ਬਰਤਾਨੀਆ ਦੀ ਨਾਗਰਿਕਤਾ ਨੂੰ ਚਮੜੀ ਦੇ ਰੰਗ ਨਾਲ ਨਾ ਜੋੜਿਆ ਜਾਵੇ - ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ
ਲੰਡਨ, 21 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਦੇਸ਼ ਵਿਚ ਨਸਲ, ਰੰਗ ਅਤੇ ਰਾਸ਼ਟਰੀ ਪਛਾਣ ਸਬੰਧੀ ਚੱਲ ਰਹੀ ਬਹਿਸ ਦੌਰਾਨ ਚਿਤਾਵਨੀ ਦਿੱਤੀ ਹੈ ਕਿ ਕਿਸੇ ਵਿਅਕਤੀ ਦੀ ਕੌਮੀ ਪਛਾਣ ਨੂੰ ਉਸ ਦੀ ਚਮੜੀ ਦੇ ਰੰਗ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਭਾਰਤੀ ਮੂਲ ਦੇ ਪਹਿਲੇ ਬਰਤਾਨਵੀ ਪ੍ਰਧਾਨ ਮੰਤਰੀ ਰਹੇ ਰਿਸ਼ੀ ਸੁਨਕ ਨੇ ਅਖ਼ਬਾਰ ‘ਦਿ ਸੰਡੇ ਟਾਈਮਜ਼’ ਵਿੱਚ ਪ੍ਰਕਾਸ਼ਿਤ ਆਪਣੇ ਨਿਯਮਤ ਕਾਲਮ ਵਿਚ ਇਸ ਵਿਸ਼ੇ ’ਤੇ ਵਿਚਾਰ ਪ੍ਰਗਟ ਕਰਦਿਆਂ ਆਪਣੀ ਅੰਗਰੇਜ਼ੀ ਅਤੇ ਹਿੰਦੂ ਪਛਾਣ ਦਾ ਵੀ ਜ਼ਿਕਰ ਕੀਤਾ।
ਲੰਡਨ, 21 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਦੇਸ਼ ਵਿਚ ਨਸਲ, ਰੰਗ ਅਤੇ ਰਾਸ਼ਟਰੀ ਪਛਾਣ ਸਬੰਧੀ ਚੱਲ ਰਹੀ ਬਹਿਸ ਦੌਰਾਨ ਚਿਤਾਵਨੀ ਦਿੱਤੀ ਹੈ ਕਿ ਕਿਸੇ ਵਿਅਕਤੀ ਦੀ ਕੌਮੀ ਪਛਾਣ ਨੂੰ ਉਸ ਦੀ ਚਮੜੀ ਦੇ ਰੰਗ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਭਾਰਤੀ ਮੂਲ ਦੇ ਪਹਿਲੇ ਬਰਤਾਨਵੀ ਪ੍ਰਧਾਨ ਮੰਤਰੀ ਰਹੇ ਰਿਸ਼ੀ ਸੁਨਕ ਨੇ ਅਖ਼ਬਾਰ ‘ਦਿ ਸੰਡੇ ਟਾਈਮਜ਼’ ਵਿੱਚ ਪ੍ਰਕਾਸ਼ਿਤ ਆਪਣੇ ਨਿਯਮਤ ਕਾਲਮ ਵਿਚ ਇਸ ਵਿਸ਼ੇ ’ਤੇ ਵਿਚਾਰ ਪ੍ਰਗਟ ਕਰਦਿਆਂ ਆਪਣੀ ਅੰਗਰੇਜ਼ੀ ਅਤੇ ਹਿੰਦੂ ਪਛਾਣ ਦਾ ਵੀ ਜ਼ਿਕਰ ਕੀਤਾ। ਸੁਨਕ ਨੇ ਪਿਛਲੇ ਹਫ਼ਤੇ ਲੰਡਨ ਦੇ ਇਤਿਹਾਸਕ ਲਾਰਡਜ਼ ਕ੍ਰਿਕਟ ਮੈਦਾਨ ਵਿੱਚ ਮੈਰੀਲੇਬੋਨ ਕ੍ਰਿਕਟ ਕਲੱਬ ਵੱਲੋਂ ਕਰਵਾਏ ਗਏ ਕਾਊਡਰੀ ਲੈਕਚਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਕ੍ਰਿਕਟ ਸਮੇਤ ਹੋਰ ਖੇਡਾਂ ਵੱਖ-ਵੱਖ ਨਸਲਾਂ, ਧਰਮਾਂ ਅਤੇ ਸੱਭਿਆਚਾਰਾਂ ਨਾਲ ਸਬੰਧਤ ਲੋਕਾਂ ਨੂੰ ਇਕਜੁੱਟ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀਆਂ ਹਨ। ਉਨ੍ਹਾਂ ਆਪਣੇ ਕਾਲਮ ਵਿੱਚ ਲਿਖਿਆ ਕਿ ਉਨ੍ਹਾਂ ਨੂੰ ਚਿੰਤਾ ਹੈ ਕਿ ਬਰਤਾਨੀਆ ਦੀ ਮਹਾਨ ਲੋਕਤੰਤਰੀ ਪ੍ਰਾਪਤੀ ਹੁਣ ਦਬਾਅ ਹੇਠ ਆ ਰਹੀ ਹੈ। ਸੁਨਕ ਦੀਆਂ ਇਨ੍ਹਾਂ ਟਿੱਪਣੀਆਂ ਨੇ ਬਰਤਾਨੀਆ ਵਿੱਚ ਰਾਸ਼ਟਰੀ ਪਛਾਣ, ਨਸਲੀ ਵਿਭਿੰਨਤਾ ਅਤੇ ਸਮਾਜਿਕ ਏਕਤਾ ਸਬੰਧੀ ਬਹਿਸ ਨੂੰ ਮੁੜ ਚਰਚਾ ਵਿੱਚ ਲਿਆ ਦਿੱਤਾ ਹੈ।