ਪੁਲਿਸ ਦੇ ਪਿੱਛੇ ਲੱਗਣ ਦੌਰਾਨ 90 ਮੀਲ ਦੀ ਰਫ਼ਤਾਰ ਨਾਲ ਦੌੜ ਰਹੀ ਚੋਰੀ ਦੀ ਕਾਰ ਹਾਦਸਾਗ੍ਰਸਤ-ਤਿੰਨ ਨਾਬਾਲਗਾਂ ਦੀ ਮੌਤ
ਨਿਊਯਾਰਕ, 29 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਵਰਜੀਨੀਆ ਦੇ ਅਲੈਕਜ਼ੈਂਡਰੀਆ ਵਿੱਚ ਪੁਲਿਸ ਤੋਂ ਬਚ ਕੇ ਭੱਜ ਰਹੀ ਇੱਕ ਚੋਰੀ ਦੀ ਕਾਰ ਆਈ-395 ਦੇ ਐਗਜ਼ਿਟ ਰੈਂਪ ‘ਤੇ ਬੇਕਾਬੂ ਹੋ ਕੇ ਕੰਕਰੀਟ ਦੀ ਰੋਕ ਨਾਲ ਟਕਰਾ ਗਈ। ਭਿਆਨਕ ਹਾਦਸੇ ਵਿੱਚ ਕਾਰ ਵਿੱਚ ਸਵਾਰ ਤਿੰਨ ਨਾਬਾਲਗਾਂ ਦੀ ਮੌਤ ਹੋ ਗਈ, ਜਦਕਿ ਚੌਥਾ ਨਾਬਾਲਗ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖ਼ਲ ਹੈ।
ਨਿਊਯਾਰਕ, 29 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਵਰਜੀਨੀਆ ਦੇ ਅਲੈਕਜ਼ੈਂਡਰੀਆ ਵਿੱਚ ਪੁਲਿਸ ਤੋਂ ਬਚ ਕੇ ਭੱਜ ਰਹੀ ਇੱਕ ਚੋਰੀ ਦੀ ਕਾਰ ਆਈ-395 ਦੇ ਐਗਜ਼ਿਟ ਰੈਂਪ ‘ਤੇ ਬੇਕਾਬੂ ਹੋ ਕੇ ਕੰਕਰੀਟ ਦੀ ਰੋਕ ਨਾਲ ਟਕਰਾ ਗਈ। ਭਿਆਨਕ ਹਾਦਸੇ ਵਿੱਚ ਕਾਰ ਵਿੱਚ ਸਵਾਰ ਤਿੰਨ ਨਾਬਾਲਗਾਂ ਦੀ ਮੌਤ ਹੋ ਗਈ, ਜਦਕਿ ਚੌਥਾ ਨਾਬਾਲਗ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖ਼ਲ ਹੈ।ਵਰਜੀਨੀਆ ਸਟੇਟ ਪੁਲਿਸ ਮੁਤਾਬਕ, ਰਾਤ ਕਰੀਬ 12:45 ਵਜੇ ਇੱਕ ਪੁਲਿਸ ਅਧਿਕਾਰੀ ਨੇ ਅਲੈਕਜ਼ੈਂਡਰੀਆ ਦੇ ਸਟੀਵਨਸਨ ਰੋਡ ਅਤੇ ਸਾਊਥ ਵਾਕਰ ਸਟਰੀਟ ਨੇੜੇ ਇੱਕ ਚੋਰੀ ਦੀ ਕਾਰ ਦੇਖੀ। ਇਹ ਕਾਰ ਮੈਰੀਲੈਂਡ ਦੇ ਪ੍ਰਿੰਸ ਜਾਰਜ ਕਾਊਂਟੀ ਤੋਂ ਚੋਰੀ ਹੋਣ ਦੀ ਰਿਪੋਰਟ ਸੀ। ਅਧਿਕਾਰੀ ਨੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਡਰਾਈਵਰ ਨੇ ਰੁਕਣ ਦੀ ਬਜਾਏ ਰਫ਼ਤਾਰ ਵਧਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਉਸਦਾ ਪਿੱਛਾ ਸ਼ੁਰੂ ਕਰ ਦਿੱਤਾ। ਕਾਰ ਡਿਊਕ ਸਟਰੀਟ ਤੋਂ ਹੁੰਦੀ ਹੋਈ ਆਈ-395 ਉੱਤਰ ਵੱਲ ਦਾਖ਼ਲ ਹੋ ਗਈ। ਪੁਲਿਸ ਮੁਤਾਬਕ, ਇਸ ਦੌਰਾਨ ਕਾਰ ਦੀ ਰਫ਼ਤਾਰ ਕਰੀਬ 90 ਮੀਲ ਪ੍ਰਤੀ ਘੰਟਾ ਤੱਕ ਪਹੁੰਚ ਗਈ ਸੀ। ਕਰੀਬ ਦੋ ਮਿੰਟ ਚੱਲੇ ਪਿੱਛੇ ਤੋਂ ਬਾਅਦ ਜਦੋਂ ਕਾਰ ਐਗਜ਼ਿਟ 6 ਰਾਹੀਂ ਸ਼ਿਰਲਿੰਗਟਨ ਰੋਡ ਵੱਲ ਮੁੜੀ ਤਾਂ ਡਰਾਈਵਰ ਤੇਜ਼ ਰਫ਼ਤਾਰ ਕਾਰ ‘ਤੇ ਕਾਬੂ ਨਾ ਰੱਖ ਸਕਿਆ। ਕਾਰ ਰੈਂਪ ਤੋਂ ਸੱਜੇ ਪਾਸੇ ਨਿਕਲ ਕੇ ਕੰਕਰੀਟ ਦੀ ਰੋਕ ਨਾਲ ਜਾ ਟਕਰਾਈ।ਹਾਦਸੇ ਤੋਂ ਬਾਅਦ ਪੁਲਿਸ ਅਤੇ ਅੱਗ ਬੁਝਾਊ ਵਿਭਾਗ ਦੇ ਕਰਮਚਾਰੀ ਮੌਕੇ ‘ਤੇ ਪਹੁੰਚੇ ਅਤੇ ਕਾਰ ਵਿੱਚ ਫਸੇ ਨਾਬਾਲਗਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਇੱਕ ਨਾਬਾਲਗ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਹੋਰਾਂ ਨੂੰ ਹਸਪਤਾਲ ਲਿਜਾਇਆ ਗਿਆ। ਹਸਪਤਾਲ ਵਿੱਚ ਡਰਾਈਵਰ ਅਤੇ ਇੱਕ ਹੋਰ ਨਾਬਾਲਗ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਚੌਥੇ ਨਾਬਾਲਗ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਪੁਲਿਸ ਨੇ ਦੱਸਿਆ ਕਿ ਕਾਰ ਵਿੱਚ ਸਵਾਰ ਚਾਰੇ ਵਿਅਕਤੀ 18 ਸਾਲ ਤੋਂ ਘੱਟ ਉਮਰ ਦੇ ਸਨ ਅਤੇ ਹਾਦਸੇ ਵੇਲੇ ਕਿਸੇ ਨੇ ਵੀ ਸੀਟ ਬੈਲਟ ਨਹੀਂ ਲਗਾਈ ਹੋਈ ਸੀ। ਮ੍ਰਿਤਕਾਂ ਅਤੇ ਜ਼ਖ਼ਮੀ ਨਾਬਾਲਗ ਦੀ ਪਛਾਣ ਹਾਲੇ ਜਨਤਕ ਨਹੀਂ ਕੀਤੀ ਗਈ।