ਲੰਗਰ ਲਗਾਇਆ, ਕਿਹਾ, ਮਾਨਵਤਾ ਸਭ ਤੋਂ ਮਹੱਤਵਪੂਰਨ
ਦਿਸਪੁਰ, 2 ਅਗਸਤ (ਇੰਟ.)–ਇਸ ਸਾਲ ਅਸਾਮ ਹੜ੍ਹਾਂ ’ਚ ਮਰਨ ਵਾਲਿਆਂ ਦੀ ਗਿਣਤੀ 82 ਤੱਕ ਪਹੁੰਚ ਗਈ ਹੈ। ਹਜ਼ਾਰਾਂ ਲੋਕ ਅਜੇ ਵੀ ਬੇਘਰ ਹਨ। ਅਸਾਮ ਆਫ਼ਤ ਪ੍ਰਬੰਧਨ ਅਥਾਰਟੀ ਦੇ ਅਨੁਸਾਰ, ਇਸ ਸਮੇਂ ਰਾਜ ’ਚ 54 ਰਾਹਤ ਕੈਂਪ ਚੱਲ ਰਹੇ ਹਨ, ਜਿਨ੍ਹਾਂ ’ਚ 12,994 ਬੇਘਰ ਲੋਕ ਹਨ। 26 ਰਾਹਤ ਵੰਡ ਕੇਂਦਰਾਂ ਤੋਂ 5,384 ਲੋਕਾਂ ਨੂੰ ਸਹਾਇਤਾ ਮਿਲ ਰਹੀ ਹੈ। ਰਣਦੀਪ ਹੁੱਡਾ ਸ਼ਿਵਸਾਗਰ ’ਚ ਇਕ ਐਨ.ਜੀ.ਓ. ਦੁਆਰਾ ਲਗਾਏ ਗਏ ਹੜ੍ਹ ਰਾਹਤ ਪ੍ਰੋਗਰਾਮ ’ਚ ਹਿੱਸਾ ਲੈਣ ਲਈ ਅਸਾਮ ਪਹੁੰਚੇ ਸਨ। ਉਨ੍ਹਾਂ ਨੂੰ ਪੀੜਤਾਂ ’ਚ ਲੰਗਰ ਤੇ ਜ਼ਰੂਰੀ ਰਾਹਤ ਸਮੱਗਰੀ ਵੰਡਦੇ ਦੇਖਿਆ ਗਿਆ। ਰਣਦੀਪ ਹੁੱਡਾ ਦੀ ਰਾਹਤ ਮੁਹਿੰਮ ਰਣਦੀਪ ਨੇ ਸ਼ਿਵਸਾਗਰ ’ਚ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਰੇਲਵੇ ਸਟੇਸ਼ਨ ’ਤੇ ਜ਼ਰੂਰੀ ਸਮਾਨ ਵੰਡਿਆ। ਇਸ ਤੋਂ ਬਾਅਦ ਉਹ ਗੁਰੂਦੁਆਰਾ ਸਾਹਿਬ ਗਏ ਅਤੇ ਅਸਾਮ ’ਚ ਹੜ੍ਹਾਂ ਨਾਲ ਜੂਝ ਰਹੇ ਲੋਕਾਂ ਲਈ ਪ੍ਰਾਰਥਨਾ ਕੀਤੀ। ਉੱਥੇ ਮੌਜੂਦ ਮੀਡੀਆ ਨਾਲ ਗੱਲ ਕਰਦੇ ਹੋਏ, ਅਦਾਕਾਰ ਨੇ ਕਿਹਾ ਕਿ ਇਹ ਸ਼ਿਵਸਾਗਰ ਰੇਲਵੇ ਸਟੇਸ਼ਨ ਹੈ ਤੇ ਆਲੇ ਦੁਆਲੇ ਦੇ ਇਲਾਕਿਆਂ ਤੋਂ ਬਹੁਤ ਸਾਰੇ ਪ੍ਰਭਾਵਿਤ ਪਰਿਵਾਰ ਇੱਥੇ ਆਏ ਹਨ।
ਇਸ ਲਈ ਅਸੀਂ ਖਾਣਾ ਬਣਾਉਂਦੇ ਹਾਂ ਤੇ ਉਨ੍ਹਾਂ ਤੱਕ ਪਹੁੰਚਾਉਂਦੇ ਹਾਂ। ਅਸੀਂ ਪਿਛਲੇ 7 ਦਿਨਾਂ ਤੋਂ ਹਰ ਰੋਜ਼ ਇਹ ਕਰ ਰਹੇ ਹਾਂ। ਮਨੁੱਖਤਾ ਸਭ ਤੋਂ ਮਹੱਤਵਪੂਰਨ ਹੈ। ਮੈਂ ਕਈ ਸਾਲਾਂ ਤੋਂ ਗਲੋਬਲ ਸਿੱਖਸ ਨਾਮਕ ਟੀਮ ਨਾਲ ਕੰਮ ਕਰ ਰਿਹਾ ਹਾਂ। ਉਹ ਜ਼ਮੀਨੀ ਪੱਧਰ ’ਤੇ ਕੰਮ ਕਰਦੇ ਹਨ। ਇਸ ਤੋਂ ਪਹਿਲਾਂ, ਕਾਰਤਿਕ ਆਰੀਅਨ ਨੇ ਅਸਾਮ ਦੇ ਮੁੱਖ ਮੰਤਰੀ ਰਾਹਤ ਫੰਡ ਨੂੰ 1 ਕਰੋੜ ਰੁਪਏ ਦਾ ਦਾਨ ਕੀਤਾ ਸੀ।