ਲੰਡਨ ਓਂਟਾਰੀਓ ਵਿਖੇ ਮਨਾਏ ਗਏ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ
ਲੰਡਨ ਓਂਟਾਰੀਓ, 21 ਸਤੰਬਰ (ਕੰਵਲਜੀਤ ਸਿੰਘ ਕੰਵਲ)-ਲੰਡਨ ਸਿੱਖ ਸੁਸਾਇਟੀ, ਕਲਾਰਕ ਰੋਡ ਗੁਰਦੁਆਰਾ ਸਾਹਿਬ ਵਿਖੇ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਕਥਾ-ਕੀਰਤਨ ਹੋਇਆ।
ਲੰਡਨ ਓਂਟਾਰੀਓ, 21 ਸਤੰਬਰ (ਕੰਵਲਜੀਤ ਸਿੰਘ ਕੰਵਲ)-ਲੰਡਨ ਸਿੱਖ ਸੁਸਾਇਟੀ, ਕਲਾਰਕ ਰੋਡ ਗੁਰਦੁਆਰਾ ਸਾਹਿਬ ਵਿਖੇ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਕਥਾ-ਕੀਰਤਨ ਹੋਇਆ। ਬੀਬੀ ਨਾਨਕੀ ਕੌਰ ਨੇ 4 ਤੋਂ 20 ਸਤੰਬਰ ਤੱਕ ਗੁਰਬਾਣੀ ਕਥਾ ਰਾਹੀਂ ਸੰਗਤ ਨੂੰ ਗੁਰੂ ਸਾਹਿਬ ਦੀ ਬਾਣੀ ਨਾਲ ਜੋੜਿਆ। 18 ਤੇ 20 ਸਤੰਬਰ ਨੂੰ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਤਨਾਮ ਸਿੰਘ ਕੁਹਾੜਕਾ ਨੇ ਰਸਭਿੰਨਾ ਕੀਰਤਨ ਕੀਤਾ। ਉੱਘੇ ਸਕਾਲਰ ਭਾਈ ਗੁਲਜ਼ਾਰ ਸਿੰਘ ਟਰਾਂਟੋ ਦੀ ਗੁਰਬਾਣੀ ਕਥਾ ਵੀ ਸੰਗਤ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦਾ ਧੰਨਵਾਦ ਕੀਤਾ ਗਿਆ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।