30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਦੁਰਲੱਭ ਬਿਮਾਰੀ ਨਾਲ ਜੂਝ ਰਹੇ 6 ਸਾਲਾ ਪ੍ਰਤਾਪ ਸਿੰਘ ਲਈ ਸਿਰਫ਼ ਦੋ ਹਫ਼ਤਿਆਂ ’ ਚ ਵਿਸ਼ਵ ਭਰ ਤੋਂ 10 ਲੱਖ ਪੌਂਡ ਦੀ ਮਦਦ

ਲੰਡਨ, 29 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਵੁਲਵਰਹੈਂਪਟਨ ਦੇ ਛੇ ਸਾਲਾ ਪ੍ਰਤਾਪ ਸਿੰਘ ਲਈ ਦੁਨੀਆ ਭਰ ਤੋਂ ਮਿਲੀ ਵੱਡੀ ਆਰਥਿਕ ਮਦਦ ਤੋਂ ਬਾਅਦ ਉਸ ਦੀ ਬਹੁਤ ਹੀ ਦੁਰਲੱਭ ਨਸਾਂ ਨਾਲ ਸੰਬੰਧਿਤ ਬਿਮਾਰੀ ਦੇ ਇਲਾਜ ਦੀ ਸੰਭਾਵਨਾ ਲੱਭਣ ਲਈ ਅਮਰੀਕਾ ਵਿਚ ਵਿਸ਼ੇਸ਼ ਖੋਜ ਸ਼ੁਰੂ ਹੋ ਗਈ ਹੈ। ਪਰਿਵਾਰ ਵਲੋਂ ਰੱਖਿਆ ਗਿਆ 10 ਲੱਖ ਪੌਂਡ ਦਾ ਟੀਚਾ ਕੇਵਲ ਦੋ ਹਫ਼ਤਿਆਂ ਦੇ ਕਰੀਬ ਸਮੇਂ ਵਿਚ ਪੂਰਾ ਹੋ ਗਿਆ।

Ad Position 21
No active advertisement
ਅਜੀਤ ਡੈਸਕ 30-09-2026
ਲੰਡਨ, 29 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਵੁਲਵਰਹੈਂਪਟਨ ਦੇ ਛੇ ਸਾਲਾ ਪ੍ਰਤਾਪ ਸਿੰਘ ਲਈ ਦੁਨੀਆ ਭਰ ਤੋਂ ਮਿਲੀ ਵੱਡੀ ਆਰਥਿਕ ਮਦਦ ਤੋਂ ਬਾਅਦ ਉਸ ਦੀ ਬਹੁਤ ਹੀ ਦੁਰਲੱਭ ਨਸਾਂ ਨਾਲ ਸੰਬੰਧਿਤ ਬਿਮਾਰੀ ਦੇ ਇਲਾਜ ਦੀ ਸੰਭਾਵਨਾ ਲੱਭਣ ਲਈ ਅਮਰੀਕਾ ਵਿਚ ਵਿਸ਼ੇਸ਼ ਖੋਜ ਸ਼ੁਰੂ ਹੋ ਗਈ ਹੈ। ਪਰਿਵਾਰ ਵਲੋਂ ਰੱਖਿਆ ਗਿਆ 10 ਲੱਖ ਪੌਂਡ ਦਾ ਟੀਚਾ ਕੇਵਲ ਦੋ ਹਫ਼ਤਿਆਂ ਦੇ ਕਰੀਬ ਸਮੇਂ ਵਿਚ ਪੂਰਾ ਹੋ ਗਿਆ। ਪ੍ਰਤਾਪ ਨੂੰ ਇਸ ਸਾਲ ਜਨਵਰੀ ਵਿਚ ਜੂਵੀਨਾਈਲ ਏ. ਐੱਲ. ਐੱਸ., ਜੋ ਮੋਟਰ ਨਿਊਰੋਨ ਬਿਮਾਰੀ ਦਾ ਬਹੁਤ ਹੀ ਦੁਰਲੱਭ ਰੂਪ ਹੈ, ਹੋਣ ਦੀ ਪੁਸ਼ਟੀ ਹੋਈ ਸੀ। ਉਸ ਦੇ ਮਾਮਲੇ ਵਿਚ ਐੱਸ. ਪੀ. ਟੀ. ਐੱਲ. ਸੀ. 