ਸਾਇੰਸ ਵਰਲਡ ਤੋਂ ਉਤਰੇਗੀ ਵਿਸ਼ਵ ਕੱਪ ਦੇ ਵਿਸ਼ਾਲ ਫੁੱਟਬਾਲ ਦੀ ਅਕਿਰਤੀ
ਵੈਨਕੂਵਰ, 4 ਸਤੰਬਰ (ਮਲਕੀਤ ਸਿੰਘ)-ਫੀਫਾ ਵਿਸ਼ਵ ਕੱਪ ਦੌਰਾਨ ਵੈਨਕੂਵਰ ਦੇ ਸਾਇੰਸ ਵਰਲਡ ਦੀ ਇਮਾਰਤ ਉੱਪਰ ਲਗਾਈ ਗਈ ਵਿਸ਼ਾਲ ਫੁੱਟਬਾਲ ਵਾਲੀ ਅਕਰਿਤੀ ਹੁਣ ਜਲਦ ਹੀ ਹਟਾਈ ਜਾਣ ਵਾਲੀ ਹੈ। ਜ਼ਿਕਰਯੋਗ ਹੈ ਕਿ ਵਿਸ਼ਵ ਕੱਪ ਦੌਰਾਨ ਵੱਡ ਆਕਾਰੀ ਫੁੱਟਬਾਲ ਵਜੋਂ ਦਿਖਾਈ ਦੇਣ ਵਾਲੀ ਇਹ ਦਿਲਕਸ਼ ਅਕਿਰਤੀ ਦੇਸ਼-ਵਿਦੇਸ਼ਾਂ ਤੋਂ ਆਏ ਹਜ਼ਾਰਾਂ ਫੁੱਟਬਾਲ ਪ੍ਰੇਮੀਆ ਅਤੇ ਸੈਲਾਨੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ ਰਹੀ ਸੀ।
ਵੈਨਕੂਵਰ, 4 ਸਤੰਬਰ (ਮਲਕੀਤ ਸਿੰਘ)-ਫੀਫਾ ਵਿਸ਼ਵ ਕੱਪ ਦੌਰਾਨ ਵੈਨਕੂਵਰ ਦੇ ਸਾਇੰਸ ਵਰਲਡ ਦੀ ਇਮਾਰਤ ਉੱਪਰ ਲਗਾਈ ਗਈ ਵਿਸ਼ਾਲ ਫੁੱਟਬਾਲ ਵਾਲੀ ਅਕਰਿਤੀ ਹੁਣ ਜਲਦ ਹੀ ਹਟਾਈ ਜਾਣ ਵਾਲੀ ਹੈ। ਜ਼ਿਕਰਯੋਗ ਹੈ ਕਿ ਵਿਸ਼ਵ ਕੱਪ ਦੌਰਾਨ ਵੱਡ ਆਕਾਰੀ ਫੁੱਟਬਾਲ ਵਜੋਂ ਦਿਖਾਈ ਦੇਣ ਵਾਲੀ ਇਹ ਦਿਲਕਸ਼ ਅਕਿਰਤੀ ਦੇਸ਼-ਵਿਦੇਸ਼ਾਂ ਤੋਂ ਆਏ ਹਜ਼ਾਰਾਂ ਫੁੱਟਬਾਲ ਪ੍ਰੇਮੀਆ ਅਤੇ ਸੈਲਾਨੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ ਰਹੀ ਸੀ।ਵਿਸ਼ਵ ਕੱਪ ਦੀਆਂ ਰੌਣਕਾਂ ਦੌਰਾਨ ਸਾਇੰਸ ਵਰਲਡ ਉੱਪਰ ਲੱਗੀ ਇਸ ਫੁੱਟਬਾਲ ਨੇ ਵੈਨਕੂਵਰ ਨੂੰ ਇਕ ਵੱਖਰੀ ਪਛਾਣ ਦਿੱਤੀ ਸੀ। ਹੁਣ ਇਸ ਦੇ ਹਟਾਏ ਜਾਣ ਦੀ ਖ਼ਬਰ ਨਾਲ ਕਈ ਫੁੱਟਬਾਲ ਪ੍ਰੇਮੀ ਇਸ ਯਾਦਗਾਰੀ ਨਜ਼ਾਰੇ ਨੂੰ ਵਿਦਾ ਕਰਨ ਲਈ ਤਿਆਰ ਨਹੀਂ ਦਿਖਾਈ ਦੇ ਰਹੇ।ਸਾਇੰਸ ਵਰਲਡ ਦੀ ਗੋਲਾਕਾਰ ਇਮਾਰਤ ਉੱਪਰ ਬਣਾਈ ਗਈ ਇਹ ਵਿਸ਼ਾਲ ਫੁੱਟਬਾਲ ਵਾਲੀ ਆਕ੍ਰਿਤੀ ਫੀਫਾ ਵਿਸ਼ਵ ਕੱਪ ਨਾਲ ਜੁੜੀਆਂ ਵੈਨਕੂਵਰ ਦੀਆਂ ਸਭ ਤੋਂ ਵੱਧ ਨਜ਼ਰ ਆਉਣ ਵਾਲੀਆਂ ਨਿਸ਼ਾਨੀਆਂ ਵਿਚੋਂ ਇਕ ਬਣ ਗਈ ਸੀ। ਵਿਸ਼ਵ ਕੱਪ ਮੁਕਾਬਲਿਆਂ ਦੌਰਾਨ ਸ ਇੱਥੇ ਆਉਣ ਵਾਲੇ ਦਰਸ਼ਕਾਂ ਅਤੇ ਸਥਾਨਕ ਲੋਕਾਂ ਲਈ ਵੀ ਇਹ ਤਸਵੀਰਾਂ ਖਿੱਚਣ ਅਤੇ ‘ਸੈਲਫੀਆਂ’ ਲੈਣ ਦਾ ਖ਼ਾਸ ਕੇਂਦਰ ਬਣੀ ਰਹੀ ਸੀ।ਹੁਣ ਜਦੋਂ ਇਸ ਵਿਸ਼ਾਲ ‘ਫੁੱਟਬਾਲ’ ਨੂੰ ਹਟਾਉਣ ਦਾ ਸਮਾਂ ਨੇੜੇ ਆ ਗਿਆ ਹੈ ਤਾਂ ਵਿਸ਼ਵ ਕੱਪ ਦੀਆਂ ਯਾਦਾਂ ਨਾਲ ਜੁੜੀ ਵੈਨਕੂਵਰ ਦੀ ਇਹ ਖ਼ਾਸ ਨਿਸ਼ਾਨੀ ਵੀ ਜਲਦ ਨਜ਼ਰਾਂ ਤੋਂ ਓਝਲ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਇਹ ਵਿਸ਼ਾਲ ਫੁੱਟਬਾਲ ਅਤੇ ਵੈਨਕੂਵਰ ਦੇ ਪ੍ਰਸਿੱਧ ਪਹਾੜੀ ਸੈਲਾਨੀ ਸਥਾਨ ਗਰੌਸ ਮਉਟਨ ਦੀ ਟੀਸੀ ’ਤੇ ਵਿਛਾਇਆ ਗਿਆ ਵਡਆਕਾਰੀ ਕੈਨੇਡੀਅਨ ਝੰਡਾ ਦੇਸ਼ ਵਿਦੇਸ਼ਾਂ ਤੋਂ ਪੁੱਜੇ ਹਜ਼ਾਰਾਂ ਖੇਡ ਪ੍ਰੇਮੀਆਂ ਅਤੇ ਸੈਲਾਨੀਆਂ ਲਈ ਖਾਸ ਬਣੇ ਰਹੇ ਸਨ ਜਿਨਾਂ ਦਾ ਆਉਣ ਵਾਲੇ ਲੰਬੇ ਸਮੇਂ ਤੱਕ ਚੇਤਿਆਂ ‘ਚ ਵੱਸਦੇ ਰਹਿਣਾ ਸੁਭਾਵਿਕ ਹੈ