01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਅਲਬਰਟਾ ਸਰਕਾਰ ਨੇ ਗੈਰ - ਕਾਨੂੰਨੀ ਕੂੜਾ ਡੰਪਿੰਗ ਵਾਲਿਆਂ ਨੂੰ ਨੱਥ ਪਾਉਣ ਵਾਸਤੇ 10 ਲੱਖ ਡਾਲਰ ਤੱਕ ਦੇ ਜੁਰਮਾਨੇ ਦਾ ਪ੍ਰਸਤਾਵ ਰੱਖਿਆ

ਕੈਲਗਰੀ, 1 ਅਕਤੂਬਰ (ਜਸਜੀਤ ਸਿੰਘ ਧਾਮੀ)-ਅਲਬਰਟਾ ਸੂਬੇ ਦੀ ਮੁੱਖ ਮੰਤਰੀ ਡੈਨੀਅਲ ਸਮਿੱਥ ਨੇ ਕਿਹਾ ਕਿ ਸਰਕਾਰ ਇਸ ਪਤਝੜ ਵਿਚ ਸਖ਼ਤ ਸਜ਼ਾਵਾਂ ਲਈ ਪ੍ਰਸਤਾਵ ਪੇਸ਼ ਕਰੇਗੀ। ਅਲਬਰਟਾ ਸਰਕਾਰ ਗੈਰ-ਕਾਨੂੰਨੀ ਕੂੜਾ ਡੰਪਿੰਗ ਬਾਰੇ ਚਿੰਤਾਵਾਂ ਨੂੰ ਦੂਰ ਕਰਨ ਲਈ ਕਦਮ ਚੁੱਕ ਰਹੀ ਹੈ।

Ad Position 21
No active advertisement
ਅਜੀਤ ਡੈਸਕ 02-10-2026
ਕੈਲਗਰੀ, 1 ਅਕਤੂਬਰ (ਜਸਜੀਤ ਸਿੰਘ ਧਾਮੀ)-ਅਲਬਰਟਾ ਸੂਬੇ ਦੀ ਮੁੱਖ ਮੰਤਰੀ ਡੈਨੀਅਲ ਸਮਿੱਥ ਨੇ ਕਿਹਾ ਕਿ ਸਰਕਾਰ ਇਸ ਪਤਝੜ ਵਿਚ ਸਖ਼ਤ ਸਜ਼ਾਵਾਂ ਲਈ ਪ੍ਰਸਤਾਵ ਪੇਸ਼ ਕਰੇਗੀ। ਅਲਬਰਟਾ ਸਰਕਾਰ ਗੈਰ-ਕਾਨੂੰਨੀ ਕੂੜਾ ਡੰਪਿੰਗ ਬਾਰੇ ਚਿੰਤਾਵਾਂ ਨੂੰ ਦੂਰ ਕਰਨ ਲਈ ਕਦਮ ਚੁੱਕ ਰਹੀ ਹੈ।ਉਨ੍ਹਾਂ ਕਿਹਾ ਕਿ ਸੂਬਾ ਇਸ ਪਤਝੜ ਵਿਚ ਗੈਰ-ਕਾਨੂੰਨੀ ਡੰਪਿੰਗ ਲਈ ਜੁਰਮਾਨੇ ਵਧਾਉਣ ਲਈ ਕਾਨੂੰਨ ਪੇਸ਼ ਕਰੇਗਾ, ਜਿਸ ਵਿਚ ਵਿਅਕਤੀਆਂ ਲਈ 10 ਹਜ਼ਾਰ ਡਾਲਰ ਤੋਂ ਇਕ ਲੱਖ ਡਾਲਰ ਤੱਕ ਅਤੇ ਕਾਰਪੋਰੇਸ਼ਨਾਂ ਲਈ ਇਕ ਲੱਖ ਡਾਲਰ ਤੋ ਲੈ ਕੇ 10 ਲੱਖ ਡਾਲਰ ਤੱਕ ਦੇ ਜੁਰਮਾਨੇ ਹੋਣਗੇ।