24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਮੰਜ਼ਿਲ ਨਾ ਮਿਲੇ ਤਾਂ ਵੀ ਜ਼ਿੰਦਗੀ ਅਧੂਰੀ ਨਹੀਂ-ਜੋਅ ਬਾਈਡਨ ਦਾ ਪੁਰਾਣਾ ਬਿਆਨ ਮੁੜ ਚਰਚਾ ’ਚ

ਨਿਊਯਾਰਕ, 23 ਅਗਸਤ (ਰਾਜੂ ਸਾਹਿਬਾਜ਼ਪੁਰਾ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋਅ ਬਾਈਡਨ ਦਾ ਸਫਲਤਾ ਅਤੇ ਖੁਸ਼ੀ ਬਾਰੇ ਦਿੱਤਾ ਪੁਰਾਣਾ ਬਿਆਨ ਮੁੜ ਚਰਚਾ ਵਿਚ ਹੈ। ਬਾਈਡਨ ਨੇ ਕਿਹਾ ਸੀ, “ਮੈਂ ਅਮਰੀਕਾ ਦਾ ਰਾਸ਼ਟਰਪਤੀ ਬਣੇ ਬਿਨਾਂ ਵੀ ਖੁਸ਼ੀ ਨਾਲ ਮਰ ਸਕਦਾ ਹਾਂ, ਪਰ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਚੋਣ ਨਹੀਂ ਲੜਾਂਗਾ।”

Ad Position 21
No active advertisement
ਅਜੀਤ ਡੈਸਕ 24-08-2026
ਨਿਊਯਾਰਕ, 23 ਅਗਸਤ (ਰਾਜੂ ਸਾਹਿਬਾਜ਼ਪੁਰਾ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋਅ ਬਾਈਡਨ ਦਾ ਸਫਲਤਾ ਅਤੇ ਖੁਸ਼ੀ ਬਾਰੇ ਦਿੱਤਾ ਪੁਰਾਣਾ ਬਿਆਨ ਮੁੜ ਚਰਚਾ ਵਿਚ ਹੈ। ਬਾਈਡਨ ਨੇ ਕਿਹਾ ਸੀ, “ਮੈਂ ਅਮਰੀਕਾ ਦਾ ਰਾਸ਼ਟਰਪਤੀ ਬਣੇ ਬਿਨਾਂ ਵੀ ਖੁਸ਼ੀ ਨਾਲ ਮਰ ਸਕਦਾ ਹਾਂ, ਪਰ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਚੋਣ ਨਹੀਂ ਲੜਾਂਗਾ।” ਬਾਈਡਨ ਨੇ ਇਹ ਗੱਲ ਜੁਲਾਈ 2013 ’ਚ ਇਕ ਇੰਟਰਵਿਊ ਦੌਰਾਨ ਕਹੀ ਸੀ। ਉਸ ਸਮੇਂ ਉਹ ਬਰਾਕ ਓਬਾਮਾ ਸਰਕਾਰ ਵਿਚ ਉਪ ਰਾਸ਼ਟਰਪਤੀ ਸਨ ਅਤੇ ਉਨ੍ਹਾਂ ਦੇ 2016 ਦੀ ਰਾਸ਼ਟਰਪਤੀ ਚੋਣ ਲੜਨ ਬਾਰੇ ਚਰਚਾ ਚੱਲ ਰਹੀ ਸੀ। ਉਨ੍ਹਾਂ ਦੇ ਦਫ਼ਤਰ ਵਿਚ ਥਾਮਸ ਜੈਫਰਸਨ ਅਤੇ ਜੌਹਨ ਐਡਮਜ਼ ਦੀਆਂ ਤਸਵੀਰਾਂ ਲੱਗੀਆਂ ਸਨ। ਦੋਵੇਂ ਆਗੂ ਉਪ ਰਾਸ਼ਟਰਪਤੀ ਰਹਿਣ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਬਣੇ ਸਨ। ਉਸ ਦੌਰਾਨ ਬਾਈਡਨ ਦੀ ਲੋਕਪ੍ਰਿਯਤਾ ਲਗਾਤਾਰ ਵਧ ਰਹੀ ਸੀ। ਉਨ੍ਹਾਂ ਨੇ ਆਰਥਿਕ ਸੰਕਟ ਨਾਲ ਜੁੜੇ ਸਮਝੌਤੇ ਵਿਚ ਅਹਿਮ ਭੂਮਿਕਾ ਨਿਭਾਈ ਸੀ। ਬਾਈਡਨ ਦੇ ਬਿਆਨ ਦਾ ਭਾਵ ਸੀ ਕਿ ਮਨੁੱਖ ਨੂੰ ਵੱਡੀ ਮੰਜ਼ਿਲ ਲਈ ਪੂਰੀ ਮਿਹਨਤ ਕਰਨੀ ਚਾਹੀਦੀ ਹੈ, ਪਰ ਉਸ ਦੀ ਖੁਸ਼ੀ ਕਿਸੇ ਇਕ ਅਹੁਦੇ ਜਾਂ ਜਿੱਤ ਉੱਤੇ ਨਿਰਭਰ ਨਹੀਂ ਹੋਣੀ ਚਾਹੀਦੀ। ਹਾਰ ਦਾ ਡਰ ਮਨੁੱਖ ਨੂੰ ਕੋਸ਼ਿਸ਼ ਕਰਨ ਤੋਂ ਨਾ ਰੋਕੇ ਅਤੇ ਸਫਲਤਾ ਨੂੰ ਆਪਣੀ ਕੀਮਤ ਦਾ ਇਕਲੌਤਾ ਪੈਮਾਨਾ ਵੀ ਨਾ ਬਣਾਇਆ ਜਾਵੇ। ਅੱਜ ਦੇ ਮੁਕਾਬਲੇ ਭਰੇ ਦੌਰ ’ਚ ਇਹ ਸੰਦੇਸ਼ ਹੋਰ ਵੀ ਅਹਿਮ ਮੰਨਿਆ ਜਾ ਰਿਹਾ ਹੈ। ਲੋਕ ਅਕਸਰ ਤਰੱਕੀ, ਪੈਸੇ ਜਾਂ ਵੱਡਾ ਅਹੁਦਾ ਨਾ ਮਿਲਣ ਨੂੰ ਆਪਣੀ ਨਾਕਾਮੀ ਸਮਝ ਲੈਂਦੇ ਹਨ। ਬਾਈਡਨ ਦੇ ਸ਼ਬਦ ਯਾਦ ਦਿਵਾਉਂਦੇ ਹਨ ਕਿ ਅਸਲ ਸਫਲਤਾ ਸਿਰਫ਼ ਮੰਜ਼ਿਲ ਹਾਸਲ ਕਰਨ ਵਿਚ ਨਹੀਂ, ਸਗੋਂ ਇਮਾਨਦਾਰੀ ਨਾਲ ਕੋਸ਼ਿਸ਼ ਕਰਨ ਅਤੇ ਸਫ਼ਰ ਦਾ ਆਨੰਦ ਮਾਣਨ ਵਿਚ ਵੀ ਹੈ। ਬਾਅਦ ਵਿਚ ਬਾਈਡਨ ਨੇ 2020 ਦੀ ਚੋਣ ਜਿੱਤੀ ਅਤੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣੇ।
Ad Position 22
No active advertisement
ਪਿਛਲੀ ਖ਼ਬਰ ਸਰੀ ਸਿਟੀ ਕੌਂਸਲ ਚੋਣਾਂ ਮੇਅਰ ਉਮੀਦਵਾਰ ਹੋਨਵੀਰ ਰੰਧਾਵਾ ਅਤੇ ਕੌਂਸਲਰ ਉਮੀਦਵਾਰਾਂ ਦੇ ਹੱਕ ’ਚ ਫੰਡਰੇਜਿੰਗ ਪ੍ਰੋਗਰਾਮ ਅਗਲੀ ਖ਼ਬਰ ਐਵਰੈਸਟ ’ਤੇ ਮੌਤ ਦੇ ਮੂੰਹੋਂ ਕੱਢਣ ਵਾਲੇ ਸ਼ੇਰਪਾ ਨੂੰ ਅਜੈਪਾਲ ਧਾਲੀਵਾਲ ਨੇ ਸਰੀ ’ਚ ਕੀਤਾ ਸਨਮਾਨਿਤ
Ad Position 24