06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਅਮਰੀਕੀਆਂ ਦੀ ਤਨਖਾਹ ’ਚ ਵਾਧਾ ਮਹਿੰਗਾਈ ਅੱਗੇ ਬੌਣਾ ਸਾਬਤ ਹੋਇਆ

ਸੈਕਰਾਮੈਂਟੋ, 5 ਸਤੰਬਰ (ਹੁਸਨ ਲੜੋਆ ਬੰਗਾ)–ਅਮਰੀਕੀ ਅਰਥ ਵਿਵਸਥਾ ਵਿਚ ਸੁਧਾਰ ਦੇ ਸੰਕੇਤ ਮਿਲੇ ਹਨ। ਪਰੰਤੂ ਮਹਿੰਗਾਈ ਵਿਚ ਹੋਏ ਵਾਧੇ ਕਾਰਨ ਆਮ ਲੋਕਾਂ ਦੀ ਆਰਥਕ ਹਾਲਤ ’ਚ ਸੁਧਾਰ ਨਹੀਂ ਹੋ ਰਿਹਾ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਸੈਕਰਾਮੈਂਟੋ, 5 ਸਤੰਬਰ (ਹੁਸਨ ਲੜੋਆ ਬੰਗਾ)–ਅਮਰੀਕੀ ਅਰਥ ਵਿਵਸਥਾ ਵਿਚ ਸੁਧਾਰ ਦੇ ਸੰਕੇਤ ਮਿਲੇ ਹਨ। ਪਰੰਤੂ ਮਹਿੰਗਾਈ ਵਿਚ ਹੋਏ ਵਾਧੇ ਕਾਰਨ ਆਮ ਲੋਕਾਂ ਦੀ ਆਰਥਕ ਹਾਲਤ ’ਚ ਸੁਧਾਰ ਨਹੀਂ ਹੋ ਰਿਹਾ। ਪਿਛਲੇ ਅਗਸਤ ਮਹੀਨੇ ਵਿਚ ਅਮਰੀਕੀ ਅਰਥ ਵਿਵਸਥਾ ’ਚ ਇਕ ਵਰਣਨਯੋਗ ਤੱਥ ਵੇਖਣ ਨੂੰ ਮਿਲਿਆ ਹੈ, ਜਿਸ ਨੇ ਅਰਥਸ਼ਾਸਤਰੀਆਂ ਦੇ ਅਨੁਮਾਨਾਂ ਨੂੰ ਗਲਤ ਸਾਬਤ ਕਰ ਦਿੱਤਾ ਹੈ। ਅਗਸਤ ਮਹੀਨੇ ਵਿਚ 162,000 ਨੌਕਰੀਆਂ ਪੈਦਾ ਹੋਈਆਂ, ਜੋ ਕਿ ਅਰਥਸ਼ਾਸਤਰੀਆਂ ਦੀ ਉਮੀਦ ਨਾਲੋਂ ਦੁੱਗਣੇ ਤੋਂ ਵੀ ਵੱਧ ਹਨ, ਜਦੋਂਕਿ ਬੇਰੁਜ਼ਗਾਰੀ ਦਰ 4.1 ਫ਼ੀਸਦੀ ’ਤੇ ਬਣੀ ਰਹੀ। ਇਹ ਖੁਲਾਸਾ ਬਿਊਰੋ ਆਫ਼ ਲੇਬਰ ਸਟੈਟਿਸਟਿਕਸ ਵਲੋਂ ਸ਼ੁਕਰਵਾਰ ਨੂੰ ਜਾਰੀ ਅੰਕੜਿਆਂ ਤੋਂ ਹੋਇਆ ਹੈ। ਇਸ ਸਾਲ ਮਾਰਚ ਤੋਂ ਬਾਅਦ ਨੌਕਰੀਆਂ ਵਿੱਚ ਇਹ ਵਾਧਾ ਸਭ ਤੋਂ ਵਧ ਹੈ | ਜੁਲਾਈ ਵਿਚ 23,000 ਨੌਕਰੀਆਂ ਦੇ ਨੁਕਸਾਨ ਦੇ ਅਨੁਮਾਨ ਤੋਂ ਬਾਅਦ ਅੰਕੜੇ ਨੂੰ 21,000 ਨੌਕਰੀਆਂ ਦੇ ਵਾਧੇ ਨਾਲ ਸੋਧਿਆ ਗਿਆ ਸੀ। ਜੂਨ ਵਿਚ ਵੀ 31,000 ਨੌਕਰੀਆਂ ਪੈਦਾ ਹੋਈਆਂ ਸਨ ਜਦ ਕਿ 20,0000 ਨੌਕਰੀਆਂ ਪੈਦਾ ਹੋਣ ਦਾ ਅਨੁਮਾਨ ਲਾਇਆ ਗਿਆ ਸੀ। ਪਿਛਲੇ ਮਹੀਨੇ 65,000 ਨੌਕਰੀਆਂ ਦੇ ਸ਼ੁੱਧ ਵਾਧੇ ਦੀ ਭਵਿੱਖਬਾਣੀ ਕੀਤੀ ਗਈ ਸੀ ਅਤੇ ਕਿਹਾ ਗਿਆ ਸੀ ਕਿ ਬੇਰੁਜ਼ਗਾਰੀ ਦਰ 4.2 ਫ਼ੀਸਦੀ ਤੱਕ ਵਧ ਜਾਵੇਗੀ| ਗਲਾਸਡੋਰ ਦੇ ਮੁੱਖ ਅਰਥਸ਼ਾਸਤਰੀ ਡੈਨੀਅਲ ਝਾਓ ਨੇ ਕਿਹਾ ਕਿ ਸ਼ੁੱਕਰਵਾਰ ਦੇ ਅੰਕੜੇ ਉਨਾਂ ਚਿੰਤਾਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ, ਜਿਨ੍ਹਾਂ ਵਿਚ ਅਰਥ ਵਿਵਸਥਾ ਵਿਚ ਮੰਦਾ ਆਉਣ ਦੀ ਫਿਕਰਮੰਦੀ ਜਾਹਿਰ ਕੀਤੀ ਗਈ ਸੀ| ਉਨਾਂ ਕਿਹਾ ਕਿ ਤਾਜ਼ਾ ਰਿਪੋਰਟ ਨੇ ਉਮੀਦਾਂ ’ਚ ਵਾਧਾ ਕੀਤਾ ਹੈ ਤੇ ਇਹ ਮਹਿਸੂਸ ਹੁੰਦਾ ਹੈ ਕਿ ਰਿਪੋਰਟਾਂ ਚੰਗੇ ਅਤੇ ਮਾੜੇ ਵਿਚਕਾਰ ਬਦਲ ਰਹੀਆਂ ਹਨ ਤੇ ਕੁੱਲ ਮਿਲਾ ਕੇ ਅਸੀਂ ਜਿੱਤ ਪ੍ਰਾਪਤ ਕਰਾਂਗੇ| ਅਗਸਤ ਵਿੱਚ ਤਨਖਾਹ ਵਾਧਾ ਫਿਰ ਮੱਧਮ ਹੋ ਗਿਆ ਤੇ ਇਹ 3.1ਫ਼ੀਸਦੀ ਦੀ ਸਾਲਾਨਾ ਦਰ ’ਤੇ ਆ ਗਿਆ ਜੋ ਕਿ ਪਿਛਲੇ ਪੰਜ ਸਾਲਾਂ ਦਾ ਇੱਕ ਤਾਜ਼ਾ ਨੀਵਾਂ ਪੱਧਰ ਹੈ| ਇਹ ਲਗਾਤਾਰ ਚੌਥਾ ਮਹੀਨਾ ਵੀ ਹੈ ਜਦੋਂ ਅਮਰੀਕੀਆਂ ਦੇ ਤਨਖਾਹ ਲਾਭ ਸਮੁੱਚੀ ਮਹਿੰਗਾਈ ਅੱਗੇ ਬੌਣੇ ਸਾਬਤ ਹੋਏ ਹਨ।
Ad Position 22
No active advertisement
ਪਿਛਲੀ ਖ਼ਬਰ ਸਰੀ ’ਚ ਹੋਣ ਵਾਲੇ ਹੰਸ ਰਾਜ ਹੰਸ ਦੇ ਸ਼ੋਅ ਪ੍ਰਤੀ ਲੋਕਾਂ ‘ਚ ਭਾਰੀ ਉਤਸ਼ਾਹ ਅਗਲੀ ਖ਼ਬਰ ਮੈਟਰਹੌਰਨ ਚੋਟੀ ਚੜ੍ਹਨ ਮਗਰੋਂ ਸਕੁਐਮਿਸ਼ ਦੀ 38 ਸਾਲਾ ਦੌੜਾਕ ਲਾਪਤਾ
Ad Position 24