01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਸ਼ੇਰ-ਏ-ਪੰਜਾਬ ਟੀ-20 ਲੀਗ-2026 ਫ਼ਾਜ਼ਿਲਕਾ ਫਾਲਕਨਜ਼ ਤੇ ਬਠਿੰਡਾ ਰਾਇਲਜ਼ ਦੀ ਜੇਤੂ ਸ਼ੁਰੂਆਤ

ਐੱਸ. ਏ.

Ad Position 21
No active advertisement
ਮੈਚ ਦੌਰਾਨ ਫ਼ਾਜ਼ਿਲਕਾ ਫਾਲਕਨਜ਼ ਦੇ ਬੱਲੇਬਾਜ਼ ਕਿਸੇ ਨੁਕਤੇ ’ਤੇ ਗੱਲਬਾਤ ਕਰਦੇ ਹੋਏ। ਤਸਵੀਰ : ਗੁਰਿੰਦਰ ਸਿੰਘ 01-09-2026

ਐੱਸ. ਏ. ਐੱਸ. ਨਗਰ, 31 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)- ਮੁਹਾਲੀ ਦੇ ਫ਼ੇਜ਼-9 ਸਥਿਤ ਆਈ. ਐੱਸ. ਬਿੰਦਰਾ ਕ੍ਰਿਕਟ ਸਟੇਡੀਅਮ ਵਿਚ ਚੱਲ ਰਹੀ ਸ਼ੇਰ-ਏ-ਪੰਜਾਬ ਟੀ-20 ਲੀਗ-2026 ਦੇ ਮੁਕਾਬਲਿਆਂ ਵਿਚ ਫ਼ਾਜ਼ਿਲਕਾ ਫਾਲਕਨਜ਼ ਅਤੇ ਬਠਿੰਡਾ ਰਾਇਲਜ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪੋ-ਆਪਣੇ ਮੈਚ ਜਿੱਤ ਕੇ ਜੇਤੂ ਸ਼ੁਰੂਆਤ ਕੀਤੀ। ਫ਼ਾਜ਼ਿਲਕਾ ਫਾਲਕਨਜ਼ ਨੇ ਵਿਹਾਨ ਮਲਹੋਤਰਾ ਦੇ ਸ਼ਾਨਦਾਰ ਅਜੇਤੂ ਸੈਂਕੜੇ ਦੀ ਬਦੌਲਤ ਜਲੰਧਰ ਵਾਰੀਅਰਜ਼ ਨੂੰ 8 ਵਿਕਟਾਂ ਨਾਲ ਹਰਾਇਆ, ਜਦਕਿ ਬਠਿੰਡਾ ਰਾਇਲਜ਼ ਨੇ ਗੌਰਵ ਚੌਧਰੀ ਅਤੇ ਰਿਧਮ ਸਤਿਆਵਾਨ ਦੀਆਂ ਅਜੇਤੂ ਪਾਰੀਆਂ ਦੇ ਸਹਾਰੇ ਮੁਹਾਲੀ ਕਿੰਗਜ਼ ਨੂੰ 7 ਵਿਕਟਾਂ ਨਾਲ ਮਾਤ ਦਿੱਤੀ। ਲੀਗ ਦੇ ਦੁਪਹਿਰ 1 ਵਜੇ ਖੇਡੇ ਗਏ ਦੂਜੇ ਮੈਚ ਵਿਚ ਜਲੰਧਰ ਵਾਰੀਅਰਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 19.4 ਓਵਰਾਂ ਵਿਚ 187 ਦੌੜਾਂ ਬਣਾਈਆਂ। ਕਪਤਾਨ ਪ੍ਰਭਸਿਮਰਨ ਸਿੰਘ ਨੇ 42 ਗੇਂਦਾਂ ਵਿਚ 76 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। 188 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਫ਼ਾਜ਼ਿਲਕਾ ਫਾਲਕਨਜ਼ ਨੇ ਧਮਾਕੇਦਾਰ ਸ਼ੁਰੂਆਤ ਕੀਤੀ । ਵਿਹਾਨ ਮਲਹੋਤਰਾ ਨੇ ਕਪਤਾਨ ਸਨਵੀਰ ਸਿੰਘ ਨਾਲ ਮਿਲ ਕੇ 91 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰਦਿਆਂ ਟੀਮ ਨੂੰ ਜਿੱਤ ਦਿਵਾਈ । ਸਟੇਡੀਅਮ ਵਿਚ ਖੇਡੇ ਗਏ ਅਗਲੇ ਮੈਚ ਦੌਰਾਨ ਸ਼ਾਮ 7 ਵਜੇ ਬਠਿੰਡਾ ਰਾਇਲਜ਼ ਨੇ ਮੁਹਾਲੀ ਕਿੰਗਜ਼ ਨੂੰ 7 ਵਿਕਟਾਂ ਨਾਲ ਹਰਾਇਆ । ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਬਠਿੰਡਾ ਰਾਇਲਜ਼ ਨੇ ਮੁਹਾਲੀ ਕਿੰਗਜ਼ ਨੂੰ 20 ਓਵਰਾਂ ਵਿਚ 9 ਵਿਕਟਾਂ ਦੇ ਨੁਕਸਾਨ ’ਤੇ 176 ਦੌੜਾਂ ’ਤੇ ਰੋਕਿਆ। ਗੌਰਵ ਚੌਧਰੀ ਅਤੇ ਰਿਧਮ ਸਤਿਆਵਾਨ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 80 ਗੇਂਦਾਂ ਵਿਚ 127 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ, ਜਿਸ ਦੀ ਬਦੌਲਤ ਬਠਿੰਡਾ ਰਾਇਲਜ਼ ਨੇ 17.3 ਓਵਰਾਂ ਵਿਚ 3 ਵਿਕਟਾਂ ਦੇ ਨੁਕਸਾਨ ’ਤੇ 181 ਦੌੜਾਂ ਬਣਾ ਕੇ ਮੈਚ 7 ਵਿਕਟਾਂ ਨਾਲ ਆਪਣੇ ਨਾਂਅ ਕਰ ਲਿਆ।

Ad Position 22
No active advertisement
ਪਿਛਲੀ ਖ਼ਬਰ ਖਾਣ-ਪੀਣ ਦੀਆਂ ਕੀਮਤਾਂ ’ਤੇ ਹੱਦ ਲਾਉਣ ਦੀ ਸਕਾਟਲੈਂਡ ਸਰਕਾਰ ਦੀ ਯੋਜਨਾ ਦਾ ਵਿਰੋਧ 23 ਕਾਰੋਬਾਰੀ ਸੰਗਠਨਾਂ ਵਲੋਂ ਸਵਿਨੀ... ਅਗਲੀ ਖ਼ਬਰ ਅੰਕੁਰ ਨੇ ਚੈੱਕੀਆ ’ਚ ਜਿੱਤਿਆ ਪਹਿਲਾ ਡਬਲਿਊ.ਟੀ.ਟੀ. ਖ਼ਿਤਾਬ
Ad Position 24