31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਬਾਬਾ ਨੰਦ ਸਿੰਘ ਕਲੇਰਾਂ ਵਾਲਿਆਂ ਦੀ ਯਾਦ ਵਿਚ ਬਾਬੇ ਕੇ ਫਾਰਮ ਵਿਖੇ ਬਰਸੀ ਸਮਾਗਮ ਸਮਾਪਤ

ਲੈਸਟਰ (ਇੰਗਲੈਂਡ), 31 ਅਗਸਤ (ਸੁਖਜਿੰਦਰ ਸਿੰਘ ਢੱਡੇ): ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲਿਆਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਬਾਬੇ ਕੇ ਫਾਰਮ ਵਿਖੇ ਚੱਲ ਰਹੇ 9 ਰੋਜ਼ਾ ਬਰਸੀ ਸਮਾਗਮ ਸ਼ਰਧਾ, ਸਤਿਕਾਰ ਨਾਲ ਸੰਪੰਨ ਹੋ ਗਏ । ਸਮਾਗਮਾਂ ਦੇ ਆਖਰੀ ਦਿਨ 24 ਅਖੰਡ ਪਾਠ ਦੇ ਭੋਗ ਪਾਏ ਗਏ, ਜਿਸ ਉਪਰੰਤ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਗਿਆ ।

Ad Position 21
No active advertisement
ਅਜੀਤ ਡੈਸਕ 01-09-2026
ਲੈਸਟਰ (ਇੰਗਲੈਂਡ), 31 ਅਗਸਤ (ਸੁਖਜਿੰਦਰ ਸਿੰਘ ਢੱਡੇ): ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲਿਆਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਬਾਬੇ ਕੇ ਫਾਰਮ ਵਿਖੇ ਚੱਲ ਰਹੇ 9 ਰੋਜ਼ਾ ਬਰਸੀ ਸਮਾਗਮ ਸ਼ਰਧਾ, ਸਤਿਕਾਰ ਨਾਲ ਸੰਪੰਨ ਹੋ ਗਏ । ਸਮਾਗਮਾਂ ਦੇ ਆਖਰੀ ਦਿਨ 24 ਅਖੰਡ ਪਾਠ ਦੇ ਭੋਗ ਪਾਏ ਗਏ, ਜਿਸ ਉਪਰੰਤ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਗਿਆ । ਇਸ ਮੌਕੇ ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਵਲੋਂ ਇਤਿਹਾਸਕ ਸ਼ਸਤਰਾਂ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਗਏ । ਇਸ ਉਪਰੰਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸਮਾਗਮ ਵਾਲੇ ਸਥਾਨ ਤੋਂ ਆਰੰਭ ਹੋਇਆ ਨਗਰ ਕੀਰਤਨ ਬਾਬੇ ਕੇ ਫਾਰਮ ਦੇ ਚੁਫੇਰੇ ਤੋਂ ਹੁੰਦਾ ਹੋਇਆ ਮੁੜ ਸਮਾਗਮ ਵਾਲੇ ਸਥਾਨ ’ਤੇ ਪਹੁੰਚ ਕੇ ਸੰਪੰਨ ਹੋਇਆ । ਬਰਸੀ ਸਮਾਗਮਾਂ ਦੌਰਾਨ ਜਥੇਦਾਰ ਬਾਬਾ ਬਲਬੀਰ ਸਿੰਘ ਜੀ 96ਵੇਂ ਕਰੋੜੀ, ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਮੈਂਬਰ ਰਾਜ ਸਭਾ, ਸੰਤ ਬਾਬਾ ਜਗਜੀਤ ਸਿੰਘ ਲੋਪੋ, ਬਾਬਾ ਹਰਜੀਤ ਸਿੰਘ ਮਹਿਤਾ ਚੌਕ ਅਤੇ ਬਾਬਾ ਮਨਪ੍ਰੀਤ ਸਿੰਘ ਅਲੀਪੁਰ ਖਾਲਸਾ ਸਮੇਤ ਪੰਜਾਬ, ਅਮਰੀਕਾ ਅਤੇ ਕੈਨੇਡਾ ਤੋਂ ਪੁੱਜੇ ਵੱਖ-ਵੱਖ ਸੰਤ ਮਹਾਂਪੁਰਸ਼ਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ । ਪ੍ਰਬੰਧਕਾਂ ਵਲੋਂ ਪੁੱਜੇ ਸੰਤ ਮਹਾਂਪੁਰਸ਼ਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ । ਇਸ ਮੌਕੇ ਸੰਤ ਮਹਾਂਪੁਰਸ਼ਾਂ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲਿਆਂ ਦੇ ਜੀਵਨ, ਗੁਰੂ ਘਰ ਪ੍ਰਤੀ ਉਨ੍ਹਾਂ ਦੀ ਅਥਾਹ ਸ਼ਰਧਾ ਅਤੇ ਨਾਮ-ਸਿਮਰਨ ਦੀ ਮਹਿਮਾ ਬਾਰੇ ਚਾਨਣਾ ਪਾਇਆ । ਇਨ੍ਹਾਂ ਸਮਾਗਮਾਂ ਵਿਚ ਪੰਜਾਬ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਬਲਬੀਰ ਸਿੰਘ ਬਲਿੰਗ, ਗੁਰਸੇਵਕ ਸਿੰਘ ਚੀਮਾ ਮੋਗਾ, ਕੁਲਦੀਪ ਸਿੰਘ ਨੂਰਮਹਿਲ, ਚਰਨਜੀਤ ਸਿੰਘ ਚੰਨੀ ਖਰੜ, ਜਸਪਾਲ ਸਿੰਘ ਸ਼ਾਹਕੋਟ, ਤਜਿੰਦਰ ਸਿੰਘ ਸੱਗੂ ਕੋਟਕਪੂਰਾ ਅਤੇ ਡਾ. ਓਮ ਨਰੈਣ ਦੂਬੇ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਨਗਰ ਕੀਰਤਨ ਵਿਚ ਸ਼ਮੂਲੀਅਤ ਕੀਤੀ ।ਸਮਾਗਮਾਂ ਦੀ ਸਮਾਪਤੀ ਮੌਕੇ ਪ੍ਰਬੰਧਕਾਂ ਜਸਵਿੰਦਰ ਸਿੰਘ ਕਾਲਾ, ਸਵਰਨ ਸਿੰਘ ਸੈਬੀ, ਗੁਰਮੀਤ ਸਿੰਘ ਜੰਡੂ, ਜਸਵੰਤ ਸਿੰਘ ਸੈਮੀ ਅਤੇ ਤਜਿੰਦਰ ਸਿੰਘ ਕਟੌੜਾ ਨੇ ਵਿਸ਼ੇਸ਼ ਤੌਰ ’ਤੇ ਪੁੱਜੇ ਸੰਤ ਮਹਾਂਪੁਰਸ਼ਾਂ, ਪੰਜਾਬ ਸਮੇਤ ਭਾਰਤ ਅਤੇ ਵੱਖ-ਵੱਖ ਦੇਸ਼ਾਂ ਤੋਂ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਅੰਕੁਰ ਨੇ ਚੈੱਕੀਆ ’ਚ ਜਿੱਤਿਆ ਪਹਿਲਾ ਡਬਲਿਊ.ਟੀ.ਟੀ. ਖ਼ਿਤਾਬ ਅਗਲੀ ਖ਼ਬਰ ਨਿਊਯਾਰਕ ਵਿਚ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਨੂੰ ਮਿਲੇ ਡਾ. ਸੁਭਾਸ਼ ਸ਼ਰਮਾ
Ad Position 24