਬੇਮਿਸਾਲ ਕਾਰਨਾਮਿਆਂ ਅਤੇ ਇਨਸਾਫ਼ ਪ੍ਰਤੀ ਅਟੱਲ ਵਚਨਬੱਧਤਾ ਨਾਲ ਹੀ ਆਜ਼ਾਦੀ ਦੀ ਲੜਾਈ ਲੜੀ ਗਈ ਸੀ। ਇਹ ਸ਼ਰਧਾਂਜਲੀ ਸਮਾਗਮ ਸਿਰਫ਼ ਇਤਿਹਾਸ ਨੂੰ ਯਾਦ ਕਰਨ ਤੱਕ ਸੀਮਤ ਨਹੀਂ ਸੀ, ਸਗੋਂ ਇਹ ਸਾਮਰਾਜਵਾਦ-ਵਿਰੋਧ, ਬਰਾਬਰੀ, ਧਰਮ ਨਿਰਪੱਖਤਾ ਅਤੇ ਦੁਨੀਆ ਭਰ ਦੇ ਦੱਬੇ-ਕੁਚਲੇ ਲੋਕਾਂ ਨਾਲ ਇੱਕਜੁੱਟਤਾ—ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਣ ਦਾ ਜ਼ਰੀਆ ਵੀ ਸੀ, ਜਿਨ੍ਹਾਂ ਲਈ ਉਨ੍ਹਾਂ ਨੇ ਆਪਣੀ ਜਾਨ ਕੁਰਬਾਨ ਕੀਤੀ। ਸਾਲ 1919 ਦੇ ਜੱਲ੍ਹਿਆਂਵਾਲਾ ਬਾਗ਼ ਦੇ ਖੂਨੀ ਸਾਕਾ ਅਤੇ ਇਸ ਦੀ ਬਰਬਰਤਾ ਨੂੰ ਯਾਦ ਕਰਦਿਆਂ, ਸ਼ਰਧਾਂਜਲੀ ਸਭਾ ਵਿਚ ਮੌਜੂਦ ਲੋਕਾਂ ਨੇ ਇਹ ਮਤਾ ਦੁਹਰਾਇਆ ਕਿ ਉਹ ਮੌਜੂਦਾ ਬ੍ਰਿਟਿਸ਼ ਪ੍ਰਧਾਨ ਮੰਤਰੀ ਵੱਲੋਂ ਇਸ ਕਾਰੇ ਲਈ ਰਸਮੀ ਤੌਰ ’ਤੇ ਮਾਫ਼ੀ ਮੰਗਣ ਤੇ ਸਕੂਲਾਂ ’ਚ ਬ੍ਰਿਟਿਸ਼ ਕਲੋਨੀਅਲ (ਸਾਮਰਾਜੀ) ਇਤਿਹਾਸ ਪੜ੍ਹਾਏ ਜਾਣ ਦੀ ਮੰਗ ਕੀਤੀ।

 

Ad Position 22
No active advertisement
ਪਿਛਲੀ ਖ਼ਬਰ ਰਣਦੀਪ ਹੁੱਡਾ ਅਸਾਮ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਅਗਲੀ ਖ਼ਬਰ ਸ਼ਿਕਾਗੋ ਵਿਖੇ ਪੰਜਾਬੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਸਮਾਗਮ ਸ਼ਾਨਦਾਰ ਹੋ ਨਿੱਬੜਿਆ
Ad Position 24
No active advertisement