05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਅਮਰੀਕੀ ਹਵਾਈ ਅੱਡਿਆਂ ’ਤੇ ਆਈਸ ਨੇ ਕਸਿਆ ਸ਼ਿਕੰਜਾ, ਰੋਜਾਨਾ 20 ਤੋਂ ਵੱਧ ਗ੍ਰਿਫ਼ਤਾਰੀਆਂ

ਨਿਊਯਾਰਕ, 4 ਅਗਸਤ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ਦੇ ਹਵਾਈ ਅੱਡਿਆਂ ’ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਜਾਂਚ ਅਤੇ ਗ੍ਰਿਫ਼ਤਾਰੀਆਂ ਤੇਜ਼ ਕਰ ਦਿੱਤੀਆਂ ਹਨ। ਆਈਸ ਅਧਿਕਾਰੀਆਂ ਅਨੁਸਾਰ ਹੁਣ ਦੇਸ਼ ਭਰ ਦੇ ਹਵਾਈ ਅੱਡਿਆਂ ਤੋਂ ਹਰ ਰੋਜ਼ ਔਸਤਨ 20 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 05-08-2026
ਨਿਊਯਾਰਕ, 4 ਅਗਸਤ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ਦੇ ਹਵਾਈ ਅੱਡਿਆਂ ’ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਜਾਂਚ ਅਤੇ ਗ੍ਰਿਫ਼ਤਾਰੀਆਂ ਤੇਜ਼ ਕਰ ਦਿੱਤੀਆਂ ਹਨ। ਆਈਸ ਅਧਿਕਾਰੀਆਂ ਅਨੁਸਾਰ ਹੁਣ ਦੇਸ਼ ਭਰ ਦੇ ਹਵਾਈ ਅੱਡਿਆਂ ਤੋਂ ਹਰ ਰੋਜ਼ ਔਸਤਨ 20 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ। ਪਿਛਲੇ ਸਾਲ ਮਈ ਵਿੱਚ ਇਹ ਗਿਣਤੀ ਦਸ ਤੋਂ ਵੀ ਘੱਟ ਸੀ। ਆਈਸ ਅਤੇ ਹਵਾਈ ਸੁਰੱਖਿਆ ਏਜੰਸੀ ਟੀਐੱਸਏ ਵਿਚਕਾਰ ਯਾਤਰੀਆਂ ਦੀ ਜਾਣਕਾਰੀ ਸਾਂਝੀ ਹੋਣ ਕਾਰਨ ਅਧਿਕਾਰੀਆਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਕਿ ਇਮੀਗ੍ਰੇਸ਼ਨ ਰਿਕਾਰਡ ਵਿੱਚ ਸਮੱਸਿਆ ਵਾਲਾ ਵਿਅਕਤੀ ਕਦੋਂ ਅਤੇ ਕਿੱਥੋਂ ਨੂੰ ਹਵਾਈ ਯਾਤਰਾ ਕਰਨ ਵਾਲਾ ਹੈ। ਅਧਿਕਾਰੀ ਖ਼ਾਸ ਤੌਰ ’ਤੇ ਵੀਜ਼ਾ ਖ਼ਤਮ ਹੋਣ ਤੋਂ ਬਾਅਦ ਰਹਿ ਰਹੇ ਲੋਕਾਂ ਅਤੇ ਦੇਸ਼ ਵਿੱਚੋਂ ਕੱਢਣ ਦੇ ਹੁਕਮ ਵਾਲੇ ਵਿਅਕਤੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ ਮੁਹਿੰਮ ਦੌਰਾਨ ਯੂਨੀਵਰਸਿਟੀ ਆਫ਼ ਮੈਰੀਲੈਂਡ ਦੇ ਅਧਿਆਪਕ ਡਾ. ਬਰਹਾਨੂ ਗੇਰੇਸੂ ਕਿਬਰੇਟ ਨੂੰ ਡੈਲਸ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲਿਆ ਗਿਆ। ਉਹ ਇੱਕ ਕਾਨਫਰੰਸ ਵਿੱਚ “ਸਾਲ ਦੇ ਸਰਵੋਤਮ ਅਧਿਆਪਕ” ਦਾ ਸਨਮਾਨ ਪ੍ਰਾਪਤ ਕਰਕੇ ਵਾਪਸ ਆ ਰਹੇ ਸਨ। ਆਈਸ ਅਨੁਸਾਰ ਇਥੋਪੀਆ ਦੇ ਨਾਗਰਿਕ ਕਿਬਰੇਟ ਦਾ ਵੀਜ਼ਾ ਮਈ 2 024 ਵਿੱਚ ਖ਼ਤਮ ਹੋ ਗਿਆ ਸੀ। ਯੂਨੀਵਰਸਿਟੀ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਕੰਮ ਕਰਨ ਦੀ ਵੈਧ ਇਜਾਜ਼ਤ ਸੀ। ਇਸੇ ਤਰ੍ਹਾਂ ਜੌਨਸ ਹੌਪਕਿਨਜ਼ ਯੂਨੀਵਰਸਿਟੀ ਦੀ ਖੋਜਕਰਤਾ ਫਾਤਿਮਾ ਅਮੀਕਾ ਨੂੰ ਬਾਲਟੀਮੋਰ ਹਵਾਈ ਅੱਡੇ ਤੋਂ ਫੜਿਆ ਗਿਆ ਸੀ। ਆਈਸ ਨੇ ਉਸਦਾ ਵੀਜ਼ਾ ਖ਼ਤਮ ਹੋਣ ਦੀ ਗੱਲ ਕਹੀ ਸੀ, ਹਾਲਾਂਕਿ ਬਾਅਦ ਵਿੱਚ ਉਸਨੂੰ ਹਿਰਾਸਤ ਵਿੱਚੋਂ ਰਿਹਾਅ ਕਰ ਦਿੱਤਾ ਗਿਆ। ਡੈਨਵਰ ਹਵਾਈ ਅੱਡੇ ਤੋਂ ਚਾਂਤਲ ਮੋਰਾਲੇਸ ਰੋਹਾਸ ਅਤੇ ਬਫ਼ਲੋ ਹਵਾਈ ਅੱਡੇ ਤੋਂ ਅਲੇਵਤੀਨਾ ਸੋਬੋਲੇਵਾ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ। ਇਨ੍ਹਾਂ ਔਰਤਾਂ ਦੇ ਵਕੀਲਾਂ ਅਤੇ ਪਰਿਵਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਇਮੀਗ੍ਰੇਸ਼ਨ ਅਰਜ਼ੀਆਂ ਉੱਤੇ ਫ਼ੈਸਲਾ ਆਉਣਾ ਅਜੇ ਬਾਕੀ ਸੀ। ਆਈਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਾਰਵਾਈ ਕਿਸੇ ਇੱਕ ਦੇਸ਼ ਜਾਂ ਭਾਈਚਾਰੇ ਵਿਰੁੱਧ ਨਹੀਂ, ਸਗੋਂ ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਸਾਰੇ ਗੈਰ-ਨਾਗਰਿਕਾਂ ਲਈ ਹੈ। ਹਵਾਈ ਅੱਡਿਆਂ ’ਤੇ ਵਧ ਰਹੀਆਂ ਗ੍ਰਿਫ਼ਤਾਰੀਆਂ ਕਾਰਨ ਬਕਾਇਆ ਇਮੀਗ੍ਰੇਸ਼ਨ ਕੇਸਾਂ ਵਾਲੇ ਲੋਕਾਂ ਵਿੱਚ ਡਰ ਅਤੇ ਚਿੰਤਾ ਵਧ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਗਲਾਸਗੋ ਰਾਸ਼ਟਰਮੰਡਲ ਖੇਡਾਂ ਤੋਂ ਬਾਅਦ ਯੂਗਾਂਡਾ ਦੇ 4 ਮੁੱਕੇਬਾਜ਼ ਸਕਾਟਲੈਂਡ ’ਚ ਲਾਪਤਾ ਅਗਲੀ ਖ਼ਬਰ ਕਤਲ ਤੋਂ ਬਾਅਦ ਵਿਦੇਸ਼ ਭੱਜਣ ਦੀ ਕੋਸ਼ਿਸ਼, ਮੁਲਜ਼ਮ ਨਿਊ ਜਰਸੀ ਹਵਾਈ ਅੱਡੇ ਤੋਂ ਕਾਬੂ
Ad Position 24
No active advertisement