30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਸਿਆਟਲ ਦੇ ਪ੍ਰਸਿੱਧ ਕਾਰੋਬਾਰੀ ਬਲਬੀਰ ਸਿੰਘ ਉਸਮਾਨਪੁਰ ਨੂੰ ਭਾਰੀ ਸਦਮਾ-ਨੌਜਵਾਨ ਭਤੀਜੇ ਦਾ ਅਚਾਨਕ ਦਿਹਾਂਤ

ਸਿਆਟਲ, 29 ਸਤੰਬਰ (ਹਰਮਨਪ੍ਰੀਤ ਸਿੰਘ)-ਸਿਆਟਲ ਦੇ ਧਨਾਢ ਕਾਰੋਬਾਰੀ ਅਤੇ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਮੈਰਿਸਵੈੱਲ ਦੇ ਪ੍ਰਧਾਨ ਬਲਬੀਰ ਸਿੰਘ ਉਸਮਾਨਪੁਰ ਨੂੰ ਅੱਜ ਉਸ ਵੇਲੇ ਨਾ ਸਹਿਣਯੋਗ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਛੋਟੇ ਭਰਾ ਹਰਜਾਪ ਸਿੰਘ ਉਸਮਾਨਪੁਰ ਦੇ ਛੋਟੇ ਪੁੱਤਰ ਹਰਕਰਨ ਸਿੰਘ ਦਾ ਅਚਾਨਕ ਦਿਹਾਂਤ ਹੋ ਗਿਆ। ਉਸ ਦੀ ਉਮਰ 23 ਸਾਲ ਸੀ।

Ad Position 21
No active advertisement
ਹਰਕਰਨ ਸਿੰਘ 30-09-2026
ਸਿਆਟਲ, 29 ਸਤੰਬਰ (ਹਰਮਨਪ੍ਰੀਤ ਸਿੰਘ)-ਸਿਆਟਲ ਦੇ ਧਨਾਢ ਕਾਰੋਬਾਰੀ ਅਤੇ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਮੈਰਿਸਵੈੱਲ ਦੇ ਪ੍ਰਧਾਨ ਬਲਬੀਰ ਸਿੰਘ ਉਸਮਾਨਪੁਰ ਨੂੰ ਅੱਜ ਉਸ ਵੇਲੇ ਨਾ ਸਹਿਣਯੋਗ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਛੋਟੇ ਭਰਾ ਹਰਜਾਪ ਸਿੰਘ ਉਸਮਾਨਪੁਰ ਦੇ ਛੋਟੇ ਪੁੱਤਰ ਹਰਕਰਨ ਸਿੰਘ ਦਾ ਅਚਾਨਕ ਦਿਹਾਂਤ ਹੋ ਗਿਆ। ਉਸ ਦੀ ਉਮਰ 23 ਸਾਲ ਸੀ। ਅਚਾਨਕ ਇਸ ਸਦਮੇ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ। ‘ਅਜੀਤ’ ਨੂੰ ਜਾਣਕਾਰੀ ਦਿੰਦੇ ਬਲਬੀਰ ਸਿੰਘ ਉਸਮਾਨਪੁਰ ਨੇ ਦੱਸਿਆ ਕਿ ਹਰਕਰਨ ਸਿੰਘ ਦਾ ਸਸਕਾਰ ਅਤੇ ਅੰਤਿਮ ਅਰਦਾਸ 3 ਅਕਤੂਬਰ ਦਿਨ ਸਨਿਚਰਵਾਰ 2 ਵਜੇ ਬੇਕਰਸ ਫੀਲਡ (ਕੈਲੀਫੋਰਨੀਆ) ਦੇ ਫਿਊਨਲ ਹੋਮ ਵਿਖੇ ਪਹਿਲਾਂ ਸਸਕਾਰ ਹੋਵੇਗਾ ਅਤੇ ਬਾਅਦ ਵਿਚ ਗੁਰੂ ਘਰ ਵਿਖੇ ਅੰਤਿਮ ਅਰਦਾਸ ਹੋਵੇਗੀ। ਇਸ ਦੁੱਖ ਦੀ ਘੜੀ ਵਿਚ ਬਲਬੀਰ ਸਿੰਘ ਉਸਮਾਨਪੁਰ ਤੇ ਹਰਜਾਪ ਸਿੰਘ ਉਸਮਾਨਪੁਰ ਨਾਲ ਭਾਰਤ ਤੋਂ ਫੋਨ ‘ਤੇ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਨਵਾਂਸ਼ਹਿਰ ਤੋਂ ਵਿਧਾਇਕ ਡਾ. ਨਛੱਤਰਪਾਲ, ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਸੁੱਖੀ, ਨਵਾਂਸ਼ਹਿਰ ਦੇ ਸਾਬਕਾ ਵਿਧਾਇਕ ਅੰਗਦ ਸਿੰਘ, ਪੰਜਾਬ ਦੇ ਸਾਬਕਾ ਮੰਤਰੀ ਅਤੇ ‘ਆਪ’ ਆਗੂ ਸੁਰਜੀਤ ਸਿੰਘ ਰੱਖੜਾ, ਸਿਆਟਲ ਦੇ ਪ੍ਰਸਿੱਧ ਕਾਰੋਬਾਰੀ ਜਤਿੰਦਰ ਸਿੰਘ ਸਪਰਾਏ, ਸੁਖਮਿੰਦਰ ਸਿੰਘ ਸੁੱਖੀ ਰੱਖੜਾ, ਨੌਜਵਾਨ ਅਕਾਲੀ ਆਗੂ ਗੁਰਵਿੰਦਰ ਸਿੰਘ ਮੁੱਲਾਂਪੁਰ, ਕਿਸਾਨ ਆਗੂ ਚੇਤ ਸਿੰਘ ਸਿੱਧੂ, ਵਿਜੇ ਝੰਮਟ, ਗੁਰਵਿੰਦਰ ਸਿੰਘ ਗਰੇਵਾਲ, ਹਰਦੀਪ ਸਿੰਘ ਗਿੱਲ, ਦਯਾਬੀਰ ਸਿੰਘ ਬਾਠ, ਜੋਗਾ ਸਿੰਘ ਪ੍ਰਧਾਨ, ਗੁਰਮੇਲ ਸਿੰਘ ਦੁਧਾਲਾ, ਅਮਰਜੀਤ ਸਿੰਘ ਖੁਰਮਪੁਰ, ਮਹਿੰਦਰ ਸਿੰਘ ਸੋਹਲ ਆਦਿ ਸ਼ਾਮਿਲ ਹਨ।
Ad Position 22
No active advertisement
ਪਿਛਲੀ ਖ਼ਬਰ ਦਹਾਕੇ ਦੀ ਭਾਲ ਮਗਰੋਂ ਦਾਵੁਦ ਅੰਸਾਰੀ ਅਮਰੀਕਾ ਹਵਾਲੇ ਅਗਲੀ ਖ਼ਬਰ ਦੁਰਲੱਭ ਬਿਮਾਰੀ ਨਾਲ ਜੂਝ ਰਹੇ 6 ਸਾਲਾ ਪ੍ਰਤਾਪ ਸਿੰਘ ਲਈ ਸਿਰਫ਼ ਦੋ ਹਫ਼ਤਿਆਂ ’ ਚ ਵਿਸ਼ਵ ਭਰ ਤੋਂ 10 ਲੱਖ ਪੌਂਡ ਦੀ ਮਦਦ
Ad Position 24