22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਬਰਤਾਨੀਆ ’ਚ ਪਹਿਲਾ ‘ਅੱਤਵਾਦ ਪੀੜਤ ਕੌਮੀ ਦਿਵਸ’ ਮਨਾਇਆ - ਅੱਤਵਾਦ ਤੋਂ ਪ੍ਰਭਾਵਿਤ ਲੋਕਾਂ ਨੂੰ ਭੁਲਾਇਆ ਨਾ ਜਾਵੇ-ਪ੍ਰਧਾਨ ਮੰਤਰੀ

ਲੰਡਨ, 22 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਨੇ ਅੱਜ ਸ਼ੁੱਕਰਵਾਰ ਨੂੰ ਲੰਡਨ ਵਿਚ ਪਹਿਲੀ ਵਾਰ ਅੱਤਵਾਦ ਦੇ ਪੀੜਤਾਂ ਤੇ ਬਚੇ ਲੋਕਾਂ ਲਈ ਪਹਿਲਾ ‘ਅੱਤਵਾਦ ਪੀੜਤ ਯਾਦਗਰੀ ਕੌਮੀ ਦਿਵਸ’ ਮਨਾਇਆ। ਹੁਣ ਇਹ ਕੌਮੀ ਦਿਵਸ ਹਰ ਸਾਲ 21 ਅਗਸਤ ਨੂੰ ਮਨਾਇਆ ਜਾਵੇਗਾ।

Ad Position 21
No active advertisement
ਪ੍ਰਧਾਨ ਮੰਤਰੀ ਐਂਡੀ ਬਰਨਹਮ ਸੰਬੋਧਨ ਕਰਦੇ ਹੋਏ। ਤਸਵੀਰ: ਮਨਪ੍ਰੀਤ ਸਿੰਘ ਬੱਧਨੀ ਕਲਾਂ 23-08-2026
ਲੰਡਨ, 22 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਨੇ ਅੱਜ ਸ਼ੁੱਕਰਵਾਰ ਨੂੰ ਲੰਡਨ ਵਿਚ ਪਹਿਲੀ ਵਾਰ ਅੱਤਵਾਦ ਦੇ ਪੀੜਤਾਂ ਤੇ ਬਚੇ ਲੋਕਾਂ ਲਈ ਪਹਿਲਾ ‘ਅੱਤਵਾਦ ਪੀੜਤ ਯਾਦਗਰੀ ਕੌਮੀ ਦਿਵਸ’ ਮਨਾਇਆ। ਹੁਣ ਇਹ ਕੌਮੀ ਦਿਵਸ ਹਰ ਸਾਲ 21 ਅਗਸਤ ਨੂੰ ਮਨਾਇਆ ਜਾਵੇਗਾ। ਇਸ ਦਾ ਮੁੱਖ ਮਕਸਦ ਅੱਤਵਾਦੀ ਹਮਲਿਆਂ ਵਿਚ ਜਾਨਾਂ ਗੁਆਉਣ ਵਾਲਿਆਂ ਨੂੰ ਯਾਦ ਕਰਨਾ, ਪੀੜਤਾਂ ਤੇ ਬਚੇ ਲੋਕਾਂ ਦੇ ਤਜਰਬਿਆਂ ਨੂੰ ਮਾਨਤਾ ਦੇਣਾ ਤੇ ਉਨ੍ਹਾਂ ਲਈ ਉਪਲਬਧ ਸਹਾਇਤਾ ਬਾਰੇ ਜਾਗਰੂਕਤਾ ਵਧਾਉਣਾ ਹੈ। ਲੰਡਨ ਵਿਚ ਹੋਏ ਵਿਸ਼ੇਸ਼ ਸਮਾਗਮ ’ਚ ਸੈਂਕੜੇ ਪੀੜਤਾਂ, ਅੱਤਵਾਦੀ ਹਮਲਿਆਂ ਵਿਚੋਂ ਬਚੇ ਲੋਕਾਂ, ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ, ਐਮਰਜੈਂਸੀ ਸੇਵਾਵਾਂ ਦੇ ਕਰਮਚਾਰੀਆਂ ਤੇ ਸਰਕਾਰੀ ਨੁਮਾਇੰਦਿਆਂ ਨੇ ਹਿੱਸਾ ਲਿਆ। ਸਮਾਗਮ ਦੌਰਾਨ ਮੌਨ ਰੱਖ ਕੇ ਅੱਤਵਾਦ ਕਾਰਨ ਜਾਨਾਂ ਗੁਆਉਣ ਵਾਲਿਆਂ ਅਤੇ ਪ੍ਰਭਾਵਿਤ ਹੋਏ ਲੋਕਾਂ ਨੂੰ ਯਾਦ ਕੀਤਾ ਗਿਆ। ਇਹ ਦਿਵਸ ਸਿਰਫ਼ ਬਰਤਾਨੀਆ ਵਿਚ ਹੋਏ ਅੱਤਵਾਦੀ ਹਮਲਿਆਂ ਦੇ ਪੀੜਤਾਂ ਲਈ ਹੀ ਨਹੀਂ ਹੈ। ਇਸ ਵਿਚ ਵਿਦੇਸ਼ਾਂ ਵਿਚ ਹੋਏ ਅੱਤਵਾਦੀ ਹਮਲਿਆਂ ਤੋਂ ਪ੍ਰਭਾਵਿਤ ਬਰਤਾਨਵੀ ਨਾਗਰਿਕਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਦੇ ਦਾਇਰੇ ਵਿਚ ਜਾਨਾਂ ਗੁਆਉਣ ਵਾਲੇ ਲੋਕ, ਉਨ੍ਹਾਂ ਦੇ ਪਰਿਵਾਰ, ਜ਼ਖ਼ਮੀ, ਹਮਲਿਆਂ ਦੇ ਗਵਾਹ ਤੇ ਘਟਨਾਵਾਂ ਦੌਰਾਨ ਸਹਾਇਤਾ ਕਰਨ ਵਾਲੇ ਪਹਿਲੇ ਐਮਰਜੈਂਸੀ ਕਰਮਚਾਰੀ ਵੀ ਆਉਂਦੇ ਹਨ। ਇਸ ਮੌਕੇ 2017 ’ਚ ਮਾਨਚੈਸਟਰ ਦੇ ਅਰੀਨਾ ਵਿਚ ਹੋਏ ਅੱਤਵਾਦੀ ਹਮਲੇ ਦੇ ਪੀੜਤਾਂ ਤੇ 2005 ’ਚ ਲੰਡਨ ’ਚ ਹੋਏ 5 ਅੱਤਵਾਦੀ ਹਮਲਿਆਂ ਤੋਂ ਪ੍ਰਭਾਵਿਤ ਲੋਕਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਕੌਮੀ ਦਿਵਸ ਦੀ ਸਥਾਪਨਾ ਪੀੜਤਾਂ ਤੇ ਬਚੇ ਲੋਕਾਂ ਵੱਲੋਂ ਕਈ ਸਾਲਾਂ ਤੋਂ ਕੀਤੀ ਜਾ ਰਹੀ ਮੁਹਿੰਮ ਤੋਂ ਬਾਅਦ ਹੋਈ ਹੈ। ਸਰਕਾਰ ਨੇ 2025 ਵਿਚ ਇਸ ਬਾਰੇ ਜਨਤਕ ਸਲਾਹ-ਮਸ਼ਵਰਾ ਕੀਤਾ ਸੀ। 350 ਲੋਕਾਂ ਦੇ ਜਵਾਬਾਂ ਵਿੱਚੋਂ 35 ਫੀਸਦੀ ਨੇ 21 ਅਗਸਤ ਨੂੰ ਤਰਜੀਹ ਦਿੱਤੀ ਸੀ। ਇਹ ਤਾਰੀਖ ਸੰਯੁਕਤ ਰਾਸ਼ਟਰ ਦੇ ਅੱਤਵਾਦ ਪੀੜਤ ਅੰਤਰਰਾਸ਼ਟਰੀ ਯਾਦਗਾਰੀ ਤੇ ਸ਼ਰਧਾਂਜਲੀ ਦਿਵਸ ਨਾਲ ਵੀ ਮੇਲ ਖਾਂਦੀ ਹੈ। ਬਰਤਾਨਵੀ ਪ੍ਰਧਾਨ ਮੰਤਰੀ ਐਂਡੀ ਬਰਨਹਮ ਨੇ ਕਿਹਾ ਕਿ ਕੌਮੀ ਦਿਵਸ ਇਹ ਯਕੀਨੀ ਬਣਾਉਂਦਾ ਹੈ ਕਿ ਅੱਤਵਾਦ ਤੋਂ ਪ੍ਰਭਾਵਿਤ ਲੋਕਾਂ ਨੂੰ ਭੁਲਾਇਆ ਨਾ ਜਾਵੇ। ਉਨ੍ਹਾਂ ਮੁਤਾਬਕ ਕਿਸੇ ਹਮਲੇ ਤੋਂ ਬਾਅਦ ਸਮਾਜ ਆਮ ਜੀਵਨ ਵੱਲ ਵਾਪਸ ਮੁੜ ਸਕਦਾ ਹੈ, ਪਰ ਸਦਮੇ ਵਿੱਚੋਂ ਲੰਘੇ ਪੀੜਤਾਂ ਅਤੇ ਪਰਿਵਾਰਾਂ ਲਈ ਜ਼ਿੰਦਗੀ ਪਹਿਲਾਂ ਵਰਗੀ ਨਹੀਂ ਰਹਿੰਦੀ। ਕੌਮੀ ਦਿਵਸ ਲਈ ਜਦੋ ਜਦੋ ਜਹਿਦ ਕਰਨ ਵਾਲੇ ਕਾਰਕੁੰਨਾਂ ਨੇ ਆਸ ਪ੍ਰਗਟ ਕੀਤੀ ਕਿ ਇਹ ਦਿਵਸ ਭਵਿੱਖ ਦੇ ਹਮਲਿਆਂ ਨੂੰ ਰੋਕਣ ’ਚ ਮਦਦ ਮਿਲੇਗੀ।
Ad Position 22
No active advertisement
ਪਿਛਲੀ ਖ਼ਬਰ ਕੈਨਬਰਾ ਦੀ ਝੀਲ ’ਚੋਂ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਮਿਲੀਆਂ ਅਗਲੀ ਖ਼ਬਰ ਸਵ. ਗੁਰਜੀਤ ਸਿੰਘ ਤੂਤ ਦੇ ਪਰਿਵਾਰ ਦੀ ਮਦਦ ਲਈ ਕਬੱਡੀ ਪ੍ਰਮੋਟਰਾਂ ਵੱਲੋਂ ਮਾਇਕ ਮਦਦ
Ad Position 24