05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਤਰਕਸ਼ੀਲ ਆਗੂ ਡਾ. ਬਲਜਿੰਦਰ ਸੇਖੋਂ ਦੀ ਯਾਦ ਵਿਚ ਸਮਾਗਮ ਕਰਵਾਇਆ

ਟੋਰਾਂਟੋ, 4 ਅਗਸਤ (ਹਰਜੀਤ ਸਿੰਘ ਬਾਜਵਾ)-ਤਰਕਸ਼ੀਲ ਸੁਸਾਇਟੀ ਆਫ ਕਨੇਡਾ(ਓਂਟਾਰੀਓ) ਵੱਲੋਂ ਇਕ ਸ਼ਰਧਾਂਜ਼ਲੀ ਸਮਾਗਮ ਬੀਤੇ ਦਿਨੀ ਬਰੈਂਪਟਨ ਦੇ ਵਿਸ਼ਵ ਪੰਜਾਬੀ ਭਵਨ ਵਿਖੇ ਕਰਵਾਇਆ ਗਿਆ, ਕੈਨੇਡਾ ਦੇ ਉੱਘੇ ਤਰਕਸ਼ੀਲ ਆਗੂ ਅਤੇ ਵਿਗਿਆਨੀ ਮਰਹੂਮ ਡਾ. ਬਲਜਿੰਦਰ ਸੇਖੋਂ ਦੀ ਪਹਿਲੀ ਬਰਸੀ ਮੌਕੇ ਉਹਨਾਂ ਦੀ ਯਾਦ ਵਿੱਚ ਕਰਵਾਏ ਇਸ ਸਮਾਗਮ ਵਿੱਚ ਜਿੱਥੇ ਉਹਨਾਂ ਦੇ ਚਾਹੁੰਣ ਵਾਲੇ ਅਤੇ ਤਰਕਸ਼ੀਲ ਵਿਚਾਰਾਂ ਵਾਲੇ ਲੋਕ ਕਾਫੀ ਗਿਣਤੀ ਵਿੱਚ ਹਾਜ਼ਰ ਸਨ ਉੱਥੇ ਹੀ ਡਾ.

Ad Position 21
No active advertisement
ਅਜੀਤ ਡੈਸਕ 05-08-2026
ਟੋਰਾਂਟੋ, 4 ਅਗਸਤ (ਹਰਜੀਤ ਸਿੰਘ ਬਾਜਵਾ)-ਤਰਕਸ਼ੀਲ ਸੁਸਾਇਟੀ ਆਫ ਕਨੇਡਾ(ਓਂਟਾਰੀਓ) ਵੱਲੋਂ ਇਕ ਸ਼ਰਧਾਂਜ਼ਲੀ ਸਮਾਗਮ ਬੀਤੇ ਦਿਨੀ ਬਰੈਂਪਟਨ ਦੇ ਵਿਸ਼ਵ ਪੰਜਾਬੀ ਭਵਨ ਵਿਖੇ ਕਰਵਾਇਆ ਗਿਆ, ਕੈਨੇਡਾ ਦੇ ਉੱਘੇ ਤਰਕਸ਼ੀਲ ਆਗੂ ਅਤੇ ਵਿਗਿਆਨੀ ਮਰਹੂਮ ਡਾ. ਬਲਜਿੰਦਰ ਸੇਖੋਂ ਦੀ ਪਹਿਲੀ ਬਰਸੀ ਮੌਕੇ ਉਹਨਾਂ ਦੀ ਯਾਦ ਵਿੱਚ ਕਰਵਾਏ ਇਸ ਸਮਾਗਮ ਵਿੱਚ ਜਿੱਥੇ ਉਹਨਾਂ ਦੇ ਚਾਹੁੰਣ ਵਾਲੇ ਅਤੇ ਤਰਕਸ਼ੀਲ ਵਿਚਾਰਾਂ ਵਾਲੇ ਲੋਕ ਕਾਫੀ ਗਿਣਤੀ ਵਿੱਚ ਹਾਜ਼ਰ ਸਨ ਉੱਥੇ ਹੀ ਡਾ. ਬਲਜਿੰਦਰ ਸੇਖੋਂ ਦੇ ਸਾਰੇ ਪ੍ਰੀਵਾਰਕ ਮੈਂਬਰ ਇਸ ਮੌਕੇ ਮੌਜੂਦ ਸਨ। ਸਮਾਗਮ ਦੌਰਾਨ ਡਾ. ਬਲਜਿੰਦਰ ਸੇਖੋਂ ਨੂੰ ਸਰਧਾਂਜ਼ਲੀ ਭੇਂਟ ਕਰਦਿਆਂ ਬੁਲਾਰਿਆਂ ਨੇ ਆਖਿਆ ਕਿ ਉੱਚ ਵਿਦਿਆ ਪ੍ਰਾਪਤ ਡਾ. ਬਲਜਿੰਦਰ ਸੇਖੋਂ ਮਿੱਠ ਬੋਲੜੇ ਤੇ ਮਿਲਾਪੜੇ ਸੁਭਾਅ ਦੇ ਮਾਲਕ ਵੀ ਸਨ ਜੋ ਆਪਣੀ ਮਿੱਠੀ ਬੋਲੀ ਅਤੇ ਸੁਭਾਅ ਕਾਰਨ ਹਰ ਇੱਕ ਨੂੰ ਆਪਣਾ ਬਣਾ ਲੈਂਦੇ ਸਨ,ਉਹਨਾਂ ਦੀ ਮਦਦਗਾਰੀ ਬਾਰੇ ਬੁਲਾਰਿਆਂ ਨੇ ਆਖਿਆ ਕਿ ਉਚੇਰੀ ਵਿਦਿਆ ਲਈ ਉਹ ਅਨੇਕਾਂ ਹੀ ਵਿਦਿਆਰਥੀਆਂ ਦੀ ਆਰਥਿਕ (ਪੰਜਾਬ ਵਿਚ) ਮਦਦ ਵੀ ਕਰਦੇ ਰਹੇ ਹਨ ਇੱਥੋਂ ਤੱਕ ਕਿ ਉਹ ਕੈਨੇਡਾ ਵਿਚ ਰਹਿੰਦੀਆਂ ਆਪਣੀਆਂ ਨੂੰਹਾਂ ਨੂੰ ਵੀ ਸਮਾਜਿਕ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਦੇ ਰਹੇ ਹਨ ਤੇ ਏਹੀ ਕਾਰਨ ਸੀ ਕਿ ਉਹ ਅਤੇ ਉਹਨਾਂ ਦੀ ਧਰਮ ਪਤਨੀ ਆਪ ਵੀ ਸਮਾਜਿਕ ਕਾਰਜ਼ਾਂ ਵਿੱਚ ਸ਼ਾਮਲ ਹੁੰਦੇ ਰਹੇ ਹਨ, ਇਸ ਮੌਕੇ ਜਿੱਥੇ ਭਾਰਤ (ਮਹਾਂਰਾਸ਼ਟਰ) ਤੋਂ ਆਏ ਉੱਘੇ ਤਰਕਸ਼ੀਲ ਆਗੂ ਅਤੇਭਾਰਤ ਦੀਆਂ ਸਾਰੀਆਂ ਤਰਕਸ਼ੀਲ ਸੁਸਾਇਟੀਆਂ ਦੀ ਜਨਰਲ ਬਾਡੀ ਦੇ ਜਨਰਲ ਸਕੱਤਰ ਪ੍ਰੋ. ਸੁਦੇਸ਼ ਘੋੜੇਰਾਓ,ਤਰਕਸ਼ੀਲ ਆਗੂ ਬਲਦੇਵ ਰਹਿਪਾ,ਬਲਰਾਜ ਸ਼ੌਕਰ, ਇੰਦਰਜੀਤ ਸਿੰਘ ਬੱਲ, ਕੁਲਵਿੰਦਰ ਖਹਿਰਾ, ਅੰਮ੍ਰਿਤ ਢਿੱਲੋਂ, ਡਾ. ਮਨਜੀਤ ਢੀਂਡਸਾ, ਜਸਵਿੰਦਰ ਸੰਧੂ, ਮਲੂਕ ਸਿੰਘ ਕਾਹਲੋਂ ਆਦਿ ਨੇ ਡਾ. ਸੇਖੋਂ ਦੀ ਚੰਗੇ ਕਾਰਜ਼ਾਂ ਲਈ ਸ਼ਲਾਘਾ ਕੀਤੀ ਉੱਥੇ ਹੀ ਹਰਮੇਸ਼ ਜੀਦੋਵਾਲ, ਸੁਖਚਰਨ ਕੌਰ ਗਿੱਲ, ਤੇਜਿੰਦਰ ਕੌਰ ਸੰਘੇੜਾ,ਤਲਵਿੰਦਰ ਮੰਡ, ਡਾ. ਬਲਵਿੰਦਰ, ਭੁਪਿੰਦਰ ਦੂਲੇ, ਕਾਮਰੇਡ ਸੁਖਦੇਵ, ਹਰਦਿਆਲ ਸਿੰਘ ਝੀਤਾ, ਕਾਮਰੇਡ ਜਗਜੀਤ ਜੋਗਾ,ਕਮਲਜੀਤ ਢਿੱਲੋਂ, ਡਾ. ਗੁਰਨਾਮ ਸਿੰਘ ਢਿੱਲੋਂ,ਡਾ. ਦਲਬੀਰ ਸਿੰਘ ਕਥੂਰੀਆ, ਹੁਸਨੈਨ ਅਖ਼ਤਰ ਹੋਰ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਕਤਲ ਤੋਂ ਬਾਅਦ ਵਿਦੇਸ਼ ਭੱਜਣ ਦੀ ਕੋਸ਼ਿਸ਼, ਮੁਲਜ਼ਮ ਨਿਊ ਜਰਸੀ ਹਵਾਈ ਅੱਡੇ ਤੋਂ ਕਾਬੂ ਅਗਲੀ ਖ਼ਬਰ ਗਲੋਬਲ ਸਿੱਖ ਕੌਂਸਲ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੀਰੀ-ਪੀਰੀ ਦੇ ਸਿਧਾਂਤ ਹੇਠ ਪੰਥਕ ਏਕਤਾ ਲਈ ਜਥੇਦਾਰ ਨੂੰ ਅਪ...
Ad Position 24
No active advertisement