ਅਸਲੇ ਸਮੇਤ ਡਰਾਈਵਰ ਗ੍ਰਿਫ਼ਤਾਰ
ਵੈਨਕੂਵਰ, 4 ਅਗਸਤ (ਮਲਕੀਤ ਸਿੰਘ)-ਸਰੀ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਇੱਕ ਅਗਨਿ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਹੈ। ਪੁਲਿਸ ਅਨੁਸਾਰ ਗਸ਼ਤ ਦੌਰਾਨ ਸ਼ੱਕੀ ਵਾਹਨ ਦੀ ਤਲਾਸ਼ੀ ਦੌਰਾਨ ਇਕ ਬੰਦੂਕ ਅਤੇ ਗੋਲਾ-ਬਾਰੂਦ ਮਿਲਿਆ, ਜਿਸ ਨੂੰ ਜ਼ਬਤ ਕਰ ਲੈਣ ਉਪਰੰਤ ਸਬੰਧਿਤ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਵੈਨਕੂਵਰ, 4 ਅਗਸਤ (ਮਲਕੀਤ ਸਿੰਘ)-ਸਰੀ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਇੱਕ ਅਗਨਿ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਹੈ। ਪੁਲਿਸ ਅਨੁਸਾਰ ਗਸ਼ਤ ਦੌਰਾਨ ਸ਼ੱਕੀ ਵਾਹਨ ਦੀ ਤਲਾਸ਼ੀ ਦੌਰਾਨ ਇਕ ਬੰਦੂਕ ਅਤੇ ਗੋਲਾ-ਬਾਰੂਦ ਮਿਲਿਆ, ਜਿਸ ਨੂੰ ਜ਼ਬਤ ਕਰ ਲੈਣ ਉਪਰੰਤ ਸਬੰਧਿਤ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਬਰਾਮਦ ਕੀਤਾ ਗਿਆ ਹਥਿਆਰ ਕਾਨੂੰਨੀ ਤੌਰ ‘ਤੇ ਰੱਖਿਆ ਗਿਆ ਸੀ ਜਾਂ ਨਹੀਂ। ਫ਼ਿਲਹਾਲ ਦੋਸ਼ਾਂ ਬਾਰੇ ਅੰਤਿਮ ਫ਼ੈਸਲਾ ਜਾਂਚ ਪੂਰੀ ਹੋਣ ਤੋਂ ਬਾਅਦ ਕੀਤਾ ਜਾਵੇਗਾ।