07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਕੇਵਲ 32 ਫ਼ੀਸਦੀ ਅਮਰੀਕੀ ਟਰੰਪ ਦੇ ਕੰਮਕਾਜ ਤੋਂ ਸੰਤੁਸ਼ਟ - ਸਰਵੇਖਣ

ਸੈਕਰਾਮੈਂਟੋ, 6 ਅਕਤੂਬਰ (ਹੁਸਨ ਲੜੋਆ ਬੰਗਾ)-ਮੱਧਕਾਲੀ ਚੋਣਾਂ ਨੇੜੇ ਆਉਣ ’ਤੇ ਨਵੇਂ ਸਰਵੇਖਣ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹਰਮਨਪਿਆਰਤਾ ਦਰ ਰਿਕਾਰਡ ਹੇਠਲੇ ਪੱਧਰ ’ਤੇ ਬਣੀ ਹੋਈ ਹੈ। 5 ਅਕਤੂਬਰ ਨੂੰ ਜਾਰੀ ਕੀਤੇ ਗਏ ਇਕ ਨਵੇਂ ਰਾਇਟਰਜ਼/ਇਪਸੋਸ ਸਰਵੇਖਣ ਅਨੁਸਾਰ ਟਰੰਪ ਦੀ ਮਾਨਤਾ ਦਰ 32 ਫ਼ੀਸਦੀ ਦੇ ਰਿਕਾਰਡ ਹੇਠਲੇ ਪੱਧਰ ’ਤੇ ਹੈ।

Ad Position 21
No active advertisement
ਅਜੀਤ ਡੈਸਕ 07-10-2026
ਸੈਕਰਾਮੈਂਟੋ, 6 ਅਕਤੂਬਰ (ਹੁਸਨ ਲੜੋਆ ਬੰਗਾ)-ਮੱਧਕਾਲੀ ਚੋਣਾਂ ਨੇੜੇ ਆਉਣ ’ਤੇ ਨਵੇਂ ਸਰਵੇਖਣ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹਰਮਨਪਿਆਰਤਾ ਦਰ ਰਿਕਾਰਡ ਹੇਠਲੇ ਪੱਧਰ ’ਤੇ ਬਣੀ ਹੋਈ ਹੈ। 5 ਅਕਤੂਬਰ ਨੂੰ ਜਾਰੀ ਕੀਤੇ ਗਏ ਇਕ ਨਵੇਂ ਰਾਇਟਰਜ਼/ਇਪਸੋਸ ਸਰਵੇਖਣ ਅਨੁਸਾਰ ਟਰੰਪ ਦੀ ਮਾਨਤਾ ਦਰ 32 ਫ਼ੀਸਦੀ ਦੇ ਰਿਕਾਰਡ ਹੇਠਲੇ ਪੱਧਰ ’ਤੇ ਹੈ। ਇਸ ਦੇ ਨਾਲ ਹੀ ਹਿਸਪੈਨਿਕ ਵੋਟਰਾਂ ਵਿਚ ਉਨ੍ਹਾਂ ਦਾ ਸਮਰਥਨ ਘਟ ਕੇ 24 ਫ਼ੀਸਦੀ ਰਹਿ ਗਿਆ ਹੈ, ਜੋ ਮੱਧਕਾਲੀ ਚੋਣਾਂ ਤੋਂ ਪਹਿਲਾਂ ਰਿਪਬਲਿਕਨਾਂ ਲਈ ਬੁਰੀ ਖਬਰ ਹੈ। ਸਿਰਫ਼ 32 ਫ਼ੀਸਦੀ ਅਮਰੀਕੀ ਹੀ ਰਾਸ਼ਟਰਪਤੀ ਦੇ ਕੰਮਕਾਜ ਤੋਂ ਸੰਤੁਸ਼ਟ ਹਨ। ਇਸ ਤੋਂ ਪਹਿਲਾਂ, ਟਰੰਪ ਦੀ ਹਰਮਨਪਿਆਰਤਾ ਦਰ 33 ਫ਼ੀਸਦੀ ਸੀ| ਰਾਇਟਰਜ਼/ਇਪਸੋਸ ਦੇ ਹਾਲੀਆ ਛੇ-ਰੋਜ਼ਾ ਸਰਵੇਖਣ ਵਿਚ 4,506 ਅਮਰੀਕੀ ਬਾਲਗਾਂ ਦੀ ਰਾਏ ਲਈ ਗਈ, ਜਿਸ ਵਿਚ ਗਲਤੀ ਦੀ ਗੁੰਜਾਇਸ਼ ਘੱਟ ਜਾਂ ਵਧ 2 ਫ਼ੀਸਦੀ ਰਖੀ ਗਈ ਹੈ। ਹਿਸਪੈਨਿਕ ਅਮਰੀਕੀਆਂ ਵਿਚ ਟਰੰਪ ਦਾ ਪ੍ਰਦਰਸ਼ਨ ਉਸ 48 ਫ਼ੀਸਦੀ ਸਮਰਥਨ ਤੋਂ ਬਹੁਤ ਪਿੱਛੇ ਹੈ, ਜੋ ਉਨ੍ਹਾਂ ਨੂੰ 2024 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਮਿਲਿਆ ਸੀ ਜਾਂ ਉਸ 36 ਫ਼ੀਸਦੀ ਸਮਰਥਨ ਤੋਂ ਵੀ ਘੱਟ ਹੈ, ਜੋ ਉਨ੍ਹਾਂ ਨੂੰ 2020 ਵਿਚ ਮਿਲਿਆ ਸੀ, ਜਦੋਂ ਉਹ ਤੱਤਕਾਲੀ ਸਾਬਕਾ ਉਪ-ਰਾਸ਼ਟਰਪਤੀ ਜੋ ਬਾਈਡਨ ਤੋਂ ਹਾਰ ਗਏ ਸਨ।
Ad Position 22
No active advertisement
ਪਿਛਲੀ ਖ਼ਬਰ ਪਤਨੀ ਦੀ ਹੱਤਿਆ ਮਾਮਲੇ ਵਿਚ ਪਤੀ ਨੂੰ ਬਿਨਾਂ ਪੈਰੋਲ ਉਮਰ ਕੈਦ ਅਗਲੀ ਖ਼ਬਰ ਅਮਰੀਕਾ ਵਿਚ ਪਾਰਟੀ ਦੌਰਾਨ ਗੋਲੀਬਾਰੀ -2 ਮੌਤਾਂ
Ad Position 24