30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਭਾਰਤੀ ਮੂਲ ਦੀ ਬੋਧਨਾ ਸਿਵਾਨੰਦਨ ਨੇ ਸਭ ਤੋਂ ਛੋਟੀ ਉਮਰ ’ ਚ ਜਿੱਤਿਆ ਮਹਿਲਾ ਗ੍ਰੈਂਡਮਾਸਟਰ ਦਾ ਖ਼ਿਤਾਬ

ਲੰਡਨ, 29 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ 11 ਸਾਲਾ ਸ਼ਤਰੰਜ ਪ੍ਰਤਿਭਾ ਬੋਧਨਾ ਸਿਵਾਨੰਦਨ ਸਭ ਤੋਂ ਛੋਟੀ ਉਮਰ ਵਿੱਚ ਮਹਿਲਾ ਗ੍ਰੈਂਡਮਾਸਟਰ ਦਾ ਖ਼ਿਤਾਬ ਹਾਸਲ ਕਰਨ ਵਾਲੀ ਖਿਡਾਰਨ ਬਣ ਗਈ ਹੈ। ਉੱਤਰ-ਪੱਛਮੀ ਲੰਡਨ ਦੇ ਹੈਰੋ ਦੀ ਰਹਿਣ ਵਾਲੀ ਬੋਧਨਾ ਨੇ ਉਜ਼ਬੇਕਿਸਤਾਨ ਦੇ ਸਮਰਕੰਦ ਵਿਚ ਹੋਈ 4 6 ਵੀਂ ਸ਼ਤਰੰਜ ਓਲੰਪਿਆਡ ਦੌਰਾਨ ਇੰਗਲੈਂਡ ਦੀ ਨੁਮਾਇੰਦਗੀ ਕਰਦਿਆਂ ਮਹਿਲਾ ਗ੍ਰੈਂਡਮਾਸਟਰ ਖ਼ਿਤਾਬ ਲਈ ਲੋੜੀਂਦਾ ਤੀਜਾ ਅਤੇ ਆਖ਼ਰੀ ਮਿਆਰੀ ਪ੍ਰਦਰਸ਼ਨ ਪੂਰਾ ਕੀਤਾ।

Ad Position 21
No active advertisement
ਸ਼ਤਰੰਜ ਮੁਕਾਬਲੇ ਦੌਰਾਨ ਬੋਧਨਾ ਸਿਵਾਨੰਦਨ। ਤਸਵੀਰ: ਮਨਪ੍ਰੀਤ ਸਿੰਘ ਬੱਧਨੀ ਕਲਾਂ 30-09-2026
ਲੰਡਨ, 29 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ 11 ਸਾਲਾ ਸ਼ਤਰੰਜ ਪ੍ਰਤਿਭਾ ਬੋਧਨਾ ਸਿਵਾਨੰਦਨ ਸਭ ਤੋਂ ਛੋਟੀ ਉਮਰ ਵਿੱਚ ਮਹਿਲਾ ਗ੍ਰੈਂਡਮਾਸਟਰ ਦਾ ਖ਼ਿਤਾਬ ਹਾਸਲ ਕਰਨ ਵਾਲੀ ਖਿਡਾਰਨ ਬਣ ਗਈ ਹੈ।