ਇਹ ਬਦਲਾਅ ਅਦਾਲਤਾਂ ਨੂੰ ਗੈਰ-ਕਾਨੂੰਨੀ ਡੰਪਿੰਗ ਲਈ ਘੱਟੋ-ਘੱਟ 30 ਦਿਨਾਂ ਤੋਂ 6 ਮਹੀਨਿਆਂ ਤੱਕ ਦੀ ਜੇਲ੍ਹ ਦੀ ਸਜ਼ਾ ਦੇਣ ਦੀ ਆਗਿਆ ਵੀ ਦੇਣਗੇ।ਮੁੱਖ ਮੰਤਰੀ ਡੈਨੀਅਲ ਸਮਿਥ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੂੜਾ ਅਤੇ ਮਲਬੇ ਦੀ ਗੈਰ-ਕਾਨੂੰਨੀ ਡੰਪਿੰਗ ਜ਼ਮੀਨ ਮਾਲਕਾਂ ਅਤੇ ਸਥਾਨਕ ਸਰਕਾਰਾਂ ਲਈ ਗੰਭੀਰ ਸਮੱਸਿਆਵਾਂ ਪੈਦਾ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਬਹੁਤ ਵਾਰ ਗੈਰ-ਜ਼ਿੰਮੇਵਾਰ ਲੋਕ ਸਾਡੀਆਂ ਸੜਕਾਂ, ਜਨਤਕ ਜ਼ਮੀਨਾਂ ਅਤੇ ਪੇਂਡੂ ਭਾਈਚਾਰਿਆਂ ਵਿਚ ਆਪਣਾ ਕੂੜਾ ਸੁੱਟ ਰਹੇ ਹਨ, ਜਿਸ ਨਾਲ ਕਿਸਾਨ, ਨਗਰ ਪਾਲਿਕਾਵਾਂ ਅਤੇ ਕਰਦਾਤਾਵਾਂ ਨੂੰ ਗੰਦਗੀ ਸਾਫ਼ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦਾ ਕਹਿਣਾ ਹੈ ਕਿ ਕੈਲਗਰੀ ਸ਼ਹਿਰ ਨੂੰ ਪਿਛਲੇ ਸਾਲ ਮਿਊਂਸੀਪਲ ਜਾਇਦਾਦ ਤੇ ਗੈਰ-ਕਾਨੂੰਨੀ ਡੰਪਿੰਗ ਕਾਰਨ ਲਗਭਗ 30,000 ਸ਼ਿਕਾਇਤਾਂ ਅਤੇ ਲਗਭਗ 9,000 ਸੇਵਾ ਬੇਨਤੀਆਂ ਪ੍ਰਾਪਤ ਹੋਈਆਂ ਸਨ, ਜਿਸ ਵਿਚ ਸ਼ਹਿਰ ਨੇ 165 ਟਿਕਟਾਂ ਅਤੇ ਤਿੰਨ ਜੁਰਮਾਨੇ ਜਾਰੀ ਕੀਤੇ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ੀਰਾ-ਮਖੂ ਇਲਾਕੇ ਦੀਆਂ ਸੰਗਤਾਂ ਵਲੋਂ ਧਾਰਮਿਕ ਸਮਾਗਮ ਅਗਲੀ ਖ਼ਬਰ ਇੰਗਲੈਂਡ ਵਿਚ ਨਵੇਂ ਮੋਟਰਵੇਅ ਕੈਮਰਿਆਂ ਦੀ ਨਜ਼ਰ ਤੋਂ ਨਹੀਂ ਬਚਣਗੇ ਗੈਰ - ਕਾਨੂੰਨੀ ਨੰਬਰ ਪਲੇਟਾਂ ਵਾਲੇ ਵਾਹਨ
Ad Position 24