ਸੇਫ ਸਰੀ ਦੇ ਉਮੀਦਵਾਰਾਂ ਵੱਲੋਂ ਸਰੀ ’ਚ ਚੋਣ ਰੈਲੀ
- ਵੋਟਰਾਂ ਤੋਂ ਸਹਿਯੋਗ ਮੰਗਿਆ
ਵੈਨਕੂਵਰ, 22 ਅਗਸਤ (ਮਲਕੀਤ ਸਿੰਘ)-ਸਰੀ ਸਿਟੀ ਕੌਂਸਲ ਚੋਣਾਂ ਵਿਚ ਸਾਬਕਾ ਮੇਅਰ ਡਗਮਕਲਮ ਦੀ ਅਗਵਾਈ ਵਾਲੀ ਸੇਫ ਸਰੀ ਕੁਲੀਜਨ ਸਲੇਟ ਦੇ ਉਮੀਦਵਾਰਾਂ ਵੱਲੋਂ ਅੱਜ ਸ਼ਾਮ ਸਰੀ ਸਥਿਤ ਰੋਇਲ ਕਿੰਗ ਬੈਂਕੁਇਟ ਹਾਲ ਵਿਚ ਇਕ ਭਰਵੀਂ ਚੋਣ ਰੈਲੀ ਕਰਵਾਈ ਗਈ। ਜਿਸ ਵਿਚ ਵੱਡੀ ਗਿਣਤੀ ’ਚ ਵੋਟਰਾਂ ਨੇ ਸ਼ਿਰਕਤ ਕੀਤੀ, ਇਸ ਦੌਰਾਨ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੇਅਰ ਉਮੀਦਵਾਰ ਡਗਮੁਕਮਲ ਨੇ ਮੌਜੂਦਾ ਸਰੀ ਸਿਟੀ ਕੌਂਸਲ ਦੀ ਕਾਰਜਸ਼ੈਲੀ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਆਪਣੇ ਮੇਅਰ ਦੇ ਕਾਰਜਕਾਲ ਦੌਰਾਨ ਉਨਾਂ ਵੱਲੋਂ ਸਰੀ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਮੁਤਾਬਕ ਲੋਕਾਂ ਦੇ ਹਿੱਤ ਵਿਚ ਕਈ ਅਹਿਮ ਫੈਸਲੇ ਲਾਗੂ ਕੀਤੇ ਗਏ ਸਨ, ਜਿਨ੍ਹਾਂ ਦੀ ਆਮ ਲੋਕਾਂ ਵੱਲੋਂ ਅਜੇ ਵੀ ਸਹਾਰਨਾ ਨਾ ਕੀਤੀ ਜਾ ਰਹੀ ਹੈ।
ਚ
ਚੋਣ ਰੈਲੀ ’ਚ ਸੰਬੋਧਨ ਮੌਕੇ ਸੇਫ ਸਰੀ ਦੇ ਉਮੀਦਵਾਰ ਤੇ ਹੋਰ।
23-08-2026
ਵੈਨਕੂਵਰ, 22 ਅਗਸਤ (ਮਲਕੀਤ ਸਿੰਘ)-ਸਰੀ ਸਿਟੀ ਕੌਂਸਲ ਚੋਣਾਂ ਵਿਚ ਸਾਬਕਾ ਮੇਅਰ ਡਗਮਕਲਮ ਦੀ ਅਗਵਾਈ ਵਾਲੀ ਸੇਫ ਸਰੀ ਕੁਲੀਜਨ ਸਲੇਟ ਦੇ ਉਮੀਦਵਾਰਾਂ ਵੱਲੋਂ ਅੱਜ ਸ਼ਾਮ ਸਰੀ ਸਥਿਤ ਰੋਇਲ ਕਿੰਗ ਬੈਂਕੁਇਟ ਹਾਲ ਵਿਚ ਇਕ ਭਰਵੀਂ ਚੋਣ ਰੈਲੀ ਕਰਵਾਈ ਗਈ। ਜਿਸ ਵਿਚ ਵੱਡੀ ਗਿਣਤੀ ’ਚ ਵੋਟਰਾਂ ਨੇ ਸ਼ਿਰਕਤ ਕੀਤੀ, ਇਸ ਦੌਰਾਨ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੇਅਰ ਉਮੀਦਵਾਰ ਡਗਮੁਕਮਲ ਨੇ ਮੌਜੂਦਾ ਸਰੀ ਸਿਟੀ ਕੌਂਸਲ ਦੀ ਕਾਰਜਸ਼ੈਲੀ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਆਪਣੇ ਮੇਅਰ ਦੇ ਕਾਰਜਕਾਲ ਦੌਰਾਨ ਉਨਾਂ ਵੱਲੋਂ ਸਰੀ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਮੁਤਾਬਕ ਲੋਕਾਂ ਦੇ ਹਿੱਤ ਵਿਚ ਕਈ ਅਹਿਮ ਫੈਸਲੇ ਲਾਗੂ ਕੀਤੇ ਗਏ ਸਨ, ਜਿਨ੍ਹਾਂ ਦੀ ਆਮ ਲੋਕਾਂ ਵੱਲੋਂ ਅਜੇ ਵੀ ਸਹਾਰਨਾ ਨਾ ਕੀਤੀ ਜਾ ਰਹੀ ਹੈ। ਹੋਰਨਾ ਤੋਂ ਇਲਾਵਾ ਇਸ ਮੌਕੇ ’ਤੇ ਕੌਂਸਲਰ ਉਮੀਦਵਾਰ ਮਨਦੀਪ ਨਾਗਰਾ, ਮੀਰਾ ਗਿੱਲ, ਸੁਹਾਨਾ ਗਿੱਲ, ਡੱਗ ਐਲਫੋਡ, ਐਲਸਨ ਪੈਟਨ, ਅਤੇ ਲੋਰੀ ਗੋਇਰਾ ਨੇ ਆਪਣੀਆਂ ਸੰਖੇਪ ਤਕਰੀਰਾਂ ਦੌਰਾਨ ਵੋਟਰਾਂ ਪਾਸੋਂ ਸਹਿਯੋਗ ਮੰਗਿਆ ਹੋਰਨਾਂ ਤੋਂ ਇਲਾਵਾ ਇਸ ਮੌਕੇ ’ਤੇ ਹਰਿੰਦਰ ਸੈਣੀ, ਸਹਿਰਾਜ ਅਨਵਰ, ਕਸ਼ਮੀਰ ਸੰਧੂ, ਇਸਮੀਤ ਚਾਹਲ, ਮਨਜੀਤ ਸੰਧੂ, ਜਤਿੰਦਰ ਸੋਢੀ, ਉੱਘੇ ਰਿਆਲਟਰ ਸੰਦੀਪ ਤੂਰ, ਗੁਰਬਚਨ ਸਿੰਘ, ਮਨਜੀਤ ਸੰਧੂ, ਇਕਬਾਲ ਸੰਧੂ ਆਦਿ ਹਾਜਰ ਸਨ। ਅੱਜ ਦੀ ਇਸ ਚੋਣ ਰੈਲੀ ’ਚ ਮੰਚ ਸੰਚਾਲਨ ਦੀ ਜਿੰਮੇਵਾਰੀ ਰੌਣੀ ਪੰਨੂ ਨੇ ਨਿਭਾਈ।