15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਸਨਮਾਨ ਸਮਾਰੋਹ ਦੌਰਾਨ ਵੱਖ-ਵੱਖ ਹਸਤੀਆਂ ਦਾ ਸਨਮਾਨ

ਟੋਰਾਂਟੋ, 16 ਅਗਸਤ (ਹਰਜੀਤ ਸਿੰਘ ਬਾਜਵਾ)-ਵਿਸ਼ਵ ਪੰਜਾਬੀ ਭਵਨ ਤੇ ਪੰਜਾਬੀ ਆਰਟਸ ਐਸੋਸ਼ੀਏਸ਼ਨ ਵੱਲੋਂ ਵਿਸ਼ਵ ਪੰਜਾਬੀ ਸਭਾ ਦੇ ਸਹਿਯੋਗ ਨਾਲ ਇੱਕ ਸਨਮਾਨ ਸਮਾਰੋਹ ਬਰੈਂਪਟਨ ਦੇ ਵਿਸ਼ਵ ਪੰਜਾਬੀ ਭਵਨ ਵਿਖੇ ਕਰਵਾਇਆ ਗਿਆ, ਜਿੱਥੇ ਕਿ ਕੁਝ ਸ਼ਖ਼ਸ਼ੀਅਤਾਂ ਦਾ ਵੱਖ-ਵੱਖ ਖੇਤਰਾਂ ਵਿੱਚ ਪਾਏ ਵੱਡੇ ਯੋਗਦਾਨ ਬਦਲੇ ਵਿਸ਼ੇਸ਼ ਤੌਰ ਤੇ’ ਸਨਮਾਨ ਕੀਤਾ ਗਿਆ,ਜਿਹਨਾਂ ਵਿੱਚ ਉਘੇ ਕਮੇਡੀਅਨ ਅਤੇ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਨ ਸ੍ਰੀ ਬਾਲ ਮੁਕੰਦ ਸ਼ਰਮਾ, ਨਾਟਕਕਾਰ ਭੁਪਿੰਦਰ ਪਾਲੀ,ਟੈਲੀਵਿਜ਼ਨ ਨਿਊਜ਼ਐਂਕਰ ਅਤੇ ਅਦਾਕਾਰ ਅਰਵਿੰਦਰ ਸਿੰਘ ਭੱਟੀ ਦੇ ਨਾਮ ਸ਼ਾਮਲ ਹਨ, ਸਮਾਗਮ ਦੌਰਾਨ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਦਲਬੀਰ ਸਿੰਘ ਕਥੂਰੀਆ ਵੱਲੋਂ ਸਭਨਾਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਸਟੇਜ ਸੰਚਾਲਕ ਦੀ ਭੂਮਿਕਾ ਡਾ. ਦਰਸ਼ਨਦੀਪ ਅਰੋੜਾ ਨੇ ਬਾਖੂਬੀ ਨਿਭਾਈ।

