01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਅੰਕੁਰ ਨੇ ਚੈੱਕੀਆ ’ਚ ਜਿੱਤਿਆ ਪਹਿਲਾ ਡਬਲਿਊ.ਟੀ.ਟੀ. ਖ਼ਿਤਾਬ

ਨਵੀਂ ਦਿੱਲੀ, 31 ਅਗਸਤ (ਪੀ. ਟੀ.

Ad Position 21
No active advertisement
ਡਬਲਜ਼ ’ਚ ਸੋਨ ਤਗਮਾ 01-09-2026

ਨਵੀਂ ਦਿੱਲੀ, 31 ਅਗਸਤ (ਪੀ.ਟੀ.ਆਈ.): ਭਾਰਤੀ ਟੇਬਲ ਟੈਨਿਸ ਖਿਡਾਰੀ ਅੰਕੁਰ ਭੱਟਾਚਾਰਜੀ ਨੇ ਚੈੱਕੀਆ ਵਿਚ ਹੋਏ ਡਬਲਿਊ.ਟੀ.ਟੀ. ਫੀਡਰ ਓਲੋਮੌਕ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣਾ ਪਹਿਲਾ ਡਬਲਿਊ.ਟੀ.ਟੀ. ਪੁਰਸ਼ ਸਿੰਗਲਜ਼ ਖਿਤਾਬ ਜਿੱਤ ਲਿਆ । ਇਸ ਦੇ ਨਾਲ ਹੀ ਉਸ ਨੇ ਆਕਾਸ਼ ਪਾਲ ਨਾਲ ਮਿਲ ਕੇ ਪੁਰਸ਼ ਡਬਲਜ਼ ਦਾ ਸੋਨ ਤਗਮਾ ਵੀ ਆਪਣੇ ਨਾਮ ਕੀਤਾ । ਵਿਸ਼ਵ ਰੈਂਕਿੰਗ ਵਿਚ 78ਵੇਂ ਸਥਾਨ ’ਤੇ ਕਾਬਜ਼ ਅੰਕੁਰ ਨੇ ਸਿੰਗਲਜ਼ ਫਾਈਨਲ ਵਿਚ ਤੀਜਾ ਦਰਜਾ ਪ੍ਰਾਪਤ ਸਲੋਵੇਨੀਆ ਦੇ ਡੇਨੀ ਕੋਜ਼ੁਲ ਨੂੰ 3-1 ਨਾਲ ਹਰਾਇਆ । ਅੰਕੁਰ ਨੇ ਇਹ ਮੁਕਾਬਲਾ 9-11, 11-4, 11-5, 11-6 ਦੇ ਸਕੋਰ ਨਾਲ ਜਿੱਤਿਆ । ਫਾਈਨਲ ਦੀ ਸ਼ੁਰੂਆਤ ਅੰਕੁਰ ਲਈ ਚੰਗੀ ਨਹੀਂ ਰਹੀ ਤੇ ਕੋਜ਼ੁਲ ਨੇ ਪਹਿਲੀ ਗੇਮ 11-9 ਨਾਲ ਜਿੱਤ ਲਈ । ਹਾਲਾਂਕਿ, ਭਾਰਤੀ ਖਿਡਾਰੀ ਨੇ ਜਲਦ ਹੀ ਆਪਣੀ ਲੈਅ ਹਾਸਲ ਕਰ ਲਈ । ਉਸ ਨੇ ਸ਼ਾਨਦਾਰ ਪਲੇਸਮੈਂਟ ਤੇ ਰੈਲੀਆਂ ’ਤੇ ਕਾਬੂ ਬਣਾਉਂਦਿਆਂ ਲਗਾਤਾਰ ਅਗਲੀਆਂ ਤਿੰਨ ਗੇਮਾਂ ਜਿੱਤ ਕੇ ਖਿਤਾਬ ਆਪਣੇ ਨਾਮ ਕਰ ਲਿਆ । ਡਬਲਜ਼ ਵਿਚ ਵੀ ਅੰਕੁਰ ਅਤੇ ਆਕਾਸ਼ ਦੀ ਜੋੜੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ਭਾਰਤੀ ਜੋੜੀ ਨੇ ਫਾਈਨਲ ਵਿਚ ਹੰਗਰੀ ਦੇ ਕਸਾਬਾ ਆਂਦਰਾਸ ਸਜ਼ਾਂਤੋਸ਼ੀ ਤੇ ਪੋਲੈਂਡ ਦੇ ਐਲਨ ਕੁਲਚਿਕੀ ਜ਼ਾਲੇਵਸਕੀ ਨੂੰ 3-1 ਨਾਲ ਹਰਾਇਆ । ਅੰਕੁਰ-ਆਕਾਸ਼ ਨੇ ਇਹ ਮੁਕਾਬਲਾ 11-8, 4-11, 13-11, 11-9 ਨਾਲ ਜਿੱਤਿਆ । ਭਾਰਤੀਆਂ ਨੇ ਪਹਿਲੀ ਗੇਮ 11-8 ਨਾਲ ਜਿੱਤੀ, ਪਰ ਵਿਰੋਧੀ ਜੋੜੀ ਨੇ ਦੂਜੀ ਗੇਮ 11-4 ਨਾਲ ਜਿੱਤ ਕੇ ਮੁਕਾਬਲਾ ਬਰਾਬਰ ਕਰ ਦਿੱਤਾ । ਤੀਜੀ ਗੇਮ ਵਿਚ ਅੰਕੁਰ ਅਤੇ ਆਕਾਸ਼ ਨੇ ਜ਼ਬਰਦਸਤ ਮੁਕਾਬਲੇ ਤੋਂ ਬਾਅਦ 13-11 ਨਾਲ ਜਿੱਤ ਦਰਜ ਕੀਤੀ ਅਤੇ ਚੌਥੀ ਗੇਮ 11-9 ਨਾਲ ਜਿੱਤ ਕੇ ਡਬਲਜ਼ ਖਿਤਾਬ ’ਤੇ ਕਬਜ਼ਾ ਕਰ ਲਿਆ ।

Ad Position 22
No active advertisement
ਪਿਛਲੀ ਖ਼ਬਰ ਸ਼ੇਰ-ਏ-ਪੰਜਾਬ ਟੀ-20 ਲੀਗ-2026 ਫ਼ਾਜ਼ਿਲਕਾ ਫਾਲਕਨਜ਼ ਤੇ ਬਠਿੰਡਾ ਰਾਇਲਜ਼ ਦੀ ਜੇਤੂ ਸ਼ੁਰੂਆਤ ਅਗਲੀ ਖ਼ਬਰ ਬਾਬਾ ਨੰਦ ਸਿੰਘ ਕਲੇਰਾਂ ਵਾਲਿਆਂ ਦੀ ਯਾਦ ਵਿਚ ਬਾਬੇ ਕੇ ਫਾਰਮ ਵਿਖੇ ਬਰਸੀ ਸਮਾਗਮ ਸਮਾਪਤ
Ad Position 24