04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਪੂਰੇ ਸਕਾਟਲੈਂਡ ਦੇ ਸ਼ਰਨਾਰਥੀਆਂ ਦਾ ਬੋਝ ਗਲਾਸਗੋ ਦੇ ਟੈਕਸਦਾਤਿਆਂ ’ ਤੇ ਪਾਉਣਾ ਗਲਤ - ਰਿੱਕੀ ਬੈੱਲ

ਗਲਾਸਗੋ, 4 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਗਲਾਸਗੋ ਸਿਟੀ ਕੌਂਸਲ ਦੇ ਡਿਪਟੀ ਲੀਡਰ ਅਤੇ ਅਗਲੇ ਪ੍ਰਧਾਨ ਬਣਨ ਦੀ ਦੌੜ ਵਿਚ ਅੱਗੇ ਮੰਨੇ ਜਾ ਰਹੇ ਰਿੱਕੀ ਬੈੱਲ ਨੇ ਕਿਹਾ ਹੈ ਕਿ ਪੂਰੇ ਸਕਾਟਲੈਂਡ ਦੇ ਸ਼ਰਨਾਰਥੀਆਂ ਨੂੰ ਰਿਹਾਇਸ਼ ਦੇਣ ਦਾ ਵਿੱਤੀ ਬੋਝ ਸਿਰਫ਼ ਗਲਾਸਗੋ ਦੇ ਕੌਂਸਲ ਟੈਕਸਦਾਤਿਆਂ ਉਤੇ ਪਾਉਣਾ ਨਿਆਂਸੰਗਤ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਗਲਾਸਗੋ ਨੂੰ ਇਸ ਲਈ ਵਾਧੂ ਸਰਕਾਰੀ ਫੰਡ ਦਿੱਤੇ ਜਾਣ ਜਾਂ ਕਾਨੂੰਨ ਵਿੱਚ ਤਬਦੀਲੀ ਕਰਕੇ ਸ਼ਰਨਾਰਥੀਆਂ ਨੂੰ ਸਕਾਟਲੈਂਡ ਦੇ ਹੋਰ ਇਲਾਕਿਆਂ ਵਿੱਚ ਵੀ ਵਸਾਉਣ ਦੀ ਵਿਵਸਥਾ ਕੀਤੀ ਜਾਵੇ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਗਲਾਸਗੋ, 4 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਗਲਾਸਗੋ ਸਿਟੀ ਕੌਂਸਲ ਦੇ ਡਿਪਟੀ ਲੀਡਰ ਅਤੇ ਅਗਲੇ ਪ੍ਰਧਾਨ ਬਣਨ ਦੀ ਦੌੜ ਵਿਚ ਅੱਗੇ ਮੰਨੇ ਜਾ ਰਹੇ ਰਿੱਕੀ ਬੈੱਲ ਨੇ ਕਿਹਾ ਹੈ ਕਿ ਪੂਰੇ ਸਕਾਟਲੈਂਡ ਦੇ ਸ਼ਰਨਾਰਥੀਆਂ ਨੂੰ ਰਿਹਾਇਸ਼ ਦੇਣ ਦਾ ਵਿੱਤੀ ਬੋਝ ਸਿਰਫ਼ ਗਲਾਸਗੋ ਦੇ ਕੌਂਸਲ ਟੈਕਸਦਾਤਿਆਂ ਉਤੇ ਪਾਉਣਾ ਨਿਆਂਸੰਗਤ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਗਲਾਸਗੋ ਨੂੰ ਇਸ ਲਈ ਵਾਧੂ ਸਰਕਾਰੀ ਫੰਡ ਦਿੱਤੇ ਜਾਣ ਜਾਂ ਕਾਨੂੰਨ ਵਿੱਚ ਤਬਦੀਲੀ ਕਰਕੇ ਸ਼ਰਨਾਰਥੀਆਂ ਨੂੰ ਸਕਾਟਲੈਂਡ ਦੇ ਹੋਰ ਇਲਾਕਿਆਂ ਵਿੱਚ ਵੀ ਵਸਾਉਣ ਦੀ ਵਿਵਸਥਾ ਕੀਤੀ ਜਾਵੇ।ਅੰਕੜਿਆਂ ਅਨੁਸਾਰ ਅਪ੍ਰੈਲ ਤੋਂ ਸਤੰਬਰ 2025 ਦੌਰਾਨ ਗਲਾਸਗੋ ਵਿੱਚ ਬੇਘਰ ਹੋਣ ਸਬੰਧੀ 3,895 ਅਰਜ਼ੀਆਂ ਆਈਆਂ, ਜਿਨ੍ਹਾਂ ਵਿੱਚੋਂ ਲਗਭਗ ਅੱਧੀਆਂ ਸ਼ਰਨਾਰਥੀ ਦਰਜਾ ਜਾਂ ਯੂਕੇ ਵਿੱਚ ਰਹਿਣ ਦੀ ਇਜਾਜ਼ਤ ਪ੍ਰਾਪਤ ਲੋਕਾਂ ਵੱਲੋਂ ਸਨ। ਇਸ ਕਾਰਨ ਪਹਿਲਾਂ ਹੀ ਦਬਾਅ ਹੇਠ ਚੱਲ ਰਹੀਆਂ ਸ਼ਹਿਰ ਦੀਆਂ ਹਾਊਸਿੰਗ ਅਤੇ ਬੇਘਰ ਲੋਕਾਂ ਲਈ ਸੇਵਾਵਾਂ ਉੱਤੇ ਵਿੱਤੀ ਦਬਾਅ ਹੋਰ ਵਧਿਆ ਹੈ।ਸਕਾਟਲੈਂਡ ਦੀ ਸੋਸ਼ਲ ਜਸਟਿਸ ਅਤੇ ਹਾਊਸਿੰਗ ਕੈਬਨਿਟ ਸਕੱਤਰ ਸ਼ਰਲੀ-ਐਨ ਸਮਰਵਿਲ ਨੇ ਕਿਹਾ ਕਿ ਰਾਜਸੀ ਮੰਗਣ ਵਾਲਿਆਂ ਲਈ ਰਿਹਾਇਸ਼ ਦਾ ਪ੍ਰਬੰਧ ਯੂਕੇ ਹੋਮ ਆਫਿਸ ਦੀ ਜ਼ਿੰਮੇਵਾਰੀ ਹੈ, ਹਾਲਾਂਕਿ ਸਕਾਟਿਸ਼ ਸਰਕਾਰ ਗਲਾਸਗੋ ਕੌਂਸਲ ਉੱਤੇ ਪੈ ਰਹੇ ਦਬਾਅ ਤੋਂ ਜਾਣੂ ਹੈ। ਇਸੇ ਦੌਰਾਨ ਅਕਾਊਂਟਸ ਕਮਿਸ਼ਨ ਨੇ ਚੇਤਾਵਨੀ ਦਿੱਤੀ ਹੈ ਕਿ ਗਲਾਸਗੋ ਸਿਟੀ ਕੌਂਸਲ ਨੂੰ ਅਗਲੇ ਦੋ ਵਿੱਤੀ ਸਾਲਾਂ ਦੌਰਾਨ ਲਗਭਗ 110 ਮਿਲੀਅਨ ਪੌਂਡ ਦੇ ਬਜਟ ਘਾਟੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਸਾਊਥ ਸਰੀ ਤੇ ਵਾਈਟ ਰੌਕ ’ਚ ਖੁਰਾਕ ਇਕੱਠੀ ਕਰਨ ਦੀ ਮੁਹਿੰਮ ਚਲਾਈ ਜਾਵੇਗੀ ਅਗਲੀ ਖ਼ਬਰ ਮੋਹਨ ਭਾਗਵਤ ਦੀ ਲੰਡਨ ਫੇਰੀ ਨੂੰ ਲੈ ਕੇ ਛਿੜਿਆ ਵਿਵਾਦ
Ad Position 24