23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਸਰੀ ਸਿਟੀ ਕੌਂਸਲ ਚੋਣਾਂ ਮੇਅਰ ਉਮੀਦਵਾਰ ਹੋਨਵੀਰ ਰੰਧਾਵਾ ਅਤੇ ਕੌਂਸਲਰ ਉਮੀਦਵਾਰਾਂ ਦੇ ਹੱਕ ’ਚ ਫੰਡਰੇਜਿੰਗ ਪ੍ਰੋਗਰਾਮ

ਵੈਨਕੂਵਰ, 23 ਅਗਸਤ (ਮਲਕੀਤ ਸਿੰਘ)- ਸਰੀ ਸਿਟੀ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਚੋਣ ਗਤੀਵਿਧੀਆਂ ਦਾ ਅਖਾੜਾ ਲਗਾਤਾਰ ਭਖਦਾ ਨਜ਼ਰ ਆ ਰਿਹਾ ਹੈ। ਇਸੇ ਹੀ ਕੜੀ ਤਹਿਤ ਕੰਜ਼ਰਵੇਟਿਵ ਪਾਰਟੀ ਵੱਲੋਂ ਮੇਅਰ ਦੇ ਅਹੁਦੇ ਲਈ ਚੋਣ ਪਿੜ ‘ਚ ਉਤਾਰੇ ਗਏ ਕਾਨੂੰਨੀ ਸਲਾਹਕਾਰ ਹੋਨਵੀਰ ਰੰਧਾਵਾ ਦੇ ਹੱਕ ‘ਚ ਆਰੀਆ ਬੈਂਕੁਟ ਹਾਲ ਵਿੱਚ ਆਯੋਜਿਤ ਕੀਤੇ ਇੱਕ ਫੰਡਰੇਜਿੰਗ ਪ੍ਰੋਗਰਾਮ ਵਿੱਚ ਵੱਡੀ ਗਿਣਤੀ ‘ਚ ਉਨ੍ਹਾਂ ਦੇ ਸਮਰਥਕਾਂ ਨੇ ਸ਼ਮੂਲੀਅਤ ਕੀਤੀ।

Ad Position 21
No active advertisement
ਅਜੀਤ ਡੈਸਕ 24-08-2026
ਵੈਨਕੂਵਰ, 23 ਅਗਸਤ (ਮਲਕੀਤ ਸਿੰਘ)- ਸਰੀ ਸਿਟੀ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਚੋਣ ਗਤੀਵਿਧੀਆਂ ਦਾ ਅਖਾੜਾ ਲਗਾਤਾਰ ਭਖਦਾ ਨਜ਼ਰ ਆ ਰਿਹਾ ਹੈ। ਇਸੇ ਹੀ ਕੜੀ ਤਹਿਤ ਕੰਜ਼ਰਵੇਟਿਵ ਪਾਰਟੀ ਵੱਲੋਂ ਮੇਅਰ ਦੇ ਅਹੁਦੇ ਲਈ ਚੋਣ ਪਿੜ ‘ਚ ਉਤਾਰੇ ਗਏ ਕਾਨੂੰਨੀ ਸਲਾਹਕਾਰ ਹੋਨਵੀਰ ਰੰਧਾਵਾ ਦੇ ਹੱਕ ‘ਚ ਆਰੀਆ ਬੈਂਕੁਟ ਹਾਲ ਵਿੱਚ ਆਯੋਜਿਤ ਕੀਤੇ ਇੱਕ ਫੰਡਰੇਜਿੰਗ ਪ੍ਰੋਗਰਾਮ ਵਿੱਚ ਵੱਡੀ ਗਿਣਤੀ ‘ਚ ਉਨ੍ਹਾਂ ਦੇ ਸਮਰਥਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਮਾਗਮ ਦੀ ਸ਼ੁਰੂਆਤ ਗਾਇਕ ਕਿਆਰਾ ਵੱਲੋਂ ਕੈਨੇਡਾ ਦੇ ਕੌਮੀ ਗੀਤ ‘ ਉ ਕੈਨੇਡਾ’ ਗਾ ਕੇ ਕੀਤੀ ਗਈ। ਉਪਰੰਤ ਵੱਖ-ਵੱਖ ਉਮੀਦਵਾਰਾਂ ਨੇ ਸਰੀ ਦੀ ਮੌਜੂਦਾ ਸਿਟੀ ਕੌਂਸਲ ਦੀ ਕਾਰਜਸ਼ੈਲੀ ਦੀ ਨੁਕਤਾਚੀਨੀ ਕਰਦਿਆਂ ਕੰਜ਼ਰਵੇਟਿਵ ਸਲੇਟ ਦੇ ਮੇਅਰ ਉਮੀਦਵਾਰ ਅਤੇ ਕੌਂਸਲਰਾਂ ਦੀ ਚੋਣ ਲੜ ਰਹੇ ਬਾਕੀ ਉਮੀਦਵਾਰਾਂ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਆਪਣੀ ਸੰਖੇਪ ਤਕਰੀਰ ਦੌਰਾਨ ਮੇਅਰ ਉਮੀਦਵਾਰ ਹੋਨਵੀਰ ਰੰਧਾਵਾ ਨੇ ਵਾਅਦਾ ਕੀਤਾ ਕਿ ਜੇਕਰ ਉਹ ਅਤੇ ਉਨ੍ਹਾਂ ਦੀ ਸਲੇਟ ਦੇ ਉਮੀਦਵਾਰ ਜਿੱਤਣ ਵਿੱਚ ਕਾਮਯਾਬ ਹੁੰਦੇ ਹਨ ਤਾਂ ਉਹ ਸਰੀ ਵਾਸੀਆਂ ਲਈ ਲੁੜੀਦੀਆਂ ਸਹੂਲਤਾਂ ਨੂੰ ਪਹਿਲ ਦੇ ਆਧਾਰ ’ਤੇ ਲਾਗੂ ਕਰਵਾਉਣ ਦੇ ਨਾਲ ਨਾਲ ਕਤਲੋਗਾਰਤ ਅਤੇ ਫਿਰੌਤੀ ਦੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਰਹਿਣਗੇ। ਇਸ ਮੌਕੇ ਹਾਜ਼ਰ ਸ਼ਖਸ਼ੀਅਤਾਂ ਵਿੱਚ ਜਗਦੀਪ ਸੰਧੂ, ਰਿੱਕੀ ਬਾਜਵਾ,ਬੈਰੀ ਨਿਊਫਿਲਡ, ਜੂਥ ਹੀਥਰਗੋਟਨ, ਤਰਨਜੀਤ ਮੱਕੜ, ਜਤਿੰਦਰ ਸੰਧੂ, ਨੈਬ ਬਰਾੜ, ਅਮਰੀਕ ਸਿੱਧੂ, ਦੀਪ ਰੰਧਾਵਾ, ਜਗਸੀਰ ਗਿੱਲ, ਰਜੇਸ਼ ਚਾਵਲਾ,ਜਸਪਾਲ ਨੰਦਾ,ਅੰਮ੍ਰਿਤ ਢੋਟ, ਗੁਰਲੀਨ, ਨਿਊਵੇਅ ਰੇਲਿੰਗ ਤੋਂ ਨਿਰਭੈ ਕੈਂਥ,ਅਜਮੇਰ ਸਿੰਘ ਭਾਗਪੁਰ ਅਤੇ ਰੈਲੀਸਨੂਰ ਰੰਧਾਵਾ ਦੇ ਨਾਂਅ ਜ਼ਿਕਰਯੋਗ ਹਨ।
Ad Position 22
No active advertisement
ਪਿਛਲੀ ਖ਼ਬਰ ਜਸਵਿੰਦਰ ਭੱਲਾ ਦੀ ਯਾਦ ’ਚ ਸਰੀ ’ਚ ਵਿਸ਼ੇਸ਼ ਸਮਾਗਮ ਕਰਵਾਇਆ ਅਗਲੀ ਖ਼ਬਰ ਮੰਜ਼ਿਲ ਨਾ ਮਿਲੇ ਤਾਂ ਵੀ ਜ਼ਿੰਦਗੀ ਅਧੂਰੀ ਨਹੀਂ-ਜੋਅ ਬਾਈਡਨ ਦਾ ਪੁਰਾਣਾ ਬਿਆਨ ਮੁੜ ਚਰਚਾ ’ਚ
Ad Position 24