07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਅਮਰੀਕਾ ਵਿਚ ਪਾਰਟੀ ਦੌਰਾਨ ਗੋਲੀਬਾਰੀ -2 ਮੌਤਾਂ

ਸੈਕਰਾਮੈਂਟੋ, 6 ਅਕਤੂਬਰ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਵੀਏਨਾ (ਜਾਰਜੀਆ) ਵਿਚ ਹੋਈ ਗੋਲੀਬਾਰੀ ਵਿਚ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ, ਜਦੋਂਕਿ 35 ਹੋਰ ਜ਼ਖ਼ਮੀ ਹੋ ਗਏ। ਜਾਰਜੀਆ ਬਿਊਰੋ ਆਫ਼ ਇਨਵੈਸਟੀਗੇਸ਼ਨ ਅਨੁਸਾਰ ਦੱਖਣੀ ਜਾਰਜੀਆ ਵਿਚ ਐਤਵਾਰ ਸਵੇਰੇ ਸਾਬਕਾ ਵਿਦਿਆਰਥੀਆਂ ਦੇ ਮਿਲਣ-ਜੁਲਣ ਦੇ ਪ੍ਰੋਗਰਾਮ ਦੌਰਾਨ ਅੰਨ੍ਹੇਵਾਹ ਗੋਲੀਬਾਰੀ ਦੌਰਾਨ ਦੋ ਲੋਕਾਂ ਦੀ ਮੌਕੇ ਉਪਰ ਮੌਤ ਹੋ ਗਈ, ਜਦੋਂਕਿ ਤਿੰਨ ਦਰਜ਼ਨ ਹੋਰ ਲੋਕ ਜ਼ਖ਼ਮੀ ਹੋ ਗਏ।

Ad Position 21
No active advertisement
ਅਜੀਤ ਡੈਸਕ 07-10-2026
ਸੈਕਰਾਮੈਂਟੋ, 6 ਅਕਤੂਬਰ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਵੀਏਨਾ (ਜਾਰਜੀਆ) ਵਿਚ ਹੋਈ ਗੋਲੀਬਾਰੀ ਵਿਚ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ, ਜਦੋਂਕਿ 35 ਹੋਰ ਜ਼ਖ਼ਮੀ ਹੋ ਗਏ। ਜਾਰਜੀਆ ਬਿਊਰੋ ਆਫ਼ ਇਨਵੈਸਟੀਗੇਸ਼ਨ ਅਨੁਸਾਰ ਦੱਖਣੀ ਜਾਰਜੀਆ ਵਿਚ ਐਤਵਾਰ ਸਵੇਰੇ ਸਾਬਕਾ ਵਿਦਿਆਰਥੀਆਂ ਦੇ ਮਿਲਣ-ਜੁਲਣ ਦੇ ਪ੍ਰੋਗਰਾਮ ਦੌਰਾਨ ਅੰਨ੍ਹੇਵਾਹ ਗੋਲੀਬਾਰੀ ਦੌਰਾਨ ਦੋ ਲੋਕਾਂ ਦੀ ਮੌਕੇ ਉਪਰ ਮੌਤ ਹੋ ਗਈ, ਜਦੋਂਕਿ ਤਿੰਨ ਦਰਜ਼ਨ ਹੋਰ ਲੋਕ ਜ਼ਖ਼ਮੀ ਹੋ ਗਏ। ਡੂਲੀ ਕਾਉਂਟੀ ਦੇ ਸ਼ੈਰਿਫ ਕ੍ਰੇਗ ਪੀਵੀ ਅਨਸਾਰ ਘਟਨਾ ਵਾਲੀ ਥਾਂ ’ਤੇ 1,000 ਤੋਂ ਵੱਧ ਲੋਕ ਇਕੱਠੇ ਹੋਏ ਸਨ ਅਤੇ ਘੱਟੋ-ਘੱਟ ਦੋ ਥਾਵਾਂ ’ਤੇ 50 ਤੋਂ ਵੱਧ ਗੋਲੀਆਂ ਚਲਾਈਆਂ ਗਈਆਂ। ਪੀਵੀ ਨੇ ਕਿਹਾ ਕਿ ਲੋਕ ਆਪਣੀ ਜਾਨ ਬਚਾਉਣ ਲਈ ਹਰ ਦਿਸ਼ਾ ਵੱਲ ਭੱਜ ਰਹੇ ਸਨ ਅਤੇ ਇਥੋਂ ਤੱਕ ਕਿ ਜਦੋਂ ਅਧਿਕਾਰੀ ਮੌਕੇ ’ਤੇ ਮੌਜੂਦ ਸਨ, ਉਦੋਂ ਵੀ ਗੋਲੀਬਾਰੀ ਬੰਦ ਨਹੀਂ ਹੋਈ। ਜਾਰਜੀਆ ਬਿਊਰੋ ਆਫ਼ ਇਨਵੈਸਟੀਗੇਸ਼ਨ ਨੇ ਇਕ ਬਿਆਨ ਵਿਚ ਕਿਹਾ ਕਿ ਡੂਲੀ ਕਾਉਂਟੀ ਸ਼ੈਰਿਫ ਦਫ਼ਤਰ ਦੇ ਅਧਿਕਾਰੀ ਐਤਵਾਰ ਤੜਕੇ ਲਗਭਗ 1:25 ਵਜੇ ਵੀਏਨਾ ਵਿਚ ਪਾਰਟੀ ਦੌਰਾਨ ਗਸ਼ਤ ਕਰ ਰਹੇ ਸਨ, ਜਦੋਂ ਗੋਲੀਬਾਰੀ ਦੀ ਘਟਨਾ ਵਾਪਰੀ। ਇਹ ਘਟਨਾ ਡੂਲੀ ਕਾਉਂਟੀ ਹਾਈ ਸਕੂਲ ਦੇ ‘ਹੋਮਕਮਿੰਗ ਵੀਕੈਂਡ’ ਦੌਰਾਨ ਵਾਪਰੀ। ਡੂਲੀ ਕਾਉਂਟੀ ਸਕੂਲ ਪ੍ਰਣਾਲੀ ਦੇ ਸੁਪਰਡੈਂਟ ਸ਼ੈਰੋਡ ਵਿਲਾਫੋਰਡ ਨੇ ਕਿਹਾ ਕਿ ਗੋਲੀਬਾਰੀ ਸਕੂਲ ਦੁਆਰਾ ਆਯੋਜਿਤ ਕਿਸੇ ਸਮਾਗਮ ਵਿਚ ਨਹੀਂ ਹੋਈ | ਉਨ੍ਹਾਂ ਇਕ ਬਿਆਨ ਵਿਚ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਇਸ ਦਾ ਅਸਰ ਸਾਡੇ ਵਿਦਿਆਰਥੀਆਂ, ਪਰਿਵਾਰਾਂ ਅਤੇ ਸਟਾਫ ’ਤੇ ਪੈ ਸਕਦਾ ਹੈ| ਉਨ੍ਹਾਂ ਕਿਹਾ ਕਿ ਸਕੂਲ ਖੁਲ੍ਹੇਗਾ ਪਰ ਸੁਰੱਖਿਆ ਦੇ ਵਾਧੂ ਪ੍ਰਬੰਧ ਕੀਤੇ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਕੇਵਲ 32 ਫ਼ੀਸਦੀ ਅਮਰੀਕੀ ਟਰੰਪ ਦੇ ਕੰਮਕਾਜ ਤੋਂ ਸੰਤੁਸ਼ਟ - ਸਰਵੇਖਣ ਅਗਲੀ ਖ਼ਬਰ ਮੱਧਕਾਲੀ ਚੋਣਾਂ ਤੋਂ ਪਹਿਲਾਂ ਟਰੰਪ ਦਾ ਵੱਡਾ ਦਾਅ ਡੀਜ਼ਲ ’ ਤੇ ਰਾਹਤ ਤੇ ਪ੍ਰਚਾਰ ਇਸ਼ਤਿਹਾਰਾਂ ’ ਤੇ ਬਦਲਿਆ ਫੈਸਲਾ
Ad Position 24