30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਸੰਯੁਕਤ ਰਾਸ਼ਟਰ ਮੁੱਖ ਦਫ਼ਤਰ ਵਿਚ ਸਿੱਖ ਸਵੈ - ਨਿਰਣੇ ਦਾ ਮੁੱਦਾ ਉਠਾਇਆ

ਲੰਡਨ, 29 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਦੇ ਇਕ ਵਫ਼ਦ ਨੇ ਨਿਊਯਾਰਕ ਸਥਿਤ ਸੰਯੁਕਤ ਰਾਸ਼ਟਰ ਮੁੱਖ ਦਫ਼ਤਰ ਵਿਚ ਬਾਕੂ ਇਨੀਸ਼ੀਏਟਿਵ ਗਰੁੱਪ ਵਲੋਂ ਕਰਵਾਏ ਗਏ ਇਕ ਕੌਮਾਂਤਰੀ ਸਮਾਗਮ ਵਿਚ ਹਿੱਸਾ ਲੈਂਦਿਆਂ ਸਿੱਖਾਂ ਦੇ ਸਵੈ-ਨਿਰਣੇ, ਪੰਜਾਬ, ਖ਼ਾਲਿਸਤਾਨ ਅਤੇ ਵਾਪਸੀ ਦੇ ਹੱਕ ਨਾਲ ਸੰਬੰਧਿਤ ਮੁੱਦੇ ਉਠਾਏ। ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਦੌਰਾਨ ਸੰਯੁਕਤ ਰਾਸ਼ਟਰ ਵਲੋਂ ਨਸਲਵਾਦ ਅਤੇ ਨਸਲੀ ਵਿਤਕਰੇ ਵਿਰੁੱਧ ਡਰਬਨ ਐਲਾਨਨਾਮੇ ਅਤੇ ਕਾਰਜ ਯੋਜਨਾ ਦੀ 25ਵੀਂ ਵਰ੍ਹੇਗੰਢ ਮੌਕੇ ਉੱਚ ਪੱਧਰੀ ਬੈਠਕ ਵੀ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 30-09-2026
ਲੰਡਨ, 29 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਦੇ ਇਕ ਵਫ਼ਦ ਨੇ ਨਿਊਯਾਰਕ ਸਥਿਤ ਸੰਯੁਕਤ ਰਾਸ਼ਟਰ ਮੁੱਖ ਦਫ਼ਤਰ ਵਿਚ ਬਾਕੂ ਇਨੀਸ਼ੀਏਟਿਵ ਗਰੁੱਪ ਵਲੋਂ ਕਰਵਾਏ ਗਏ ਇਕ ਕੌਮਾਂਤਰੀ ਸਮਾਗਮ ਵਿਚ ਹਿੱਸਾ ਲੈਂਦਿਆਂ ਸਿੱਖਾਂ ਦੇ ਸਵੈ-ਨਿਰਣੇ, ਪੰਜਾਬ, ਖ਼ਾਲਿਸਤਾਨ ਅਤੇ ਵਾਪਸੀ ਦੇ ਹੱਕ ਨਾਲ ਸੰਬੰਧਿਤ ਮੁੱਦੇ ਉਠਾਏ।ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਦੌਰਾਨ ਸੰਯੁਕਤ ਰਾਸ਼ਟਰ ਵਲੋਂ ਨਸਲਵਾਦ ਅਤੇ ਨਸਲੀ ਵਿਤਕਰੇ ਵਿਰੁੱਧ ਡਰਬਨ ਐਲਾਨਨਾਮੇ ਅਤੇ ਕਾਰਜ ਯੋਜਨਾ ਦੀ 25ਵੀਂ ਵਰ੍ਹੇਗੰਢ ਮੌਕੇ ਉੱਚ ਪੱਧਰੀ ਬੈਠਕ ਵੀ ਕੀਤੀ ਗਈ। ਸੰਯੁਕਤ ਰਾਸ਼ਟਰ ਡਰਬਨ ਐਲਾਨਨਾਮੇ ਨੂੰ ਨਸਲਵਾਦ, ਨਸਲੀ ਵਿਤਕਰੇ, ਵਿਦੇਸ਼ੀ-ਵਿਰੋਧ ਅਤੇ ਸੰਬੰਧਿਤ ਅਸਹਿਣਸ਼ੀਲਤਾ ਨਾਲ ਨਜਿੱਠਣ ਲਈ ਵਿਸ਼ਵ ਪੱਧਰੀ ਢਾਂਚੇ ਵਜੋਂ ਦਰਸਾਉਂਦਾ ਹੈ।