Ad Position 21
No active advertisement
ਅਜੀਤ ਡੈਸਕ 17-08-2026

ਟੋਰਾਂਟੋ, 16 ਅਗਸਤ (ਹਰਜੀਤ ਸਿੰਘ ਬਾਜਵਾ)-ਵਿਸ਼ਵ ਪੰਜਾਬੀ ਭਵਨ ਤੇ ਪੰਜਾਬੀ ਆਰਟਸ ਐਸੋਸ਼ੀਏਸ਼ਨ ਵੱਲੋਂ ਵਿਸ਼ਵ ਪੰਜਾਬੀ ਸਭਾ ਦੇ ਸਹਿਯੋਗ ਨਾਲ ਇੱਕ ਸਨਮਾਨ ਸਮਾਰੋਹ ਬਰੈਂਪਟਨ ਦੇ ਵਿਸ਼ਵ ਪੰਜਾਬੀ ਭਵਨ ਵਿਖੇ ਕਰਵਾਇਆ ਗਿਆ, ਜਿੱਥੇ ਕਿ ਕੁਝ ਸ਼ਖ਼ਸ਼ੀਅਤਾਂ ਦਾ ਵੱਖ-ਵੱਖ ਖੇਤਰਾਂ ਵਿੱਚ ਪਾਏ ਵੱਡੇ ਯੋਗਦਾਨ ਬਦਲੇ ਵਿਸ਼ੇਸ਼ ਤੌਰ ਤੇ’ ਸਨਮਾਨ ਕੀਤਾ ਗਿਆ,ਜਿਹਨਾਂ ਵਿੱਚ ਉਘੇ ਕਮੇਡੀਅਨ ਅਤੇ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਨ ਸ੍ਰੀ ਬਾਲ ਮੁਕੰਦ ਸ਼ਰਮਾ, ਨਾਟਕਕਾਰ ਭੁਪਿੰਦਰ ਪਾਲੀ,ਟੈਲੀਵਿਜ਼ਨ ਨਿਊਜ਼ਐਂਕਰ ਅਤੇ ਅਦਾਕਾਰ ਅਰਵਿੰਦਰ ਸਿੰਘ ਭੱਟੀ ਦੇ ਨਾਮ ਸ਼ਾਮਲ ਹਨ, ਸਮਾਗਮ ਦੌਰਾਨ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਦਲਬੀਰ ਸਿੰਘ ਕਥੂਰੀਆ ਵੱਲੋਂ ਸਭਨਾਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਸਟੇਜ ਸੰਚਾਲਕ ਦੀ ਭੂਮਿਕਾ ਡਾ. ਦਰਸ਼ਨਦੀਪ ਅਰੋੜਾ ਨੇ ਬਾਖੂਬੀ ਨਿਭਾਈ। ਇਸ ਮੌਕੇ ਭਾਵੁਕ ਹੁੰਦਿਆਂ ਬੋਲਦਿਆਂ ਸ੍ਰੀ ਬਾਲ ਮੁਕੰਦ ਸ਼ਰਮਾਂ ਨੇ ਸਵਰਗੀ ਫਿ਼ਲਮ ਅਦਾਕਾਰ ਅਤੇ ਉੱਘੇ ਕਮੇਡੀਅਨ ਪ੍ਰੋ. ਜਸਵਿੰਦਰ ਭੱਲਾ ਨੂੰ ਯਾਦ ਕਰਦਿਆਂ ਆਖਿਆ ਕਿ ਉਹਨਾਂ ਦੀ ਘਾਟ ਪਲ ਪਲ ਰੜਕਦੀ ਹੈ,ਉਹਨਾਂ ਜਸਵਿੰਦਰ ਭੱਲਾ ਨਾਲ ਬਿਤਾਏ ਕਈ ਪਲਾਂ ਦੀਆਂ ਯਾਦਾਂ ਵੀ ਹਾਜ਼ਰੀਨ ਨਾਲ ਸਾਂਝੀਆਂ ਕੀਤੀਆਂ, ਸ੍ਰੀ ਬਾਲ ਮੁਕੰਦ ਸ਼ਰਮਾਂ ਨੇ ਪ੍ਰਬੰਧਕਾਂ ਅਤੇ ਸਭਾ ਦਾ ਉਹਨਾਂ ਨੂੰ ਸਨਮਾਨਿਤ ਕਰਨ ਲਈ ਧੰਨਵਾਦ ਕੀਤਾ,ਇਸ ਮੌਕੇ ਅਰਵਿੰਦਰ ਸਿੰਘ ਭੱਟੀ ਨੇ ਜਿੱਥੇ ਆਪਣੇ ਲਹਿਜ਼ੇ ਵਿੱਚ ਖ਼ਬਰਾਂ ਪੜ੍ਹ ਕੇ ਸੁਣਾਈਆਂ ਉੱਥੇ ਹੀ ਉਹਨਾਂ ਨੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ, ਭੁਪਿੰਦਰ ਪਾਲੀ ਨੇ ਵੀ ਇਸ ਮੌਕੇ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਦੌਰਾਨ ਫਿ਼ਲਮੀ ਹਸਤੀ ਸ੍ਰੀ ਸਾਧੂ ਰਾਮ ਲੰਗੇਆਣਾ ਦਾ ਵੀ ਸਨਮਾਨ ਕੀਤਾ ਗਿਆ, ਇਸ ਮੌਕੇ ਬਲਜਿੰਦਰ ਲੇਲ੍ਹਣਾ, ਜਗਵਿੰਦਰ ਜੱਜ, ਪ੍ਰਗਟ ਬੱਗਾ, ਜੰਗੀਰ ਕਾਹਲੋਂ, , ਮਲੂਕ ਸਿੰਘ ਕਾਹਲੋਂ, ਹੁਸਨੈਨ ਅਖ਼ਤਰ, ਪਰਮਜੀਤ ਵਿਰਦੀ, ਭਪਿੰਦਰ ਭੋਡੇ, ਮਖ਼ਸੂਦ ਚੌਧਰੀ,ਸਮੇਤ ਕਾਫੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਐਡੀਲੇਡ ’ਚ ਰੈਸਟੋਰੈਂਟ ’ਚ ਤੜਕੇ ਚੋਰੀ, ਨਕਾਬਪੋਸ਼ 3 ਵਿਅਕਤੀ 2,000 ਡਾਲਰ ਲੈ ਕੇ ਫ਼ਰਾਰ ਅਗਲੀ ਖ਼ਬਰ ਇਨਸਾਫ਼ ਮੰਗ ਰਹੇ ਸਿੱਖਾਂ ’ਤੇ ਸਰਕਾਰੀ ਅੱਤਿਆਚਾਰ ਦੀ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਸਖ਼ਤ ਨਿਖੇਧੀ
Ad Position 24