22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਸਿੱਖ ਹੈਲਪਲਾਈਨ ਵਲੋਂ ਲੈਸਟਰ ਵਿਖੇ ਪਰਿਵਾਰਕ ਸਾਈਕਲ ਰਾਈਡ ਕਰਵਾਈ ਸਮਾਜ ਦੀਆਂ ਵੱਖ - ਵੱਖ ਸਮੱਸਿਆਵਾਂ ਪ੍ਰਤੀ ਲੋਕਾਂ ਨੂੰ ਕੀਤਾ ਸੁਚੇਤ

ਲੈਸਟਰ (ਇੰਗਲੈਂਡ), 21 ਸਤੰਬਰ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਵਿਚ ਸਮਾਜ ਸੇਵਾ ਦੇ ਖੇਤਰ ਵਿਚ ਕਾਰਜਸ਼ੀਲ ਰਾਸ਼ਟਰੀ ਚੈਰਿਟੀ ਸੰਸਥਾ ਸਿੱਖ ਹੈਲਪਲਾਈਨ ਵਲੋਂ ਗਿਆਨੀ ਸੁੱਖਾ ਸਿੰਘ (ਬਰਮਿੰਘਮ) ਦੀ ਅਗਵਾਈ ਹੇਠ ਲੈਸਟਰ ਸ਼ਹਿਰ ਵਿਚ ਪਰਿਵਾਰਕ ਸਾਈਕਲ ਰਾਈਡ ਕਰਵਾਈ ਗਈ। ਇਸ ਦਾ ਮੁੱਖ ਮਕਸਦ ਸਿੱਖ ਸੰਗਤਾਂਅਤੇ ਆਮ ਲੋਕਾਂ ਨੂੰ ਸੰਸਥਾ ਵਲੋਂ ਦਿੱਤੀਆਂ ਜਾ ਰਹੀਆਂ ਸਹਾਇਤਾ ਸੇਵਾਵਾਂ ਬਾਰੇ ਜਾਗਰੂਕ ਕਰਨਾ ਤੇ ਸਮਾਜ ਦੀਆਂ ਵੱਖ-ਵੱਖ ਸਮੱਸਿਆਵਾਂ ਪ੍ਰਤੀ ਲੋਕਾਂ ਨੂੰ ਸੁਚੇਤ ਕਰਨਾ ਸੀ।

Ad Position 21
No active advertisement
ਅਜੀਤ ਡੈਸਕ 22-09-2026
ਲੈਸਟਰ (ਇੰਗਲੈਂਡ), 21 ਸਤੰਬਰ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਵਿਚ ਸਮਾਜ ਸੇਵਾ ਦੇ ਖੇਤਰ ਵਿਚ ਕਾਰਜਸ਼ੀਲ ਰਾਸ਼ਟਰੀ ਚੈਰਿਟੀ ਸੰਸਥਾ ਸਿੱਖ ਹੈਲਪਲਾਈਨ ਵਲੋਂ ਗਿਆਨੀ ਸੁੱਖਾ ਸਿੰਘ (ਬਰਮਿੰਘਮ) ਦੀ ਅਗਵਾਈ ਹੇਠ ਲੈਸਟਰ ਸ਼ਹਿਰ ਵਿਚ ਪਰਿਵਾਰਕ ਸਾਈਕਲ ਰਾਈਡ ਕਰਵਾਈ ਗਈ। ਇਸ ਦਾ ਮੁੱਖ ਮਕਸਦ ਸਿੱਖ ਸੰਗਤਾਂਅਤੇ ਆਮ ਲੋਕਾਂ ਨੂੰ ਸੰਸਥਾ ਵਲੋਂ ਦਿੱਤੀਆਂ ਜਾ ਰਹੀਆਂ ਸਹਾਇਤਾ ਸੇਵਾਵਾਂ ਬਾਰੇ ਜਾਗਰੂਕ ਕਰਨਾ ਤੇ ਸਮਾਜ ਦੀਆਂ ਵੱਖ-ਵੱਖ ਸਮੱਸਿਆਵਾਂ ਪ੍ਰਤੀ ਲੋਕਾਂ ਨੂੰ ਸੁਚੇਤ ਕਰਨਾ ਸੀ। ਇਸ ਵਿਸ਼ੇਸ਼ ਉਪਰਾਲੇ ਵਿਚ 8 ਸਾਲ ਦੀ ਉਮਰ ਦੇ ਬੱਚਿਆਂ ਤੋਂ ਲੈ ਕੇ 70 ਸਾਲ ਤੱਕ ਦੇ ਬਜ਼ੁਰਗਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਹ ਪਰਿਵਾਰਕ ਸਾਈਕਲ ਰਾਈਡ ਲੈਸਟਰ ਦੇ ਗੁਰਦੁਆਰਾ ਸਾਹਿਬ ਹੈਮਿਲਟਨ ਤੋਂ ਆਰੰਭ ਹੋਈ। ਇਸ ਦੌਰਾਨ ਸਾਈਕਲ ਸਵਾਰ ਸ਼ਹਿਰ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਤੋਂ ਹੁੰਦੇ ਹੋਏ ਮੁੜ ਗੁਰਦੁਆਰਾ ਸਾਹਿਬ ਹੈਮਿਲਟਨ ਵਿਖੇ ਪਹੁੰਚੇ, ਜਿੱਥੇ ਇਸ ਰਾਈਡ ਦੀ ਸਮਾਪਤੀ ਹੋਈ। ਇਸ ਉਪਰਾਲੇ ਰਾਹੀਂ ਗੁਰਦੁਆਰਾ ਸਾਹਿਬਾਨ ਨਾਲ ਜੁੜੀਆਂ ਸੰਗਤਾਂ ਤੱਕ ਸਿੱਖ ਹੈਲਪਲਾਈਨ ਦੀਆਂ ਸੇਵਾਵਾਂ ਬਾਰੇ ਜਾਣਕਾਰੀ ਪਹੁੰਚਾਉਣ ਦਾ ਯਤਨ ਕੀਤਾ ਗਿਆ। ਇਸ ਸਬੰਧੀ ਗਿਆਨੀ ਸੁੱਖਾ ਸਿੰਘ ਨੇ ਦੱਸਿਆ ਕਿ ਸਿੱਖ ਹੈਲਪਲਾਈਨ ਇਕ ਰਾਸ਼ਟਰੀ ਪੱਧਰ ਦੀ ਚੈਰਿਟੀ ਸੰਸਥਾ ਹੈ, ਜਿਸ ਦਾ ਮੁੱਖ ਉਦੇਸ਼ ਮੁਸ਼ਕਿਲ ਹਾਲਾਤ ਵਿਚੋਂ ਗੁਜ਼ਰ ਰਹੇ ਵਿਅਕਤੀਆਂ ਅਤੇ ਪਰਿਵਾਰਾਂ ਦੀ ਸਹਾਇਤਾ ਕਰਨਾ ਹੈ। ਸੰਸਥਾ ਘਰੇਲੂ ਹਿੰਸਾ, ਮਾਨਸਿਕ ਸਿਹਤ ਸਬੰਧੀ ਪ੍ਰੇਸ਼ਾਨੀਆਂ, ਸ਼ਰਾਬ ਦੀ ਦੁਰਵਰਤੋਂ, ਨਸ਼ਿਆਂ ਦੀ ਲਤ ਅਤੇ ਹੋਰ ਸਮਾਜਿਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਮਦਦ ਪ੍ਰਦਾਨ ਕਰਦੀ ਹੈ। ਇਸ ਜਾਗਰੂਕਤਾ ਮੁਹਿੰਮ ਦਾ ਉਦੇਸ਼ ਲੋਕਾਂ ਨੂੰ ਇਹ ਜਾਣਕਾਰੀ ਦੇਣਾ ਸੀ ਕਿ ਘਰੇਲੂ ਹਿੰਸਾ, ਮਾਨਸਿਕ ਪ੍ਰੇਸ਼ਾਨੀਆਂ ਅਤੇ ਨਸ਼ਿਆਂ ਵਰਗੇ ਸੰਵੇਦਨਸ਼ੀਲ ਮਾਮਲਿਆਂ ਵਿਚ ਸਹਾਇਤਾ ਪ੍ਰਾਪਤ ਕਰਨ ਲਈ ਸਿੱਖ ਹੈਲਪਲਾਈਨ ਵਰਗੀ ਸੰਸਥਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਕਈ ਵਾਰ ਲੋਕ ਆਪਣੀਆਂ ਘਰੇਲੂ ਅਤੇ ਨਿੱਜੀ ਸਮੱਸਿਆਵਾਂ ਬਾਰੇ ਖੁੱਲ੍ਹ ਕੇ ਗੱਲ ਕਰਨ ਤੋਂ ਝਿਜਕਦੇ ਹਨ। ਅਜਿਹੇ ਹਾਲਾਤ ਵਿਚ ਲੋਕਾਂ ਨੂੰ ਸਹਾਇਤਾ ਸੇਵਾਵਾਂ ਬਾਰੇ ਜਾਣੂ ਕਰਵਾਉਣਾ ਬਹੁਤ ਮਹੱਤਵਪੂਰਨ ਹੈ। ਇਸ ਸਾਈਕਲ ਰਾਈਡ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਇਸ ਵਿਚ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਸਮੇਤ ਵੱਖ-ਵੱਖ ਪੀੜ੍ਹੀਆਂ ਦੇ ਲੋਕਾਂ ਨੇ ਹਿੱਸਾ ਲਿਆ। ਪਰਿਵਾਰਕ ਪੱਧਰ ’ਤੇ ਕਰਵਾਈ ਗਈ ਇਸ ਗਤੀਵਿਧੀ ਰਾਹੀਂ ਜਿੱਥੇ ਸਿਹਤਮੰਦ ਜੀਵਨ ਸ਼ੈਲੀ ਅਤੇ ਸਾਈਕਲ ਚਲਾਉਣ ਨੂੰ ਉਤਸ਼ਾਹਿਤ ਕਰਨ ਦਾ ਸੁਨੇਹਾ ਦਿੱਤਾ ਗਿਆ, ਉੱਥੇ ਹੀ ਸਮਾਜਿਕ ਜ਼ਿੰਮੇਵਾਰੀ ਅਤੇ ਆਪਸੀ ਸਹਿਯੋਗ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ ਗਿਆ। ਸਿੱਖ ਹੈਲਪਲਾਈਨ ਵਲੋਂ ਕੀਤੇ ਗਏ ਇਸ ਉਪਰਾਲੇ ਦਾ ਇਕ ਅਹਿਮ ਪਹਿਲੂ ਗੁਰਦੁਆਰਾ ਸਾਹਿਬਾਨ ਰਾਹੀਂ ਸੰਗਤਾਂ ਨਾਲ ਸਿੱਧਾ ਸੰਪਰਕ ਸਥਾਪਿਤ ਕਰਨਾ ਸੀ, ਤਾਂ ਜੋ ਸੰਸਥਾ ਦੀਆਂ ਸੇਵਾਵਾਂ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਣਕਾਰੀ ਮਿਲ ਸਕੇ। ਇਸ ਦਾ ਮਕਸਦ ਸਿਰਫ਼ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਵਿਅਕਤੀਆਂ ਨੂੰ ਹੀ ਨਹੀਂ, ਸਗੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਮੁੱਚੇ ਭਾਈਚਾਰੇ ਨੂੰ ਵੀ ਜਾਗਰੂਕ ਕਰਨਾ ਸੀ, ਤਾਂ ਜੋ ਲੋੜ ਪੈਣ ’ਤੇ ਸਹੀ ਸਮੇਂ ਸਹਾਇਤਾ ਲਈ ਸੰਪਰਕ ਕੀਤਾ ਜਾ ਸਕੇ। ਇਸ ਪਰਿਵਾਰਕ ਸਾਈਕਲ ਰਾਈਡ ਰਾਹੀਂ ਇਹ ਸੁਨੇਹਾ ਦਿੱਤਾ ਗਿਆ ਕਿ ਸਮਾਜਿਕ ਸਮੱਸਿਆਵਾਂ ਦੇ ਹੱਲ ਲਈ ਜਾਗਰੂਕਤਾ, ਆਪਸੀ ਸਹਿਯੋਗ ਅਤੇ ਲੋੜਵੰਦਾਂ ਦੀ ਮਦਦ ਬੇਹੱਦ ਜ਼ਰੂਰੀ ਹੈ। ਸਿੱਖ ਹੈਲਪਲਾਈਨ ਦਾ ਇਹ ਉਪਰਾਲਾ ਸੰਗਤਾਂ ਨੂੰ ਸੰਸਥਾ ਦੀਆਂ ਸੇਵਾਵਾਂ ਨਾਲ ਜੋੜਨ ਅਤੇ ਸਮਾਜਿਕ ਮੁੱਦਿਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਨੂੰ ਸਮਰਪਿਤ ਰਿਹਾ।
Ad Position 22
No active advertisement
ਪਿਛਲੀ ਖ਼ਬਰ ਸ਼ੀ ਵੀਵਾ ਦੀ ਚੰਡੀਗੜ੍ਹ ਤੋਂ ਮਨਪ੍ਰੀਤ ਕੌਰ ਸੋਢੀ ਨੁਮਾਇੰਦਗੀ ਕਰਨਗੇ - ਰੋਜ਼ੀ ਕੌਰ ਅਗਲੀ ਖ਼ਬਰ ਪੰਜਾਬੀ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਸਾਹਿਤਕ ਸਮਾਗਮ ਕਰਵਾਇਆ
Ad Position 24