ਟੈਕਸਾਸ ’ਚ ਪਹਿਲੀ ਅੰਤਰਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰੇਗੀ ਵਿਸ਼ਵ ਗੱਤਕਾ ਫੈਡਰੇਸ਼ਨ
ਸਾਨ ਫਰਾਂਸਿਸਕੋ, 10 ਅਗਸਤ (ਐਸ. ਅਸ਼ੋਕ ਭੌਰਾ)-ਰਵਾਇਤੀ ਸਿੱਖ ਮਾਰਸ਼ਲ ਆਰਟ ਲਈ ਗਲੋਬਲ ਗਵਰਨਿੰਗ ਬਾਡੀ ਵਿਸ਼ਵ ਗੱਤਕਾ ਫੈਡਰੇਸ਼ਨ (ਡਬਲਯੂ.
ਡ
ਡਾ ਦੀਪ ਸਿੰਘ
ਕੁਲਵਿੰਦਰ ਸਿੰਘ
11-08-2026
ਸਾਨ ਫਰਾਂਸਿਸਕੋ, 10 ਅਗਸਤ (ਐਸ. ਅਸ਼ੋਕ ਭੌਰਾ)-ਰਵਾਇਤੀ ਸਿੱਖ ਮਾਰਸ਼ਲ ਆਰਟ ਲਈ ਗਲੋਬਲ ਗਵਰਨਿੰਗ ਬਾਡੀ ਵਿਸ਼ਵ ਗੱਤਕਾ ਫੈਡਰੇਸ਼ਨ (ਡਬਲਯੂ. ਜੀ. ਐਫ.) ਵਲੋਂ ਪਹਿਲੀ ਅੰਤਰਰਾਸ਼ਟਰੀ ਵਿਰਸਾ ਸੰਭਾਲ ਇਕ ਦਿਨਾ ਗੱਤਕਾ ਚੈਂਪੀਅਨਸ਼ਿਪ 12 ਸਤੰਬਰ ਨੂੰ ਟੈਕਸਾਸ ਸਿੱਖ ਸੰਗਤ, ਗੁਰਦੁਆਰਾ ਵਿਖੇ ਕਰਵਾਈ ਜਾਵੇਗੀ। ਵਿਸ਼ਵ ਗੱਤਕਾ ਫੈਡਰੇਸ਼ਨ ਦੇ ਚੇਅਰਮੈਨ ਕਲਵਿੰਦਰ ਸਿੰਘ ਗੱਤਕਾ ਫੈਡਰੇਸ਼ਨ ਯੂ.ਐਸ.ਏ. ਦੇ ਪ੍ਰਧਾਨ ਤੇ ਫੈਡਰੇਸ਼ਨ ਦੇ ਜਨਰਲ ਸਕੱਤਰ ਡਾ. ਦੀਪ ਸਿੰਘ ਨੇ ਸਾਂਝੇ ਤੌਰ ’ਤੇ ਜਾਰੀ ਬਿਆਨ ’ਚ ਕਿਹਾ ਕਿ ਇਸ ਚੈਂਪੀਅਨਸ਼ਿਪ ਗੁਰਦੁਆਰਾ ਸਿੱਖ ਸੰਗਤ, ਯੂਲੈੱਸ ਟੈਕਸਾਸ ਦੇ ਪ੍ਰਬੰਧਨ ਨਾਲ ਵਿਸ਼ੇਸ਼ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ ਤੇ ਇਸ ਤੋਂ ਇਕ ਦਿਨ ਪਹਿਲਾਂ, ਸ਼ੁੱਕਰਵਾਰ 11 ਸਤੰਬਰ ਨੂੰ ਫੈਡਰੇਸ਼ਨ ਆਪਣਾ ਪਹਿਲਾ ਅੰਤਰਰਾਸ਼ਟਰੀ ਗੱਤਕਾ ਰਿਫਰੈਸ਼ਰ ਕੋਰਸ ਕਰਵਾਏਗੀ ਤੇ ਸਿਖਲਾਈ ਸੈਸ਼ਨ ਦਾ ਉਦੇਸ਼ ਰੈਫਰੀਆਂ, ਜੱਜਾਂ ਤੇ ਅਧਿਕਾਰਤ ਕਰਮਚਾਰੀਆਂ ਦੀ ਤਕਨੀਕੀ ਮੁਹਾਰਤ ਨੂੰ ਵਧਾਉਣਾ ਹੈ ਜੋ ਅੰਤਰਰਾਸ਼ਟਰੀ ਮਾਪਦੰਡਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਹੋਵੇਗਾ। ਚੈਂਪੀਅਨਸ਼ਿਪ ਕੋਆਰਡੀਨੇਟਰ ਗੁਰਦੀਪ ਸਿੰਘ ਅਤੇ ਹਰਵੀਰ ਸਿੰਘ ਨੇ ਇਸ ਇਤਿਹਾਸਕ ਸਮਾਗਮ ਦੀ ਮੇਜ਼ਬਾਨੀ ’ਚ ਉਨ੍ਹਾਂ ਦੇ ਭਾਰੀ ਸਮਰਥਨ ਲਈ ਗੁਰਦੁਆਰਾ ਸਿੱਖ ਸੰਗਤ, ਯੂਲੈਸ ਦੀ ਪ੍ਰਬੰਧਕੀ ਕਮੇਟੀ ਤੇ ਸਥਾਨਕ ਸੰਗਤ ਦਾ ਧੰਨਵਾਦ ਕੀਤਾ। ਇਸ ਚੈਂਪੀਅਨਸ਼ਿਪ ’ਚ ਵੱਖ-ਵੱਖ ਉਮਰ ਸਮੂਹਾਂ ਵਿੱਚ ਤਿੰਨ ਪ੍ਰਮੁੱਖ ਪ੍ਰਤੀਯੋਗੀ ਸ਼੍ਰੇਣੀਆਂ ਹੋਣਗੀਆਂ, ਜਿਸ ’ਚ ਅੰਡਰ-14 (ਪ੍ਰਦਰਸ਼ਨੀ ਮੈਚ ਅਤੇ ਸਿੰਗਲ ਸੋਟੀ ਫਾਈਟ ਈਵੈਂਟ),ਉਮਰ 17, 21, ਅਤੇ 25 (ਸਿੰਘ ਤੇ ਕੌਰ ਡਿਵੀਜ਼ਨ): ਸਿੰਗਲ-ਸੋਟੀ ਫਾਈਟ ਈਵੈਂਟ ਸ਼ਾਮਲ ਹਨ। ਨੌਰਵਿਚ, ਕਨੈਕਟੀਕਟ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਸਵਰਨਜੀਤ ਸਿੰਘ ਖਾਲਸਾ ਬਤੌਰ ਮੁੱਖ ਮਹਿਮਾਨ ਤੇ ਹਿੰਮਤ ਸਿੰਘ, ਕੋਆਰਡੀਨੇਟਰ, ਵਰਲਡ ਸਿੱਖ ਪਾਰਲੀਮੈਂਟ, ਇਸ ਪ੍ਰੋਗਰਾਮ ਵਿਚ ਉਚੇਚਾ ਸ਼ਾਮਲ ਕੇ ਜੇਤੂ ਉਮੀਦਵਾਰਾਂ ਨੂੰ ਪੁਰਸਕਾਰ ਪ੍ਰਦਾਨ ਕਰਨਗੇ। ਇਸ ਮੌਕੇ ’ਤੇ ਮੁੱਖ ਪ੍ਰਬੰਧਕ, ਸੀਨੀਅਰ ਕੋਚ ਅਤੇ ਪ੍ਰਮਾਣਿਤ ਰੈਫਰੀ ’ਚ ਕਲਵਿੰਦਰ ਸਿੰਘ (ਗਤਕਾ ਫੈਡਰੇਸ਼ਨ ਯੂ.ਐਸ.ਏ., ਕੈਲੀਫੋਰਨੀਆ), ਕਰਨਵੀਰ ਸਿੰਘ ਮਾਲਟਨ, ਲਵਪ੍ਰੀਤ ਸਿੰਘ ਅਮਨ (ਸਸਕੈਟੂਨ), ਗਗਨਦੀਪ ਸਿੰਘ ਬਰੇਲੀ (ਯੂ.ਐਸ. ਟੂਰਨਾਮੈਂਟ ਸੁਰਜੀਤ ਸਿੰਘ, ਗੁਰੂਹਰਲੰਗ ਕੋਆਰਡੀਨੇਟਰ), ਜਸਕੀਰਤ ਸਿੰਘ ਵਿੱਤ ਸਕੱਤਰ, ਹਰਭਜਨ ਸਿੰਘ (ਉੱਤਰੀ ਕੈਰੋਲੀਨਾ), ਜਸਵੇਦ ਸਿੰਘ (ਨਿਊਯਾਰਕ), ਬਲਜਿੰਦਰ ਸਿੰਘ (ਸੀਨੀਅਰ ਕੋਚ ਤੇ ਰੈਫਰੀ, ਨਿਊਯਾਰਕ) ਤੇ ਸਿੱਖ ਵਿਦਵਾਨ ਸਰਬਜੀਤ ਕੌਰ ਸ਼ਾਮਲ ਸਨ।