30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਸਰੀ ਦੇ ਅੰਮ੍ਰਿਤਪਾਲ ਸਿੰਘ ਦੀ ਚਮਕੀ ਕਿਸਮਤ , ਲਾਟਰੀ ’ ਚ ਜਿੱਤੇ 3 ਕਰੋੜ 20 ਲੱਖ ਡਾਲਰ

ਵੈਨਕੂਵਰ, 29 ਸਤੰਬਰ (ਮਲਕੀਤ ਸਿੰਘ)-ਸਰੀ ਦੇ ਵਸਨੀਕ ਅੰਮ੍ਰਿਤਪਾਲ ਸਿੰਘ ਦੀ ਕਿਸਮਤ ਉਸ ਵੇਲੇ ਚਮਕ ਉੱਠੀ, ਜਦੋਂ ਉਸ ਵਲੋਂ ਖਰੀਦੀ ਲੋਟੋ 6/49 ਦੀ ਟਿਕਟ ਨੇ 3 ਕਰੋੜ 20 ਲੱਖ ਡਾਲਰ (32 ਮਿਲੀਅਨ ਡਾਲਰ) ਦਾ ਗੋਲਡ ਬਾਲ ਇਨਾਮ ਜਿੱਤ ਲਿਆ। ਇਹ ਜੇਤੂ ਟਿਕਟ 19 ਸਤੰਬਰ ਦੇ ਡਰਾਅ ਦੀ ਸੀ।

Ad Position 21
No active advertisement
ਅੰਮ੍ਰਿਤਪਾਲ ਸਿੰਘ ਜੇਤੂ ਲਾਟਰੀ ਨਾਲ। 30-09-2026
ਵੈਨਕੂਵਰ, 29 ਸਤੰਬਰ (ਮਲਕੀਤ ਸਿੰਘ)-ਸਰੀ ਦੇ ਵਸਨੀਕ ਅੰਮ੍ਰਿਤਪਾਲ ਸਿੰਘ ਦੀ ਕਿਸਮਤ ਉਸ ਵੇਲੇ ਚਮਕ ਉੱਠੀ, ਜਦੋਂ ਉਸ ਵਲੋਂ ਖਰੀਦੀ ਲੋਟੋ 6/49 ਦੀ ਟਿਕਟ ਨੇ 3 ਕਰੋੜ 20 ਲੱਖ ਡਾਲਰ (32 ਮਿਲੀਅਨ ਡਾਲਰ) ਦਾ ਗੋਲਡ ਬਾਲ ਇਨਾਮ ਜਿੱਤ ਲਿਆ। ਇਹ ਜੇਤੂ ਟਿਕਟ 19 ਸਤੰਬਰ ਦੇ ਡਰਾਅ ਦੀ ਸੀ। ਅੰਮ੍ਰਿਤਪਾਲ ਨੇ ਦੱਸਿਆ ਕਿ ਰੁਝੇਵਿਆਂ ਭਰੇ ਦਿਨ ਤੋਂ ਬਾਅਦ ਉਹ ਮਨ ਹਲਕਾ ਕਰਨ ਲਈ ਵਾਈਟ ਰਾਕ ਗਿਆ ਸੀ। ਇਸੇ ਦੌਰਾਨ ਉਸ ਨੂੰ ਸਰੀ ਵਿਚ ਵੱਡੀ ਲਾਟਰੀ ਨਿਕਲਣ ਬਾਰੇ ਪਤਾ ਲੱਗਾ। ਉਸ ਨੇ ਕਾਰ ਵਿਚ ਬੈਠਿਆਂ ਆਪਣੇ ਮੋਬਾਈਲ ਰਾਹੀਂ ਟਿਕਟ ਦੀ ਜਾਂਚ ਕੀਤੀ। ਪਹਿਲਾਂ ਉਸ ਨੂੰ ਲੱਗਿਆ ਕਿ ਸ਼ਾਇਦ 32 ਹਜ਼ਾਰ ਡਾਲਰ ਨਿਕਲੇ ਹਨ ਪਰ ਦੂਜੇ ਫੋਨਾਂ ਰਾਹੀਂ ਮੁੜ ਜਾਂਚ ਕਰਨ ‘ਤੇ ਪਤਾ ਲੱਗਾ ਕਿ ਇਨਾਮ 32 ਮਿਲੀਅਨ ਡਾਲਰ ਹੈ। ਘਰ ਪਹੁੰਚ ਕੇ ਉਸ ਨੇ ਸਭ ਤੋਂ ਪਹਿਲਾਂ ਆਪਣੀ ਭੈਣ ਨੂੰ ਖ਼ੁਸ਼ਖ਼ਬਰੀ ਦਿੱਤੀ। ਅਚਾਨਕ ਇੰਨੀ ਵੱਡੀ ਰਕਮ ਜਿੱਤਣ ਦੀ ਗੱਲ ਸੁਣ ਕੇ ਉਸ ਦੀ ਭੈਣ ਹੈਰਾਨ ਰਹਿ ਗਈ ਅਤੇ ਖ਼ੁਸ਼ੀ ਨਾਲ ਰੋ ਪਈ। ਅੰਮ੍ਰਿਤਪਾਲ ਨੇ ਕਿਹਾ ਕਿ ਇਸ ਜਿੱਤ ਨਾਲ ਉਸ ਦੀ ਜ਼ਿੰਦਗੀ ਬਦਲ ਜਾਵੇਗੀ। ਅੰਮ੍ਰਿਤਪਾਲ ਦਾ ਕਹਿਣਾ ਹੈ ਕਿ ਉਹ ਜਿੱਤੀ ਰਕਮ ਨਾਲ ਆਪਣੇ ਮਾਪਿਆਂ ਅਤੇ ਭੈਣ ਦੀ ਮਦਦ, ਆਪਣਾ ਘਰ ਖਰੀਦਣ ਅਤੇ ਕੁਝ ਗੱਡੀਆਂ ਲੈਣ ਦੀ ਇੱਛਾ ਰੱਖਦਾ ਹੈ। ਉਸ ਦੀ ਸੁਪਨਿਆਂ ਦੀ ਗੱਡੀ ਡੌਜ ਚੈਲੇਂਜਰ ਹੈ। ਹਾਲਾਂਕਿ, ਵੱਡੀ ਰਕਮ ਨੂੰ ਕਿਵੇਂ ਵਰਤਣਾ ਹੈ, ਇਸ ਬਾਰੇ ਉਹ ਅਜੇ ਸੋਚ-ਵਿਚਾਰ ਕਰ ਰਿਹਾ ਹੈ। ਬੀ.ਸੀ. ਲਾਟਰੀ ਕਾਰਪੋਰੇਸ਼ਨ ਮੁਤਾਬਕ 2026 ਵਿਚ ਹੁਣ ਤੱਕ ਬ੍ਰਿਟਿਸ਼ ਕੋਲੰਬੀਆ ਦੇ ਖਿਡਾਰੀ ਲੋਟੋ 6/49 ਤੋਂ 8 ਕਰੋੜ 50 ਲੱਖ ਡਾਲਰ ਤੋਂ ਵੱਧ ਦੇ ਇਨਾਮ ਪ੍ਰਾਪਤ ਕਰ ਚੁੱਕੇ ਹਨ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਮੂਲ ਦੀ ਬੋਧਨਾ ਸਿਵਾਨੰਦਨ ਨੇ ਸਭ ਤੋਂ ਛੋਟੀ ਉਮਰ ’ ਚ ਜਿੱਤਿਆ ਮਹਿਲਾ ਗ੍ਰੈਂਡਮਾਸਟਰ ਦਾ ਖ਼ਿਤਾਬ ਅਗਲੀ ਖ਼ਬਰ ਆਸਟ੍ਰੇਲੀਆ ’ ਚ ਭਾਰਤੀ ਮੂਲ ਦੀ ਔਰਤ ’ ਤੇ ਹਮਲਾ
Ad Position 24