ਉੱਤਰ-ਪੱਛਮੀ ਲੰਡਨ ਦੇ ਹੈਰੋ ਦੀ ਰਹਿਣ ਵਾਲੀ ਬੋਧਨਾ ਨੇ ਉਜ਼ਬੇਕਿਸਤਾਨ ਦੇ ਸਮਰਕੰਦ ਵਿਚ ਹੋਈ 4 6 ਵੀਂ ਸ਼ਤਰੰਜ ਓਲੰਪਿਆਡ ਦੌਰਾਨ ਇੰਗਲੈਂਡ ਦੀ ਨੁਮਾਇੰਦਗੀ ਕਰਦਿਆਂ ਮਹਿਲਾ ਗ੍ਰੈਂਡਮਾਸਟਰ ਖ਼ਿਤਾਬ ਲਈ ਲੋੜੀਂਦਾ ਤੀਜਾ ਅਤੇ ਆਖ਼ਰੀ ਮਿਆਰੀ ਪ੍ਰਦਰਸ਼ਨ ਪੂਰਾ ਕੀਤਾ। ਉਸ ਨੇ ਇੰਗਲੈਂਡ ਲਈ ਸਿਖਰਲੇ ਬੋਰਡ ’ਤੇ ਸਾਰੇ 11 ਮੁਕਾਬਲੇ ਖੇਡ ਕੇ ਅੱਠ ਅੰਕ ਹਾਸਲ ਕੀਤੇ।ਇਸ ਤੋਂ ਪਹਿਲਾਂ ਸਭ ਤੋਂ ਛੋਟੀ ਉਮਰ ਵਿੱਚ ਇਹ ਖ਼ਿਤਾਬ ਹਾਸਲ ਕਰਨ ਦਾ ਰਿਕਾਰਡ ਕੈਟਰੀਨਾ ਲਾਗਨੋ ਦੇ ਨਾਮ ਸੀ, ਜਿਸ ਨੇ 12 ਸਾਲ ਦੀ ਉਮਰ ਵਿੱਚ ਇਹ ਪ੍ਰਾਪਤੀ ਕੀਤੀ ਸੀ।ਬੋਧਨਾ ਨੇ ਸਮਰਕੰਦ ਵਿੱਚ ਅੰਤਰਰਾਸ਼ਟਰੀ ਮਾਸਟਰ ਖ਼ਿਤਾਬ ਲਈ ਲੋੜੀਂਦਾ ਦੂਜਾ ਮਿਆਰੀ ਪ੍ਰਦਰਸ਼ਨ ਵੀ ਪੂਰਾ ਕੀਤਾ ਹੈ। ਇਸ ਖ਼ਿਤਾਬ ਲਈ ਆਮ ਤੌਰ ’ਤੇ ਤਿੰਨ ਅਜਿਹੇ ਪ੍ਰਦਰਸ਼ਨਾਂ ਦੇ ਨਾਲ ਘੱਟੋ-ਘੱਟ 2400 ਦੀ ਰੇਟਿੰਗ ਵੀ ਲੋੜੀਂਦੀ ਹੁੰਦੀ ਹੈ। ਕੋਰੋਨਾ ਤਾਲਾਬੰਦੀ ਦੌਰਾਨ ਸ਼ਤਰੰਜ ਸਿੱਖਣ ਵਾਲੀ ਬੋਧਨਾ ਨੇ ਆਪਣੀ ਪ੍ਰਾਪਤੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਇੱਥੇ ਰੁਕਣਾ ਨਹੀਂ ਚਾਹੁੰਦੀ ਅਤੇ ਅੱਗੇ ਵੀ ਇਤਿਹਾਸ ਰਚਦੀ ਰਹਿਣਾ ਚਾਹੁੰਦੀ ਹੈ। ਜਿਕਰਯੋਗ ਹੈ ਕਿ ਬੋਧਨਾ ਦਾ ਸਬੰਧ ਤਾਮਿਲਨਾਡੂ ਨਾਲ ਹੈ।
Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਰਾਸ਼ਟਰ ਮੁੱਖ ਦਫ਼ਤਰ ਵਿਚ ਸਿੱਖ ਸਵੈ - ਨਿਰਣੇ ਦਾ ਮੁੱਦਾ ਉਠਾਇਆ ਅਗਲੀ ਖ਼ਬਰ ਸਰੀ ਦੇ ਅੰਮ੍ਰਿਤਪਾਲ ਸਿੰਘ ਦੀ ਚਮਕੀ ਕਿਸਮਤ , ਲਾਟਰੀ ’ ਚ ਜਿੱਤੇ 3 ਕਰੋੜ 20 ਲੱਖ ਡਾਲਰ
Ad Position 24