10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਸ਼੍ਰੋਮਣੀ ਅਕਾਲੀ ਦਲ ਇਟਲੀ ਦੇ ਆਗੂਆਂ ਦੁਆਰਾ ਵਿਚੈਂਸਾ ਵਿਖੇ ਕੀਤੀ ਗਈ ਮੀਟਿੰਗ -2027 ਦੀਆਂ ਚੋਣਾਂ ਸਬੰਧੀ ਕੀਤੇ ਵਿਚਾਰ-ਵਟਾਂਦਰੇ

ਵੈਨਿਸ (ਇਟਲੀ), 10 ਅਗਸਤ-(ਹਰਦੀਪ ਸਿੰਘ ਕੰਗ) ਜਿਵੇ ਜਿਵੇ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ,ਅਕਾਲੀ ਦਲ ਦੀਆਂ ਵਿਦੇਸ਼ਾਂ ਦੀਆਂ ਇਕਾਈਆਂ ਨੇ ਸਰਗਰਮੀਆਂ ਤੇਜ ਕਰ ਦਿੱਤੀਆਂ ਹਨ। ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਇਟਲੀ ਦੇ ਆਗੂਆਂ ਦੁਆਰਾ ਬੀਤੇ ਦਿਨ ਵਿਚੈਂਸਾ ਵਿਖੇ ਇਕ ਅਹਿਮ ਮੀਟਿੰਗ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 11-08-2026
ਵੈਨਿਸ (ਇਟਲੀ), 10 ਅਗਸਤ-(ਹਰਦੀਪ ਸਿੰਘ ਕੰਗ) ਜਿਵੇ ਜਿਵੇ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ,ਅਕਾਲੀ ਦਲ ਦੀਆਂ ਵਿਦੇਸ਼ਾਂ ਦੀਆਂ ਇਕਾਈਆਂ ਨੇ ਸਰਗਰਮੀਆਂ ਤੇਜ ਕਰ ਦਿੱਤੀਆਂ ਹਨ। ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਇਟਲੀ ਦੇ ਆਗੂਆਂ ਦੁਆਰਾ ਬੀਤੇ ਦਿਨ ਵਿਚੈਂਸਾ ਵਿਖੇ ਇਕ ਅਹਿਮ ਮੀਟਿੰਗ ਕੀਤੀ ਗਈ।ਮੀਟਿੰਗ ਦੀ ਕਾਰਵਾਈ ਬਾਰੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਇਟਲੀ ਦੇ ਪ੍ਰਧਾਨ ਜਗਵੰਤ ਸਿੰਘ ਲਹਿਰਾ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਭੁੰਗਰਨੀ ਨੇ ਦੱਸਿਆ ਕਿ ਸਾਲ 2027 ਦੀਆਂ ਚੋਣਾਂ ਨੂੰ ਲੈ ਕੇ ਇਟਲੀ ਵਿੱਚ ਅਕਾਲੀ ਆਗੂ ਅਤੇ ਵਰਕਰਾਂ ਨੇ ਅਗੇਤੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਜਿਸ ਤਹਿਤ ਇਨਾਂ ਚੋਣਾਂ ਵਿੱਚ ਪ੍ਰਚਾਰ ਦੇ ਲਈ ਇਟਲੀ ਤੋਂ ਅਕਾਲੀ ਵਰਕਰਾਂ ਦੇ ਵਿਸ਼ੇਸ਼ ਦਸਤੇ ਪੰਜਾਬ ਜਾਣਗੇ। ਲਹਿਰਾ ਅਤੇ ਭੁੰਗਰਨੀ ਨੇ ਦੱਸਿਆ ਕਿ ਵਿਚੈਂਸਾ ਵਿਖੇ ਹੋਈ ਮੰਟਿੰਗ ਵਿੱਚ ਵੱਡੀ ਗਿਣਤੀ ਵਿੱਚ ਅਕਾਲੀ ਵਰਕਰਾਂ ਨੇ ਸ਼ਮੂਲੀਅਤ ਕਰਕੇ ਭਵਿੱਖਵਰਤੀ ਰਣਨੀਤੀ ਤੈਅ ਕੀਤੀ।ਆਗੂਆਂ ਨੇ ਦਾਅਵਾ ਕੀਤਾ ਕਿ ਸਾਲ 2027 ਦੀਆਂ ਚੋਣਾਂ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸੁਚੱਜੀ ਅਗਵਾਈ ਹੇਠ ਅਕਾਲੀ ਉਮੀਦਵਾਰ ਹਰੇਕ ਇਲਾਕੇ ਵਿੱਚ ਸ਼ਾਨਦਾਰ ਜਿੱਤ ਹਾਸਿਲ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਵ੍ਹਾਈਟ ਹਾਊਸ ਦੇ 400 ਮਿਲੀਅਨ ਡਾਲਰ ਦੇ ਬਾਲਰੂਮ ’ਤੇ ਕਾਨੂੰਨੀ ਰੋਕ, ਟਰੰਪ ਜਾਣਗੇ ਸੁਪਰੀਮ ਕੋਰਟ ਅਗਲੀ ਖ਼ਬਰ ਰਿੱਛ ਵੱਲੋਂ ਕੀਤੇ ਹਮਲੇ ਦੌਰਾਨ 3 ਸਾਲਾ ਬੱਚੀ ਗੰਭੀਰ ਜ਼ਖ਼ਮੀ
Ad Position 24