10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਮੈਲਬੋਰਨ ’ਚ ਸੜਕ ਹਾਦਸੇ ’ਚ ਪੰਜਾਬੀ ਨੌਜਵਾਨ ਦੀ ਮੌਤ

ਮੈਲਬੌਰਨ, 10 ਅਗਸਤ (ਪਰਮਵੀਰ ਸਿੰਘ ਆਹਲੂਵਾਲੀਆ)-ਵਿਕਟੋਰੀਆ ਸੂਬੇ ਦੇ ਮੈਲਬੌਰਨ ’ਚ ਬੀਤੇ ਦਿਨੀ ਵਾਪਰੇ ਇਕ ਭਿਆਨਕ ਸੜਕ ਹਾਦਸੇ ਦੌਰਾਨ 36 ਸਾਲਾ ਪੰਜਾਬੀ ਨੌਜਵਾਨ ਸਨੇਹਪਾਲ ਸਿੰਘ ਧਾਲੀਵਾਲ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਨੇਹਪਾਲ ਸਿੰਘ ਦੀ ਕਾਰ ਸੜਕ ਕਿਨਾਰੇ ਖੜ੍ਹੀ ਸੀ, ਜਿਸ ਨੂੰ ਪਿੱਛੋਂ ਆ ਰਹੇ ਇਕ ਵਾਹਨ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ।

Ad Position 21
No active advertisement
ਅਜੀਤ ਡੈਸਕ 11-08-2026
ਮੈਲਬੌਰਨ, 10 ਅਗਸਤ (ਪਰਮਵੀਰ ਸਿੰਘ ਆਹਲੂਵਾਲੀਆ)-ਵਿਕਟੋਰੀਆ ਸੂਬੇ ਦੇ ਮੈਲਬੌਰਨ ’ਚ ਬੀਤੇ ਦਿਨੀ ਵਾਪਰੇ ਇਕ ਭਿਆਨਕ ਸੜਕ ਹਾਦਸੇ ਦੌਰਾਨ 36 ਸਾਲਾ ਪੰਜਾਬੀ ਨੌਜਵਾਨ ਸਨੇਹਪਾਲ ਸਿੰਘ ਧਾਲੀਵਾਲ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਨੇਹਪਾਲ ਸਿੰਘ ਦੀ ਕਾਰ ਸੜਕ ਕਿਨਾਰੇ ਖੜ੍ਹੀ ਸੀ, ਜਿਸ ਨੂੰ ਪਿੱਛੋਂ ਆ ਰਹੇ ਇਕ ਵਾਹਨ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਸਨੇਹਪਾਲ ਸਿੰਘ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਸਨੇਹਪਾਲ ਸਿੰਘ ਪਿਛਲੇ ਕਈ ਸਾਲਾਂ ਤੋਂ ਆਪਣੇ ਪਰਿਵਾਰ ਸਮੇਤ ਆਸਟ੍ਰੇਲੀਆ ’ਚ ਰਹਿ ਰਿਹਾ ਸੀ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਪੰਜਾਬ ਦੇ ਬਟਾਲਾ ਨਾਲ ਸਬੰਧਤ ਸੀ। ਨੌਜਵਾਨ ਦੀ ਬੇਵਕਤੀ ਮੌਤ ਦੀ ਖ਼ਬਰ ਨਾਲ ਸ਼ਹਿਰ ਭਰ ’ਚ ਸੋਗ ਦੀ ਲਹਿਰ ਦੌੜ ਗਈ। ਬਟਾਲਾ ਨਾਲ ਸੰਬੰਧਿਤ ਸੀ ਸਨੇਹਪਾਲ ਬਟਾਲਾ, 10 ਅਗਸਤ (ਸਤਿੰਦਰ ਸਿੰਘ)-ਮ੍ਰਿਤਕ ਸਨੇਹਪਾਲ ਬਟਾਲਾ ਦੇ ਅਰਬਨ ਅਸਟੇਟ ਵਾਸੀ ਪਟਵਾਰੀ ਨਵਤੇਜ ਸਿੰਘ ਦਾ ਇਕਲੌਤਾ ਪੁੱਤਰ ਸੀ। ਆਸਟਰੇਲੀਆ ਤੋਂ ਪਟਵਾਰੀ ਨਵਤੇਜ ਸਿੰਘ ਦੇ ਚਾਚਾ ਜਸਮੰਗਲ ਸਿੰਘ ਨੇ ਦੱਸਿਆ ਕਿ ਸਨੇਹਪਾਲ ਦੀ ਮ੍ਰਿਤਕ ਦੇਹ ਨੂੰ ਮੈਲਬੌਰਨ ਦੇ ਹਸਪਤਾਲ ਵਿਚ ਜਾਂਚ ਲਈ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸਨੇਹਪਾਲ ਦਾ ਵਿਆਹ ਡੇਢ ਸਾਲ ਪਹਿਲਾਂ ਹੀ ਹੋਇਆ ਸੀ।
Ad Position 22
No active advertisement
ਪਿਛਲੀ ਖ਼ਬਰ ਯੂਥ ਅਕਾਲੀ ਆਗੂ ਇੰਦਰਜੀਤ ਸਿੰਘ ਗੋਲਡੀ ਅਕੌਤ ਸਾਥੀਆਂ ਸਮੇਤ ‘ਆਪ’ ’ਚ ਸ਼ਾਮਿਲ ਅਗਲੀ ਖ਼ਬਰ ਭਾਰਤ ਨੇ ਅੰਡਰ-23 ਰਾਸ਼ਟਰਮੰਡਲ ਤਲਵਾਰਬਾਜ਼ੀ ਚੈਂਪੀਅਨਸ਼ਿਪ ’ਚ ਜਿੱਤੇ 17 ਤਗਮੇ
Ad Position 24