11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਗਲਾਸਗੋ ਰਾਸ਼ਟਰਮੰਡਲ ਖੇਡਾਂ ਦੇ ਸੰਦਰਭ ’ਚ ਸ਼ੁਰੂ ਕੀਤੇ ਮੇਲੇ ਦੀ ਸਮਾਪਤੀ

ਗਲਾਸਗੋ, 10 ਅਗਸਤ (ਹਰਜੀਤ ਸਿੰਘ ਦੁਸਾਂਝ)-ਰਾਸ਼ਟਰਮੰਡਲ ਖੇਡਾਂ ਨਾਲ ਜੁੜੇ ਗਲਾਸਗੋ ਮੇਲੇ 2026 ਦੀ 9 ਅਗਸਤ ਨੂੰ ਸਮਾਪਤੀ ਹੋ ਗਈ। 23 ਮਈ ਤੋਂ ਸ਼ੁਰੂ ਹੋਏ ਕਰੀਬ 10 ਹਫ਼ਤਿਆਂ ਦੇ ਇਸ ਬਹੁ-ਸੱਭਿਆਚਾਰਕ ਮੇਲੇ ਦੌਰਾਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ 500 ਤੋਂ ਵੱਧ ਸਮਾਗਮ ਤੇ ਗਤੀਵਿਧੀਆਂ ਕਰਵਾਈਆਂ ਗਈਆਂ।

Ad Position 21
No active advertisement
ਗਲਾਸਗੋ ਬਹੁ ਸੱਭਿਆਚਾਰਕ ਮੇਲੇ ਦੀਆਂ ਝਲਕੀਆਂ। 11-08-2026
ਗਲਾਸਗੋ, 10 ਅਗਸਤ (ਹਰਜੀਤ ਸਿੰਘ ਦੁਸਾਂਝ)-ਰਾਸ਼ਟਰਮੰਡਲ ਖੇਡਾਂ ਨਾਲ ਜੁੜੇ ਗਲਾਸਗੋ ਮੇਲੇ 2026 ਦੀ 9 ਅਗਸਤ ਨੂੰ ਸਮਾਪਤੀ ਹੋ ਗਈ। 23 ਮਈ ਤੋਂ ਸ਼ੁਰੂ ਹੋਏ ਕਰੀਬ 10 ਹਫ਼ਤਿਆਂ ਦੇ ਇਸ ਬਹੁ-ਸੱਭਿਆਚਾਰਕ ਮੇਲੇ ਦੌਰਾਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ 500 ਤੋਂ ਵੱਧ ਸਮਾਗਮ ਤੇ ਗਤੀਵਿਧੀਆਂ ਕਰਵਾਈਆਂ ਗਈਆਂ। ਮੇਲੇ ’ਚ ਸੰਗੀਤ, ਨਾਚ, ਥੀਏਟਰ, ਕਲਾ, ਖੇਡਾਂ ਤੇ ਪਰਿਵਾਰਕ ਤੇ ਭਾਈਚਾਰਕ ਪ੍ਰੋਗਰਾਮਾਂ ਰਾਹੀਂ ਗਲਾਸਗੋ ਦੇ ਵੱਖ-ਵੱਖ ਭਾਈਚਾਰਿਆਂ ਨੂੰ ਰਾਸ਼ਟਰਮੰਡਲ ਖੇਡਾਂ ਦੇ ਜਸ਼ਨ ਨਾਲ ਜੋੜਿਆ ਗਿਆ। ਇਸ ’ਚ ਸਥਾਨਕ ਕਲਾਕਾਰਾਂ, ਸੰਗੀਤਕਾਰਾਂ, ਖੇਡ ਕਲੱਬਾਂ ਤੇ ਸੱਭਿਆਚਾਰਕ ਸੰਸਥਾਵਾਂ ਨੇ ਵੱਡੀ ਭੂਮਿਕਾ ਨਿਭਾਈ। ਗਲਾਸਗੋ ਸਿਟੀ ਸੈਂਟਰ ਇਸ ਸੱਭਿਆਚਾਰਕ ਜਸ਼ਨ ਦਾ ਪ੍ਰਮੁੱਖ ਹਿੱਸਾ ਰਿਹਾ, ਜਿੱਥੇ ਲਾਈਵ ਸੰਗੀਤ, ਸਟਰੀਟ ਪ੍ਰਦਰਸ਼ਨ ਤੇ ਪਰਿਵਾਰਕ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਤੋਂ ਇਲਾਵਾ ਟਰਨਰ ਇਨਾਮ ਜੇਤੂ ਬ੍ਰਿਟਿਸ਼ ਪੰਜਾਬੀ ਕਲਾਕਾਰ ਜਸਲੀਨ ਕੌਰ ਸਮੇਤ ਕਈ ਕਲਾਕਾਰਾਂ ਦੇ ਕੰਮ ਵੀ ਮੇਲੇ ਦਾ ਹਿੱਸਾ ਬਣੇ। ਗਲਾਸਗੋ 2026 ਰਾਸ਼ਟਰਮੰਡਲ ਖੇਡਾਂ 2 ਅਗਸਤ ਨੂੰ ਖ਼ਤਮ ਹੋ ਗਈਆਂ ਸਨ, ਪਰ ਫੈਸਟੀਵਲ 9 ਅਗਸਤ ਤੱਕ ਜਾਰੀ ਰਿਹਾ, ਜਿਸ ਨਾਲ ਖੇਡਾਂ ਤੋਂ ਬਾਅਦ ਵੀ ਸ਼ਹਿਰ ਵਿਚ ਕਲਾ, ਸੱਭਿਆਚਾਰ ਤੇ ਭਾਈਚਾਰਕ ਜਸ਼ਨ ਦੀ ਰੌਣਕ ਬਣੀ ਰਹੀ।
Ad Position 22
No active advertisement
ਪਿਛਲੀ ਖ਼ਬਰ ਟੈਕਸਾਸ ’ਚ ਪਹਿਲੀ ਅੰਤਰਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰੇਗੀ ਵਿਸ਼ਵ ਗੱਤਕਾ ਫੈਡਰੇਸ਼ਨ ਅਗਲੀ ਖ਼ਬਰ ਲੰਡਨ ’ਚ ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਦੇ ਸਿੱਖ ਸੰਗਤ ਨੇ ਕੀਤੇ ਦਰਸ਼ਨ
Ad Position 24