13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਮਹਿਲਾ ਟੀ-20 ਏਸ਼ੀਆ ਕੱਪ ਦਾ ਫਾਈਨਲ ਅੱਜ

ਦੁਬਈ, 12 ਸਤੰਬਰ (ਪੀ. ਟੀ.

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਦੁਬਈ, 12 ਸਤੰਬਰ (ਪੀ. ਟੀ. ਆਈ.)-7 ਵਾਰ ਦੀ ਚੈਂਪੀਅਨ ਭਾਰਤੀ ਟੀਮ ਐਤਵਾਰ ਨੂੰ ਇਥੇ ਮਹਿਲਾ ਟੀ-20 ਏਸ਼ੀਆ ਕੱਪ ਦੇ ਫਾਈਨਲ ਵਿਚ ਜਦੋਂ ਸ੍ਰੀਲੰਕਾਈ ਟੀਮ ਨਾਲ ਭਿੜੇਗੀ ਤਾਂ ਉਸ ਨੂੰ ਸ਼ਫਾਲੀ ਵਰਮਾ ਅਤੇ ਦੀਪਤੀ ਸ਼ਰਮਾ ਤੋਂ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ।ਦੋ ਅਰਧ-ਸੈਂਕੜਿਆਂ ਸਮੇਤ 168 ਦੌੜਾਂ ਬਣਾ ਕੇ ਸ਼ਫਾਲੀ ਨਾ ਸਿਰਫ਼ ਭਾਰਤ ਦੀ ਸਭ ਤੋਂ ਸਫ਼ਲ ਬੱਲੇਬਾਜ਼ ਰਹੀ ਹੈ, ਸਗੋਂ ਇਸ ਮਹਾਂਦੀਪੀ ਟੂਰਨਾਮੈਂਟ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਖਿਡਾਰਨ ਵੀ ਰਹੀ ਹੈ। ਉਸ ਨੇ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦੀਆਂ ਹੌਲੀ ਅਤੇ ਸਪਿਨ-ਅਨੁਕੂਲ ਪਿੱਚਾਂ ‘ਤੇ ਬਿਨਾਂ ਕਿਸੇ ਦਬਾਅ ਦੇ ਆਪਣਾ ਕੰਮ ਬਾਖੂਬੀ ਨਿਭਾਇਆ ਹੈ।ਜਿਥੇ ਸਮ੍ਰਿਤੀ ਮੰਧਾਨਾ (154 ਦੌੜਾਂ) ਦਾ ਪ੍ਰਦਰਸ਼ਨ ਉਤਰਾਅ-ਚੜ੍ਹਾਅ ਵਾਲਾ ਰਿਹਾ ਹੈ, ਜਿਸ ਵਿਚ ਇਕ ਸ਼ਾਨਦਾਰ ਸੈਂਕੜਾ ਵੀ ਸ਼ਾਮਿਲ ਹੈ ਅਤੇ ਦੋ ਵਾਰ ਉਹ ਬਹੁਤ ਘੱਟ ਸਕੋਰ ‘ਤੇ ਆਊਟ ਵੀ ਹੋਈ ਹੈ, ਉਥੇ ਹੀ ਸ਼ਫਾਲੀ ਨੇ ਬੱਲੇਬਾਜ਼ੀ ਵਿਚ ਨਿਰੰਤਰਤਾ ਬਣਾਈ ਰੱਖੀ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਮਕਾਨ ਮਾਲਕਣ ਤੇ ਕਿਰਾਏਦਾਰ ਵਿਚਾਲੇ ਹੋਈ ਝੜਪ ਦੀ ਵੀਡੀਓ ਵਾਇਰਲ ਅਗਲੀ ਖ਼ਬਰ ਅਮਰੀਕਾ ’ਚ 40 ਘੰਟਿਆਂ ਦੇ ਕੰਮਕਾਜੀ ਹਫ਼ਤੇ ਨੂੰ ਬਦਲਣ ਦੀ ਤਿਆਰੀ 32 ਘੰਟਿਆਂ ਲਈ ਕਾਂਗਰਸ ’ਚ ਬਿੱਲ
Ad Position 24