05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਕਤਲ ਤੋਂ ਬਾਅਦ ਵਿਦੇਸ਼ ਭੱਜਣ ਦੀ ਕੋਸ਼ਿਸ਼, ਮੁਲਜ਼ਮ ਨਿਊ ਜਰਸੀ ਹਵਾਈ ਅੱਡੇ ਤੋਂ ਕਾਬੂ

ਨਿਊਯਾਰਕ, 4 ਅਗਸਤ (ਰਾਜੂ ਸਾਹਿਬਾਜ਼ਪੁਰਾ)-ਪੈਨਸਿਲਵੇਨੀਆ ਦੇ ਰੀਡਿੰਗ ਸ਼ਹਿਰ ਵਿੱਚ 32 ਸਾਲਾ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ 43 ਸਾਲਾ ਫੈਡਰੀਕੋ ਪੇਰੇਜ਼ ਪੋਲਾਂਕੋ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਅਨੁਸਾਰ ਮੁਲਜ਼ਮ ਕਤਲ ਤੋਂ ਬਾਅਦ ਨਿਊ ਜਰਸੀ ਪਹੁੰਚ ਗਿਆ ਅਤੇ ਡੋਮਿਨਿਕਨ ਰੀਪਬਲਿਕ ਜਾਣ ਵਾਲੀ ਉਡਾਣ ਬੁੱਕ ਕਰਵਾ ਲਈ ਸੀ।

Ad Position 21
No active advertisement
ਅਜੀਤ ਡੈਸਕ 05-08-2026
ਨਿਊਯਾਰਕ, 4 ਅਗਸਤ (ਰਾਜੂ ਸਾਹਿਬਾਜ਼ਪੁਰਾ)-ਪੈਨਸਿਲਵੇਨੀਆ ਦੇ ਰੀਡਿੰਗ ਸ਼ਹਿਰ ਵਿੱਚ 32 ਸਾਲਾ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ 43 ਸਾਲਾ ਫੈਡਰੀਕੋ ਪੇਰੇਜ਼ ਪੋਲਾਂਕੋ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਅਨੁਸਾਰ ਮੁਲਜ਼ਮ ਕਤਲ ਤੋਂ ਬਾਅਦ ਨਿਊ ਜਰਸੀ ਪਹੁੰਚ ਗਿਆ ਅਤੇ ਡੋਮਿਨਿਕਨ ਰੀਪਬਲਿਕ ਜਾਣ ਵਾਲੀ ਉਡਾਣ ਬੁੱਕ ਕਰਵਾ ਲਈ ਸੀ। ਇਹ ਗੋਲੀਬਾਰੀ ਨਾਰਥ ਫਿਫਥ ਸਟ੍ਰੀਟ ਦੇ ਇੱਕ ਘਰ ਵਿੱਚ ਤੜਕੇ ਕਰੀਬ 3:40 ਵਜੇ ਹੋਈ। ਸੂਚਨਾ ਮਿਲਣ ’ਤੇ ਪਹੁੰਚੀ ਪੁਲਿਸ ਨੂੰ ਇੱਕ ਵਿਅਕਤੀ ਕਈ ਗੋਲੀਆਂ ਲੱਗੀਆਂ ਹੋਈਆਂ ਮਿਲਿਆ। ਐਮਰਜੈਂਸੀ ਕਰਮਚਾਰੀਆਂ ਨੇ ਉਸ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਨੂੰ ਸੂਚਿਤ ਕਰਨ ਤੱਕ ਮ੍ਰਿਤਕ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਜਾਂਚ ਦੌਰਾਨ ਪੁਲਿਸ ਨੇ ਰੀਡਿੰਗ ਵਾਸੀ ਪੋਲਾਂਕੋ ਦੀ ਸ਼ੱਕੀ ਵਜੋਂ ਪਛਾਣ ਕੀਤੀ। ਇਸ ਤੋਂ ਬਾਅਦ ਕਈ ਸੁਰੱਖਿਆ ਏਜੰਸੀਆਂ ਨੇ ਮਿਲ ਕੇ ਉਸ ਦੀ ਭਾਲ ਸ਼ੁਰੂ ਕੀਤੀ। ਅਧਿਕਾਰੀਆਂ ਨੇ ਉਸ ਨੂੰ ਨਿਊ ਜਰਸੀ ਦੇ ਇੱਕ ਹਵਾਈ ਅੱਡੇ ’ਤੇ ਉਸ ਵੇਲੇ ਕਾਬੂ ਕਰ ਲਿਆ, ਜਦੋਂ ਉਹ ਡੋਮਿਨਿਕਨ ਰੀਪਬਲਿਕ ਜਾਣ ਵਾਲੇ ਜਹਾਜ਼ ਵਿੱਚ ਸਵਾਰ ਹੋਣ ਦੀ ਉਡੀਕ ਕਰ ਰਿਹਾ ਸੀ। ਮੁਲਜ਼ਮ ਨੂੰ ਪੈਨਸਿਲਵੇਨੀਆ ਵਾਪਸ ਲਿਆਂਦਾ ਜਾਵੇਗਾ, ਜਿੱਥੇ ਉਸ ਨੂੰ ਪਹਿਲੀ ਡਿਗਰੀ ਦੇ ਕਤਲ, ਗੰਭੀਰ ਹਮਲੇ ਅਤੇ ਹੋਰ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ। ਹਾਲਾਂਕਿ ਅਦਾਲਤ ਵਿੱਚ ਦੋਸ਼ ਸਾਬਤ ਹੋਣ ਤੱਕ ਉਸ ਨੂੰ ਕਾਨੂੰਨੀ ਤੌਰ ’ਤੇ ਬੇਕਸੂਰ ਮੰਨਿਆ ਜਾਵੇਗਾ। ਰੀਡਿੰਗ ਦੇ ਮੇਅਰ ਐਡੀ ਮੋਰਾਨ ਨੇ ਤੇਜ਼ ਕਾਰਵਾਈ ਲਈ ਪੁਲਿਸ ਅਤੇ ਹੋਰ ਏਜੰਸੀਆਂ ਦਾ ਧੰਨਵਾਦ ਕਰਦਿਆਂ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ।
Ad Position 22
No active advertisement
ਪਿਛਲੀ ਖ਼ਬਰ ਅਮਰੀਕੀ ਹਵਾਈ ਅੱਡਿਆਂ ’ਤੇ ਆਈਸ ਨੇ ਕਸਿਆ ਸ਼ਿਕੰਜਾ, ਰੋਜਾਨਾ 20 ਤੋਂ ਵੱਧ ਗ੍ਰਿਫ਼ਤਾਰੀਆਂ ਅਗਲੀ ਖ਼ਬਰ ਜੰਗਲ ਨੂੰ ਲੱਗੀ ਭਿਆਨਕ ਅੱਗ ’ਚ 700 ਇਮਾਰਤਾਂ ਤੇ ਹਜਾਰਾਂ ਏਕੜ ਰਕਬਾ ਸੜਿਆ
Ad Position 24
No active advertisement