2 ਜੀਨ ਨਾਲ ਜੁੜੀ ਤਬਦੀਲੀ ਪਾਈ ਗਈ ਹੈ। ਪਰਿਵਾਰ ਮੁਤਾਬਕ ਦੁਨੀਆ ਭਰ ਵਿਚ ਇਸ ਕਿਸਮ ਦੀ ਬਿਮਾਰੀ ਵਾਲੇ ਸਿਰਫ਼ 40 ਤੋਂ 50 ਬੱਚਿਆਂ ਬਾਰੇ ਹੀ ਜਾਣਕਾਰੀ ਹੈ। ਪ੍ਰਤਾਪ ਦੀ ਮਾਤਾ ਗੁਰਬਿੰਦਰ ਕੌਰ, ਜੋ ਵੈਸਟ ਮਿਡਲੈਂਡਜ਼ ਪੁਲਿਸ ਵਿਚ ਇੰਸਪੈਕਟਰ ਹਨ, ਨੇ ਪਰਿਵਾਰ ਨਾਲ ਮਿਲ ਕੇ 10 ਲੱਖ ਪੌਂਡ ਇਕੱਠੇ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਸੀ। ਤਾਜ਼ਾ ਅੰਕੜਿਆਂ ਅਨੁਸਾਰ ਮੁਹਿੰਮ ਨੇ 10 ਲੱਖ 5 ਹਜ਼ਾਰ ਪੌਂਡ ਤੋਂ ਵੱਧ ਇਕੱਠਾ ਕਰ ਲਿਆ ਅਤੇ 22 ਹਜ਼ਾਰ ਤੋਂ ਵੱਧ ਲੋਕਾਂ ਨੇ ਦਾਨ ਕੀਤਾ ਹੈ।ਪਰਿਵਾਰ ਦਾ ਕਹਿਣਾ ਹੈ ਕਿ ਸਿੱਖ ਭਾਈਚਾਰੇ ਦੇ ਨਾਲ-ਨਾਲ ਮੁਸਲਿਮ, ਹਿੰਦੂ, ਈਸਾਈ ਅਤੇ ਹੋਰ ਪਿਛੋਕੜਾਂ ਦੇ ਲੋਕਾਂ ਨੇ ਵੀ ਪ੍ਰਤਾਪ ਦੀ ਮਦਦ ਲਈ ਦਿਲ ਖੋਲ੍ਹ ਕੇ ਯੋਗਦਾਨ ਪਾਇਆ। ਗੁਰਬਿੰਦਰ ਕੌਰ ਨੇ ਇਸ ਵਿਸ਼ਵ ਪੱਧਰੀ ਹੁੰਗਾਰੇ ਨੂੰ ਇਕ ਅਜਿਹਾ ‘ਪਿੰਡ’ ਦੱਸਿਆ ਜੋ ਹੁਣ ਪੂਰੀ ਦੁਨੀਆ ਵਿਚ ਫੈਲਿਆ ਹੋਇਆ ਹੈ। ਹੁਣ ਅਮਰੀਕਾ ਵਿਚ ਵਿਗਿਆਨੀਆਂ ਦੀ ਇਕ ਵਿਸ਼ੇਸ਼ ਟੀਮ ਪ੍ਰਤਾਪ ਲਈ ਸੰਭਾਵੀ ਇਲਾਜ ਦੀ ਖੋਜ ’ਤੇ ਕੰਮ ਕਰ ਰਹੀ ਹੈ। ਪਰਿਵਾਰ ਨੇ ਲੰਡਨ ਦੇ ਗ੍ਰੇਟ ਔਰਮੰਡ ਸਟ੍ਰੀਟ ਹਸਪਤਾਲ ਨੂੰ ਪ੍ਰਤਾਪ ਦੇ ਸੈੱਲ ਕੈਲੀਫੋਰਨੀਆ ਦੇ ਵਿਗਿਆਨੀਆਂ ਕੋਲ ਭੇਜਣ ਲਈ ਕਿਹਾ ਹੈ ਤਾਂ ਜੋ ਜਾਂਚ ਅਤੇ ਖੋਜ ਅੱਗੇ ਵਧ ਸਕੇ। ਪਰਿਵਾਰ ਆਉਣ ਵਾਲੇ ਸਮੇਂ ਵਿਚ ਪ੍ਰਤਾਪ ਨੂੰ ਵੀ ਅਮਰੀਕਾ ਦੀ ਪ੍ਰਯੋਗਸ਼ਾਲਾ ਵਿੱਚ ਲਿਜਾਣ ਦੀ ਉਮੀਦ ਕਰ ਰਿਹਾ ਹੈ। ਖੋਜ ਦਾ ਇੱਕ ਮੁੱਖ ਮਕਸਦ ਪ੍ਰਤਾਪ ਦੇ ਜੀਨ ਨਾਲ ਸੰਬੰਧਿਤ ਬਿਮਾਰੀ ਲਈ ਵਿਅਕਤੀਗਤ ਐਂਟੀਸੈਂਸ ਓਲੀਗੋਨਿਊਕਲੀਓਟਾਈਡ ਇਲਾਜ ਵਿਕਸਤ ਕਰਨ ਦੀ ਸੰਭਾਵਨਾ ਦੀ ਜਾਂਚ ਕਰਨਾ ਹੈ। ਪਰਿਵਾਰ ਮੁਤਾਬਕ ਇਸ ਖਾਸ ਜੀਨ ਨਾਲ ਸੰਬੰਧਿਤ ਏ. ਐੱਲ. ਐੱਸ. ਲਈ ਅਜਿਹਾ ਇਲਾਜ ਪਹਿਲਾਂ ਨਹੀਂ ਬਣਾਇਆ ਗਿਆ। ਇਸ ਲਈ ਨਤੀਜਾ ਹਾਲੇ ਅਨਿਸ਼ਚਿਤ ਹੈ ਅਤੇ ਇਸ ਨੂੰ ਪੱਕਾ ਇਲਾਜ ਨਹੀਂ ਮੰਨਿਆ ਜਾ ਸਕਦਾ। ਪ੍ਰਤਾਪ ਇਸ ਵੇਲੇ ਤੁਰਨ, ਪੌੜੀਆਂ ਚੜ੍ਹਨ, ਸੰਤੁਲਨ ਬਣਾਈ ਰੱਖਣ ਅਤੇ ਬੈਠੀ ਹਾਲਤ ਤੋਂ ਖੜ੍ਹਾ ਹੋਣ ਵਿਚ ਮੁਸ਼ਕਲ ਮਹਿਸੂਸ ਕਰਦਾ ਹੈ। ਇਸ ਦੇ ਬਾਵਜੂਦ ਉਹ ਫੁੱਟਬਾਲ ਖੇਡਣ ਦਾ ਸ਼ੌਕੀਨ ਹੈ ਅਤੇ ਜੂਡ ਬੈਲਿੰਗਹਮ ਦਾ ਪ੍ਰਸ਼ੰਸਕ ਹੈ। ਪਰਿਵਾਰ ਨੂੰ ਉਮੀਦ ਹੈ ਕਿ ਪ੍ਰਤਾਪ ਲਈ ਕੀਤੀ ਜਾ ਰਹੀ ਇਹ ਖੋਜ ਭਵਿੱਖ ਵਿਚ ਇਸੇ ਤਰ੍ਹਾਂ ਦੀ ਦੁਰਲੱਭ ਬਿਮਾਰੀ ਨਾਲ ਜੂਝ ਰਹੇ ਹੋਰ ਬੱਚਿਆਂ ਲਈ ਵੀ ਲਾਭਦਾਇਕ ਸਾਬਤ ਹੋ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਸਿਆਟਲ ਦੇ ਪ੍ਰਸਿੱਧ ਕਾਰੋਬਾਰੀ ਬਲਬੀਰ ਸਿੰਘ ਉਸਮਾਨਪੁਰ ਨੂੰ ਭਾਰੀ ਸਦਮਾ-ਨੌਜਵਾਨ ਭਤੀਜੇ ਦਾ ਅਚਾਨਕ ਦਿਹਾਂਤ ਅਗਲੀ ਖ਼ਬਰ ਸੰਯੁਕਤ ਰਾਸ਼ਟਰ ਮੁੱਖ ਦਫ਼ਤਰ ਵਿਚ ਸਿੱਖ ਸਵੈ - ਨਿਰਣੇ ਦਾ ਮੁੱਦਾ ਉਠਾਇਆ
Ad Position 24