ਸਾਊਥ ਸਰੀ ਤੇ ਵਾਈਟ ਰੌਕ ’ਚ ਖੁਰਾਕ ਇਕੱਠੀ ਕਰਨ ਦੀ ਮੁਹਿੰਮ ਚਲਾਈ ਜਾਵੇਗੀ
ਵੈਨਕੂਵਰ, 4 ਸਤੰਬਰ (ਮਲਕੀਤ ਸਿੰਘ)-ਸਾਊਥ ਸਰੀ ਅਤੇ ਵਾਈਟ ਰੌਕ ਇਲਾਕੇ ਵਿਚ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਲਈ ਸਾਲਾਨਾ ਥੈਂਕਸਗਿਵਿੰਗ ਦੇ ਮੌਕੇ ਤੇ ਖੁਰਾਕ ਇਕੱਠੀ ਕਰਨ ਦੀ ਮੁਹਿੰਮ ਮੁੜ ਕਰਵਾਈ ਜਾ ਰਹੀ ਹੈ। ਇਹ ਮੁਹਿੰਮ 14 ਤੋਂ 19 ਸਤੰਬਰ ਤੱਕ ਚਲਾਈ ਜਾਵੇਗੀ।
ਵੈਨਕੂਵਰ, 4 ਸਤੰਬਰ (ਮਲਕੀਤ ਸਿੰਘ)-ਸਾਊਥ ਸਰੀ ਅਤੇ ਵਾਈਟ ਰੌਕ ਇਲਾਕੇ ਵਿਚ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਲਈ ਸਾਲਾਨਾ ਥੈਂਕਸਗਿਵਿੰਗ ਦੇ ਮੌਕੇ ਤੇ ਖੁਰਾਕ ਇਕੱਠੀ ਕਰਨ ਦੀ ਮੁਹਿੰਮ ਮੁੜ ਕਰਵਾਈ ਜਾ ਰਹੀ ਹੈ। ਇਹ ਮੁਹਿੰਮ 14 ਤੋਂ 19 ਸਤੰਬਰ ਤੱਕ ਚਲਾਈ ਜਾਵੇਗੀ। ਜਾਣਕਾਰੀ ਅਨੁਸਾਰ ਇਸ ਮੁਹਿੰਮ ਰਾਹੀਂ ਇਕੱਠੀ ਕੀਤੀ ਜਾਣ ਵਾਲੀ ਖਾਣ-ਪੀਣ ਦੀ ਸਮੱਗਰੀ ਲੋੜਵੰਦ ਲੋਕਾਂ ਦੀ ਮਦਦ ਲਈ ਦਿੱਤੀ ਜਾਵੇਗੀ। ਇਲਾਕੇ ਵਿੱਚ ਖੁਰਾਕ ਸਹਾਇਤਾ ਦੀ ਮੰਗ ਵਿੱਚ ਪਿਛਲੇ ਕੁਝ ਸਾਲਾਂ ਦੌਰਾਨ ਵੱਡਾ ਵਾਧਾ ਹੋਇਆ ਹੈ। ਪ੍ਰਾਪਤ ਵੇਰਵਿਆ ਮੁਤਾਬਕ ਸੋਰਸਿਜ਼ ਫੂਡ ਬੈਂਕ ਦੀ ਸਹਾਇਤਾ ਲੈਣ ਵਾਲੇ ਲੋਕਾਂ ਦੀ ਗਿਣਤੀ ਪੰਜ ਸਾਲ ਪਹਿਲਾਂ ਦੇ ਮੁਕਾਬਲੇ 55 ਫੀਸਦੀ ਵਧ ਗਈ ਹੈ। ਇਸ ਵਾਧੇ ਕਾਰਨ ਖੁਰਾਕ ਇਕੱਠੀ ਕਰਨ ਵਾਲੀਆਂ ਅਜਿਹੀਆਂ ਸਮਾਜ ਸੇਵੀ ਮੁਹਿੰਮਾਂ ਦੀ ਲੋੜ ਹੋਰ ਵੀ ਵਧ ਗਈ ਹੈ। ਮੁਹਿੰਮ ਦਾ ਮਕਸਦ ਖੁਰਾਕ ਦੀ ਲੋੜ ਦਾ ਸਾਹਮਣਾ ਕਰ ਰਹੇ ਪਰਿਵਾਰਾਂ ਤੱਕ ਮਦਦ ਪਹੁੰਚਾਉਣਾ ਹੈ।