ਸਰੀ ਸਿਟੀ ਕੌਂਸਲ ਵਲੋਂ 2,500 ਤੋਂ ਵਧੇਰੇ ਬੂਟੇ ਲਗਾਉਣ ਲਈ ਸਰੀ ਵਸਨੀਕਾਂ ਨੂੰ ਸੱਦਾ
ਵੈਨਕੂਵਰ, 12 ਸਤੰਬਰ (ਮਲਕੀਤ ਸਿੰਘ)-ਇਸ ਪਤਝੜ ਵਿਚ ਸਰੀ ਦੇ ਵੱਖ-ਵੱਖ ਪਾਰਕਾਂ ਵਿਚ 2,500 ਤੋਂ ਵੱਧ ਦੇਸੀ ਰੁੱਖ ਅਤੇ ਬੂਟੇ ਲਗਾਉਣ ਲਈ ਸਰੀ ਦੇ ਵਸਨੀਕਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ। ਸਿਟੀ ਕੌਂਸਲ ਵਲੋਂ ਜਾਰੀ ਇੱਕ ਪ੍ਰੈਸ ਨੋਟ ਅਨੁਸਾਰ ਇਸ ਮੁਹਿੰਮ ਰਾਹੀਂ ਸ਼ਹਿਰ ਦੇ ਹਰੇ-ਭਰੇ ਖੇਤਰਾਂ ਅਤੇ ਸ਼ਹਿਰੀ ਜੰਗਲ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ।
ਵੈਨਕੂਵਰ, 12 ਸਤੰਬਰ (ਮਲਕੀਤ ਸਿੰਘ)-ਇਸ ਪਤਝੜ ਵਿਚ ਸਰੀ ਦੇ ਵੱਖ-ਵੱਖ ਪਾਰਕਾਂ ਵਿਚ 2,500 ਤੋਂ ਵੱਧ ਦੇਸੀ ਰੁੱਖ ਅਤੇ ਬੂਟੇ ਲਗਾਉਣ ਲਈ ਸਰੀ ਦੇ ਵਸਨੀਕਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ। ਸਿਟੀ ਕੌਂਸਲ ਵਲੋਂ ਜਾਰੀ ਇੱਕ ਪ੍ਰੈਸ ਨੋਟ ਅਨੁਸਾਰ ਇਸ ਮੁਹਿੰਮ ਰਾਹੀਂ ਸ਼ਹਿਰ ਦੇ ਹਰੇ-ਭਰੇ ਖੇਤਰਾਂ ਅਤੇ ਸ਼ਹਿਰੀ ਜੰਗਲ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ। 26 ਸਤੰਬਰ ਤੋਂ 31 ਅਕਤੂਬਰ ਤੱਕ 5 ਰੀਲੀਫ਼ ਕਮਿਊਨਿਟੀ ਰੁੱਖ ਲਗਾਉਣ ਦੇ ਸਮਾਗਮ ਕਰਵਾਏ ਜਾਣਗੇ। ਇਸ ਦੀ ਸ਼ੁਰੂਆਤ ਨੈਸ਼ਨਲ ਟ੍ਰੀ ਡੇਅ ਸਮਾਗਮ ਨਾਲ ਹੋਵੇਗੀ ਅਤੇ ਸਮਾਪਤੀ ਹੇਲੋਵੀਨ ਦੀ ਥੀਮ ਵਾਲੇ ਰੁੱਖ ਲਗਾਉਣ ਦੇ ਸਮਾਗਮ ਨਾਲ ਹੋਵੇਗੀ। ਸਰੀ ਦੀ ਮੇਅਰ ਬਰੈਂਡਾ ਲੌਕ ਨੇ ਕਿਹਾ ਹੈ ਕਿ ਇਹ ਕਮਿਊਨਿਟੀ ਰੁੱਖ ਲਗਾਉਣ ਦੇ ਸਮਾਗਮ ਵਸਨੀਕਾਂ ਨੂੰ ਕੁਦਰਤ ਨਾਲ ਜੁੜਨ ਅਤੇ ਆਪਣੇ ਇਲਾਕਿਆਂ ਵਿੱਚ ਲੰਬੇ ਸਮੇਂ ਲਈ ਸਕਾਰਾਤਮਿਕ ਬਦਲਾਅ ਲਿਆਉਣ ਦਾ ਮੌਕਾ ਦਿੰਦੇ ਹਨ। 2026 ਵਿੱਚ ਸਰੀ ਨੂੰ ਲਗਾਤਾਰ 7ਵੇਂ ਸਾਲ ‘ਟ੍ਰੀ ਸਿਟੀ ਆਫ਼ ਦਾ ਵਰਲਡ’ ਵਜੋਂ ਮਾਨਤਾ ਮਿਲੀ ਹੈ। ਇਸ ਸਫਲਤਾ ਦਾ ਸਿਹਰਾ ਉਨ੍ਹਾਂ ਹਜ਼ਾਰਾਂ ਲੋਕਾਂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਸ਼ਹਿਰ ਭਰ ਵਿੱਚ ਰੁੱਖ ਲਗਾਏ ਹਨ ਅਤੇ ਉਨ੍ਹਾਂ ਦੀ ਦੇਖਭਾਲ ਕੀਤੀ ਹੈ। ਮੈਂ ਸਭ ਨੂੰ ਇਸ ਪਤਝੜ ਸਾਡੇ ਨਾਲ ਸ਼ਾਮਲ ਹੋਣ ਦਾ ਸੱਦਾ ਦਿੰਦੀ ਹਾਂ, ਤਾਂ ਜੋ ਅਸੀਂ ਮਿਲ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਹੋਰ ਹਰਿਆ-ਭਰਿਆ, ਸਿਹਤਮੰਦ ਅਤੇ ਮਜ਼ਬੂਤ ਸ਼ਹਿਰ ਤਿਆਰ ਕਰ ਸਕੀਏ।ਫਾਲ ਰੀਲੀਫ਼ ਪ੍ਰੋਗਰਾਮ ਦੀ ਸ਼ੁਰੂਆਤ 26 ਸਤੰਬਰ ਨੂੰ ਸਰੀ ਦੇ ਰਾਸ਼ਟਰੀ ਰੁੱਖ ਦਿਵਸ ਸਮਾਰੋਹ ਨਾਲ ਹੋਵੇਗੀ, ਜਿੱਥੇ ਹਰ ਉਮਰ ਦੇ ਨਿਵਾਸੀ ਸੰਗੀਤ ਦਾ ਆਨੰਦ ਲੈ ਸਕਣਗੇ, ਰੁੱਖਾਂ ਨਾਲ ਸੰਬੰਧਿਤ ਕਹਾਣੀ ਸੈਸ਼ਨ ਅਤੇ ਕੋਸਟਿਊਮ ਪਰੇਡ ਵਿੱਚ ਭਾਗ ਲੈ ਸਕਣਗੇ ਅਤੇ ਰੁੱਖ ਅਤੇ ਬੂਟੇ ਲਗਾਉਣ ਵਿੱਚ ਮਦਦ ਕਰ ਸਕਣਗੇ। ਇਸ ਵਿੱਚ ਦੇਸੀ ਰੁੱਖਾਂ ਅਤੇ ਬੂਟਿਆਂ ਦੀ ਵਿਸ਼ੇਸ਼ ਥੀਮ ਵਾਲੀ ਪੌਦੇਬੰਦੀ ਕੀਤੀ ਜਾਵੇਗੀ, ਜਿਸ ਨਾਲ ਚਮਗਿੱਦੜਾਂ, ਉੱਲੂਆਂ ਅਤੇ ਹੋਰ ਜੰਗਲੀ ਜੀਵਾਂ ਲਈ ਕੁਦਰਤੀ ਆਵਾਸ ਤਿਆਰ ਕਰਨ ਵਿੱਚ ਮਦਦ ਮਿਲੇਗੀ। ਰੁੱਖ ਲਗਾਉਣ ਵਾਲੇ ਪੰਜ ਪਾਰਕਾਂ ਵਿਚ ਫਲੀਟਵੁੱਡ ਪਾਰਕ, ਚੈਂਟਰੈਲ ਕਰੀਕ ਪਾਰਕ, ਵਿਲੀਅਮ ਬੀਗਲ ਪਾਰਕ, ਫਰੇਜ਼ਰ ਹਾਈਟਸ ਪਾਰਕ ਅਤੇ ਕਲੇਟਨ ਪਾਰਕ ਸ਼ਾਮਿਲ ਹਨ। ਸ਼ਹਿਰੀ ਜੰਗਲਾਤ ਮਾਮਲਿਆਂ ਦੇ ਮੈਨੇਜਰ ਰੌਬ ਲੈਂਡੂਚੀ ਨੇ ਕਿਹਾ ਕਿ ਸਰੀ ਦੇ ਸ਼ਹਿਰੀ ਜੰਗਲ ਨੂੰ ਵਧਾਉਣ ਅਤੇ ਉਸ ਦੀ ਦੇਖਭਾਲ ਕਰਨ ਦੀ ਵਚਨਬੱਧਤਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਹਰ ਲਗਾਇਆ ਗਿਆ ਰੁੱਖ ਸਾਡੇ ਸ਼ਹਿਰੀ ਜੰਗਲ ਵਲੋਂ ਪ੍ਰਦਾਨ ਕੀਤੇ ਜਾਣ ਵਾਲੇ ਕਈ ਫ਼ਾਇਦਿਆਂ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ ਹਰੇਕ ਰੁੱਖ ਲਗਾਉਣ ਵਾਲੇ ਸਮਾਗਮ ਵਿਚ ਦਸਤਾਨੇ ਅਤੇ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਜਾਵੇਗਾ। ਭਾਗ ਲੈਣ ਵਾਲਿਆਂ ਨੂੰ ਬੰਦ ਜੁੱਤੀਆਂ ਪਹਿਨਣ ਅਤੇ ਮੌਸਮ ਦੇ ਅਨੁਸਾਰ ਕੱਪੜੇ ਪਹਿਨਣ ਦੀ ਸਲਾਹ ਦਿੱਤੀ ਗਈ ਹੈ। ਸਮਾਗਮ ਮੀਂਹ ਹੋਵੇ ਜਾਂ ਧੁੱਪ, ਜਾਰੀ ਰਹੇਗਾ ਪਰ ਤੇਜ਼ ਹਵਾਵਾਂ ਜਾਂ ਗੰਭੀਰ ਮੌਸਮੀ ਹਾਲਤਾਂ ਦੀ ਸਥਿਤੀ ਵਿੱਚ ਇਹ ਸਮਾਗਮ ਰੱਦ ਕੀਤਾ ਜਾ ਸਕਦਾ ਹੈ।