24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਲੈਸਟਰ ਦੇ ਸਿੱਖ ਖੇਡ ਮੇਲੇ ’ਚ ਪੰਜਾਬੀ ਖੇਡਾਂ ਦਾ ਜਲਵਾ - ਲਾਰਡ ਮੇਅਰ ਕੁਲਵਿੰਦਰ ਸਿੰਘ ਜੌਹਲ ਤੇ ਲੇਡੀ ਮੇਅਰ ਮਨਜੀਤ ਕੌਰ ਨੇ ਜੇਤੂ ਖਿਡਾਰੀਆਂ ਨੂੰ ਵੰਡੇ ਇਨਾਮ

ਲੈਸਟਰ (ਇੰਗਲੈਂਡ), 24 ਅਗਸਤ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸ਼ਹਿਰ ਲੈਸਟਰ ਵਿਖੇ ਕਰਵਾਇਆ ਗਿਆ ਸਿੱਖ ਖੇਡ ਮੇਲਾ ਖੇਡ ਪ੍ਰੇਮੀਆਂ ਦੇ ਭਰਵੇਂ ਉਤਸ਼ਾਹ ਤੇ ਰਵਾਇਤੀ ਪੰਜਾਬੀ ਰੰਗ ਵਿਚ ਸਫ਼ਲਤਾਪੂਰਵਕ ਸੰਪੰਨ ਹੋਇਆ। ਇਸ ਮੌਕੇ ਬਜ਼ੁਰਗਾਂ, ਨੌਜਵਾਨਾਂ ਤੇ ਬੱਚਿਆਂ ਸਮੇਤ ਵੱਖ-ਵੱਖ ਉਮਰ ਵਰਗਾਂ ਦੇ ਖਿਡਾਰੀਆਂ ਲਈ ਅਨੇਕਾਂ ਖੇਡ ਮੁਕਾਬਲੇ ਕਰਵਾਏ ਗਏ।

Ad Position 21
No active advertisement
ਅਜੀਤ ਡੈਸਕ 25-08-2026
ਲੈਸਟਰ (ਇੰਗਲੈਂਡ), 24 ਅਗਸਤ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸ਼ਹਿਰ ਲੈਸਟਰ ਵਿਖੇ ਕਰਵਾਇਆ ਗਿਆ ਸਿੱਖ ਖੇਡ ਮੇਲਾ ਖੇਡ ਪ੍ਰੇਮੀਆਂ ਦੇ ਭਰਵੇਂ ਉਤਸ਼ਾਹ ਤੇ ਰਵਾਇਤੀ ਪੰਜਾਬੀ ਰੰਗ ਵਿਚ ਸਫ਼ਲਤਾਪੂਰਵਕ ਸੰਪੰਨ ਹੋਇਆ। ਇਸ ਮੌਕੇ ਬਜ਼ੁਰਗਾਂ, ਨੌਜਵਾਨਾਂ ਤੇ ਬੱਚਿਆਂ ਸਮੇਤ ਵੱਖ-ਵੱਖ ਉਮਰ ਵਰਗਾਂ ਦੇ ਖਿਡਾਰੀਆਂ ਲਈ ਅਨੇਕਾਂ ਖੇਡ ਮੁਕਾਬਲੇ ਕਰਵਾਏ ਗਏ। ਖੇਡ ਮੇਲੇ ਦੌਰਾਨ ਪੰਜਾਬ ਦੀਆਂ ਰਵਾਇਤੀ ਖੇਡਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਗਈ। ਪਹਿਲਵਾਨਾਂ ਦੇ ਫਸਵੇਂ ਕੁਸ਼ਤੀ ਮੁਕਾਬਲਿਆਂ ਤੋਂ ਇਲਾਵਾ ਕਬੱਡੀ ਟੂਰਨਾਮੈਂਟ, ਰੱਸਾਕਸ਼ੀ, ਯੋਗ, ਭਾਰ ਚੁੱਕਣ ਤੇ ਵੱਖ-ਵੱਖ ਉਮਰ ਵਰਗਾਂ ਦੇ ਦੌੜ ਮੁਕਾਬਲੇ ਕਰਵਾਏ ਗਏ। ਇਸ ਮੌਕੇ ਲੈਸਟਰ ਦੇ ਲਾਰਡ ਮੇਅਰ ਕੁਲਵਿੰਦਰ ਸਿੰਘ ਜੌਹਲ ਅਤੇ ਉਨ੍ਹਾਂ ਦੀ ਪਤਨੀ ਲੇਡੀ ਮੇਅਰ ਮਨਜੀਤ ਕੌਰ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਨੂੰ ਇਨਾਮ ਅਤੇ ਮੈਡਲ ਤਕਸੀਮ ਕਰਕੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਖੇਡ ਮੇਲੇ ਦੀ ਇਕ ਹੋਰ ਵਿਸ਼ੇਸ਼ਤਾ ਪੰਜਾਬੀ ਸੇਵਾ ਤੇ ਲੰਗਰ ਦੀ ਪਰੰਪਰਾ ਰਹੀ। ਮੁਖਤਿਆਰ ਸਿੰਘ ਝੰਡੇਰ ਵੱਲੋਂ ਸਮੁੱਚੇ ਖੇਡ ਮੇਲੇ ਦੌਰਾਨ ਅਤੁੱਟ ਲੰਗਰ ਲਗਾਇਆ ਗਿਆ। ਇਸ ਖੇਡ ਮੇਲੇ ਵਿਚ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਧਾਨ ਗੁਰਨਾਮ ਸਿੰਘ ਨਵਾਂ ਸ਼ਹਿਰ, ਰਾਜਮਨਵਿੰਦਰ ਸਿੰਘ ਰਾਜਾ ਕੰਗ, ਮੁਖਤਿਆਰ ਸਿੰਘ ਝੰਡੇਰ, ਅਮਰੀਕ ਸਿੰਘ ਗਿੱਲ, ਸੁੱਖਾ ਢੇਸੀ, ਸੀਤਲ ਸਿੰਘ ਗਿੱਲ, ਕੌਂਸਲਰ ਸੰਤੋਖ ਸਿੰਘ ਅਠਵਾਲ, ਲਖਵਿੰਦਰ ਸਿੰਘ ਜੌਹਲ, ਜਸਵਿੰਦਰ ਸਿੰਘ ਸੰਧੂ, ਲੈਸਟਰ ਦੇ ਸਾਬਕਾ ਅਸਿਸਟੈਂਟ ਮੇਅਰ ਪਿਆਰਾ ਸਿੰਘ ਕਲੇਰ, ਕੌਂਸਲਰ ਮਨਜੀਤ ਕੌਰ, ਸੁਖਦੇਵ ਸਿੰਘ ਬਾਸਲ ਤੇ ਸਾਬਕਾ ਲਾਰਡ ਮੇਅਰ ਤੇ ਕੌਂਸਲਰ ਦੀਪਕ ਬਜਾਜ ਸਮੇਤ ਇਲਾਕੇ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂਅਤੇ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਨੰਦ ਤਿਵਾੜੀ ਭਾਰਤੀ ਜੂਨੀਅਰ ਬੈਡਮਿੰਟਨ ਟੀਮ ਦੇ ਕੋਚ ਨਿਯੁਕਤ ਅਗਲੀ ਖ਼ਬਰ ਕਿਰਕਵੁੱਡ ਬਣੇ ‘ਫ੍ਰੀਡਮ 250’ ਦੇ ਬਾਦਸ਼ਾਹ -ਟਰੰਪ ਨੇ ਦਿੱਤੀ ਹਰੀ ਝੰਡੀ
Ad Position 24