ਮੈਲਬੋਰਨ ’ਚ ਵਹਿਮਾਂ-ਭਰਮਾਂ ਦਾ ਅਨੋਖਾ ਮਾਮਲਾ, ਸੜਕ ਵਿਚਕਾਰ ਦੀਵਾ ਜਗਾਉਂਦਾ ਜੋੜਾ
ਮੈਲਬੋਰਨ 31 ਅਗਸਤ (ਪਰਮਵੀਰ ਸਿੰਘ ਆਹਲੂਵਾਲੀਆ)-ਵਿਦੇਸ਼ਾਂ ’ਚ ਵੱਸਣ ਦੇ ਬਾਵਜੂਦ ਵੀ ਵਹਿਮਾਂ-ਭਰਮਾਂ ਨੂੰ ਅਪਣਾਉਣ ਨਾਲ ਜੁੜਿਆ ਇੱਕ ਅਨੋਖਾ ਮਾਮਲਾ ਮੈਲਬੌਰਨ ਦੇ ਟਾਰਨੇਟ ਇਲਾਕੇ ਤੋਂ ਸਾਹਮਣੇ ਆਇਆ ਹੈ । ਇੱਥੇ ਇੱਕ ਭਾਰਤੀ ਜੋੜੇ ਵਲੋਂ ਸੜਕ ਦੇ ਵਿਚਕਾਰ ਦੀਵਾ ਜਗਾਉਣ ਦੀ ਕੋਸ਼ਿਸ਼ ਕੀਤੇ ਜਾਣ ਦੀ ਵੀਡੀਓ ਵਾਇਰਲ ਹੋ ਰਹੀ ਹੈ ।
ਮੈਲਬੋਰਨ 31 ਅਗਸਤ (ਪਰਮਵੀਰ ਸਿੰਘ ਆਹਲੂਵਾਲੀਆ)-ਵਿਦੇਸ਼ਾਂ ’ਚ ਵੱਸਣ ਦੇ ਬਾਵਜੂਦ ਵੀ ਵਹਿਮਾਂ-ਭਰਮਾਂ ਨੂੰ ਅਪਣਾਉਣ ਨਾਲ ਜੁੜਿਆ ਇੱਕ ਅਨੋਖਾ ਮਾਮਲਾ ਮੈਲਬੌਰਨ ਦੇ ਟਾਰਨੇਟ ਇਲਾਕੇ ਤੋਂ ਸਾਹਮਣੇ ਆਇਆ ਹੈ । ਇੱਥੇ ਇੱਕ ਭਾਰਤੀ ਜੋੜੇ ਵਲੋਂ ਸੜਕ ਦੇ ਵਿਚਕਾਰ ਦੀਵਾ ਜਗਾਉਣ ਦੀ ਕੋਸ਼ਿਸ਼ ਕੀਤੇ ਜਾਣ ਦੀ ਵੀਡੀਓ ਵਾਇਰਲ ਹੋ ਰਹੀ ਹੈ । ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕੁਝ ਸਥਾਨਕ ਲੋਕਾਂ ਵਲੋਂ ਇਸ ਘਟਨਾ ਦੀ ਆਲੋਚਨਾ ਕੀਤੀ ਗਈ । ਉੱਥੇ ਹੀ ਕੁਝ ਲੋਕਾਂ ਵਲੋਂ ਸਮੁੱਚੇ ਭਾਰਤੀ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਨਸਲਵਾਦੀ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ, ਜੋੜੇ ਵਲੋਂ ਸੜਕ ਵਿਚਕਾਰ ਦੀਵਾ ਜਗਾਉਣ ਪਿੱਛੇ ਕੀ ਮੰਤਵ ਸੀ, ਇਸ ਬਾਰੇ ਹਾਲੇ ਤੱਕ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ । ਤਸਵੀਰ: ਮੈਲਬੌਰਨ ਪਿਕ ਦੀਵਾ ਜਗਾਉਣ ਸਮੇਂ ਜੋੜਾ ।