ਸਿੱਖ ਨੁਮਾਇੰਦਿਆਂ ਨੇ ਦਲੀਲ ਦਿੱਤੀ ਕਿ ਸਿੱਖਾਂ ਨੂੰ ਸਿਰਫ਼ ਇਕ ਧਾਰਮਿਕ ਘੱਟ ਗਿਣਤੀ ਦੀ ਬਜਾਏ ਆਪਣਾ ਸਾਂਝਾ ਇਤਿਹਾਸ, ਰਾਜਨੀਤਕ ਪਛਾਣ ਅਤੇ ਪ੍ਰਭੂਸੱਤਾ ਦੀ ਇਤਿਹਾਸਕ ਵਿਰਾਸਤ ਰੱਖਣ ਵਾਲੀ ਵੱਖਰੀ ਕੌਮ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਸਿੱਖ ਫੈਡਰੇਸ਼ਨ ਯੂ.ਕੇ. ਦੇ ਦਬਿੰਦਰਜੀਤ ਸਿੰਘ ਓ. ਬੀ. ਈ. ਨੇ ਆਪਣੇ ਸੰਬੋਧਨ ਵਿਚ 1849 ਵਿਚ ਸਿੱਖ ਰਾਜ ਦੇ ਬਰਤਾਨਵੀ ਕਬਜ਼ੇ, 1947 ਦੀ ਵੰਡ ਅਤੇ 1984 ਦੀਆਂ ਘਟਨਾਵਾਂ ਨੂੰ ਸਿੱਖ ਸਵੈ-ਨਿਰਣੇ ਦੀ ਮੰਗ ਦੇ ਇਤਿਹਾਸਕ ਪਿਛੋਕੜ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦਲੀਲ ਦਿੱਤੀ ਕਿ 1947 ਵਿਚ ਬਰਤਾਨਵੀ ਹਕੂਮਤ ਦੇ ਅੰਤ ਸਮੇਂ ਪੰਜਾਬ ਦੀ ਵੰਡ ਨਾਲ ਸਿੱਖ ਭਾਈਚਾਰੇ ਨੂੰ ਵੱਡੇ ਪੱਧਰ ’ਤੇ ਉਜਾੜੇ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਇਤਿਹਾਸਕ ਗੁਰਧਾਮ ਸਰਹੱਦ ਦੇ ਦੋਵੇਂ ਪਾਸਿਆਂ ਵਿੱਚ ਵੰਡੇ ਗਏ।ਦਬਿੰਦਰਜੀਤ ਸਿੰਘ ਨੇ ਇਹ ਵੀ ਦਾਅਵਾ ਕੀਤਾ ਕਿ 1984 ਦੀਆਂ ਘਟਨਾਵਾਂ ਤੋਂ ਬਾਅਦ ਬਹੁਤ ਸਾਰੇ ਸਿੱਖਾਂ ਵਿਚ ਵੱਖਰੇ ਸਿੱਖ ਰਾਜ ਦੀ ਮੰਗ ਹੋਰ ਮਜ਼ਬੂਤ ਹੋਈ। ਸਿੱਖ ਫੈਡਰੇਸ਼ਨ ਕੈਨੇਡਾ ਦੇ ਕਾਨੂੰਨੀ ਸਲਾਹਕਾਰ ਪ੍ਰਭਜੋਤ ਸਿੰਘ ਨੇ ਸਵੈ-ਨਿਰਣੇ ਦੇ ਨਾਲ-ਨਾਲ ਸਿੱਖ ਪਰਵਾਸੀਆਂ ਦੇ ਪੰਜਾਬ ਵਾਪਸੀ ਦੇ ਹੱਕ ਦਾ ਮੁੱਦਾ ਉਠਾਇਆ। ਦੋਵਾਂ ਬੁਲਾਰਿਆਂ ਨੇ 29 ਅਪ੍ਰੈਲ 1986 ਨੂੰ ਕੀਤੇ ਗਏ ਖ਼ਾਲਿਸਤਾਨ ਦੇ ਐਲਾਨ ਦਾ ਵੀ ਹਵਾਲਾ ਦਿੱਤਾ ਅਤੇ ਇਸ ਨੂੰ ਸਿੱਖ ਸਵੈ-ਨਿਰਣੇ ਦੀ ਰਾਜਨੀਤਕ ਲਹਿਰ ਦੇ ਇਤਿਹਾਸ ਦਾ ਇੱਕ ਮਹੱਤਵਪੂਰਨ ਪੜਾਅ ਦੱਸਿਆ।
Ad Position 22
No active advertisement
ਪਿਛਲੀ ਖ਼ਬਰ ਦੁਰਲੱਭ ਬਿਮਾਰੀ ਨਾਲ ਜੂਝ ਰਹੇ 6 ਸਾਲਾ ਪ੍ਰਤਾਪ ਸਿੰਘ ਲਈ ਸਿਰਫ਼ ਦੋ ਹਫ਼ਤਿਆਂ ’ ਚ ਵਿਸ਼ਵ ਭਰ ਤੋਂ 10 ਲੱਖ ਪੌਂਡ ਦੀ ਮਦਦ ਅਗਲੀ ਖ਼ਬਰ ਭਾਰਤੀ ਮੂਲ ਦੀ ਬੋਧਨਾ ਸਿਵਾਨੰਦਨ ਨੇ ਸਭ ਤੋਂ ਛੋਟੀ ਉਮਰ ’ ਚ ਜਿੱਤਿਆ ਮਹਿਲਾ ਗ੍ਰੈਂਡਮਾਸਟਰ ਦਾ ਖ਼ਿਤਾਬ
Ad Position 24