04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਦੂਜੀ ਵਿਸ਼ਵ ਜੰਗ ਦੌਰਾਨ ਵੈਨਕੂਵਰ ’ ਚ ਨਜ਼ਰਬੰਦ ਕੀਤੇ 6,000 ਜਾਪਾਨੀ ਮੂਲ ਦੇ ਲੋਕਾਂ ਦੀ ਯਾਦ ’ ਚ ਸਮਾਰਕ ਤਿਆਰ

ਵੈਨਕੂਵਰ, 4 ਸਤੰਬਰ (ਮਲਕੀਤ ਸਿੰਘ)-ਦੂਜੀ ਵਿਸ਼ਵ ਜੰਗ ਦੌਰਾਨ ਵੈਨਕੂਵਰ ਵਿੱਚ ਨਜ਼ਰਬੰਦ ਕੀਤੇ ਗਏ ਜਾਪਾਨੀ ਮੂਲ ਦੇ ਲੋਕਾਂ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਇੱਕ ਵਿਸ਼ੇਸ਼ ਸਮਾਰਕ ਤਿਆਰ ਕੀਤਾ ਗਿਆ ਹੈ, ਜਿਸ ਦੇ ਪੱਥਰ ਉੱਤੇ 6,000 ਲੋਕਾਂ ਦੇ ਨਾਂਅ ਉੱਕਰੇ ਗਏ ਹਨ। ਇਹ ਸਮਾਰਕ ਕੈਨੇਡਾ ਦੇ ਇਤਿਹਾਸ ਦੇ ਉਸ ਦਰਦਨਾਕ ਅਧਿਆਏ ਦੀ ਯਾਦ ਦਿਵਾਉਂਦਾ ਹੈ, ਜਦੋਂ ਦੂਜੀ ਵਿਸ਼ਵ ਜੰਗ ਦੌਰਾਨ ਜਾਪਾਨੀ ਮੂਲ ਦੇ ਕੈਨੇਡੀਅਨਾਂ ਨੂੰ ਨਜ਼ਰਬੰਦ ਕੀਤਾ ਗਿਆ ਸੀ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਵੈਨਕੂਵਰ, 4 ਸਤੰਬਰ (ਮਲਕੀਤ ਸਿੰਘ)-ਦੂਜੀ ਵਿਸ਼ਵ ਜੰਗ ਦੌਰਾਨ ਵੈਨਕੂਵਰ ਵਿੱਚ ਨਜ਼ਰਬੰਦ ਕੀਤੇ ਗਏ ਜਾਪਾਨੀ ਮੂਲ ਦੇ ਲੋਕਾਂ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਇੱਕ ਵਿਸ਼ੇਸ਼ ਸਮਾਰਕ ਤਿਆਰ ਕੀਤਾ ਗਿਆ ਹੈ, ਜਿਸ ਦੇ ਪੱਥਰ ਉੱਤੇ 6,000 ਲੋਕਾਂ ਦੇ ਨਾਂਅ ਉੱਕਰੇ ਗਏ ਹਨ।ਇਹ ਸਮਾਰਕ ਕੈਨੇਡਾ ਦੇ ਇਤਿਹਾਸ ਦੇ ਉਸ ਦਰਦਨਾਕ ਅਧਿਆਏ ਦੀ ਯਾਦ ਦਿਵਾਉਂਦਾ ਹੈ, ਜਦੋਂ ਦੂਜੀ ਵਿਸ਼ਵ ਜੰਗ ਦੌਰਾਨ ਜਾਪਾਨੀ ਮੂਲ ਦੇ ਕੈਨੇਡੀਅਨਾਂ ਨੂੰ ਨਜ਼ਰਬੰਦ ਕੀਤਾ ਗਿਆ ਸੀ।ਸਮਾਰਕ ਨਾਲ ਜੁੜੇ ਲੋਕਾਂ ਅਤੇ ਇਸ ਮੁੱਦੇ ਲਈ ਆਵਾਜ਼ ਉਠਾਉਣ ਵਾਲਿਆਂ ਦਾ ਕਹਿਣਾ ਹੈ ਕਿ ਨਜ਼ਰਬੰਦੀ ਕੀਤੇ ਜਾਣ ਦੇ ਇਸ ਇਤਿਹਾਸ ਬਾਰੇ ਲੋਕਾਂ ਅਤੇ ਖ਼ਾਸ ਕਰਕੇ ਨਵੀਂ ਪੀੜ੍ਹੀ ਵਿੱਚ ਹੋਰ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ।ਸਮਾਰਕ ਉੱਤੇ ਹਜ਼ਾਰਾਂ ਨਾਂ ਦਰਜ ਹੋਣ ਕਾਰਨ ਇਹ ਸਿਰਫ਼ ਇੱਕ ਯਾਦਗਾਰੀ ਢਾਂਚਾ ਨਹੀਂ, ਸਗੋਂ ਉਨ੍ਹਾਂ ਹਜ਼ਾਰਾਂ ਵਿਅਕਤੀਆਂ ਅਤੇ ਪਰਿਵਾਰਾਂ ਦੀ ਪਛਾਣ ਨੂੰ ਸੰਭਾਲਣ ਦਾ ਵੀ ਇੱਕ ਯਤਨ ਹੈ, ਜਿਨ੍ਹਾਂ ਨੇ ਜੰਗ ਦੇ ਸਮੇਂ ਨਜ਼ਰਬੰਦੀ ਅਤੇ ਉਜਾੜੇ ਦਾ ਸੰਤਾਪ ਹੰਡਾਇਆ
Ad Position 22
No active advertisement
ਪਿਛਲੀ ਖ਼ਬਰ ਮਿਨੀਆਪੋਲਿਸ ਵਿਚ ਹੋਈ ਗੋਲੀਬਾਰੀ ਦੌਰਾਨ 2 ਦੀ ਮੌਤ, 5 ਜ਼ਖ਼ਮੀ ਅਗਲੀ ਖ਼ਬਰ ਸਾਊਥ ਸਰੀ ਤੇ ਵਾਈਟ ਰੌਕ ’ਚ ਖੁਰਾਕ ਇਕੱਠੀ ਕਰਨ ਦੀ ਮੁਹਿੰਮ ਚਲਾਈ ਜਾਵੇਗੀ
Ad Position 24